rjd leader tejashwi yadav government jobs: ਬਿਹਾਰ ਵਿਧਾਨ ਸਭਾ ਚੋਣਾਂ ‘ਚ ਬੇਰੁਜ਼ਗਾਰੀ ਇੱਕ ਵੱਡਾ ਮੁੱਦਾ ਬਣਿਆ ਹੋਇਆ ਹੈ।ਜਿਸ ‘ਤੇ ਮੁੱਖ ਮੰਤਰੀ ਨਿਤੀਸ਼ ਕੁਮਾਰ ਅਤੇ ਮਹਾਗਠਬੰਧਨ ਦੇ ਮੁੱਖ ਮੰਤਰੀ ਦੇ ਦਾਅਵੇਦਾਰ ਤੇਜਸਵੀ ਯਾਦਵ ਦੇ ਜੁਬਾਨੀ ਤੀਰ ਚੱਲ ਰਹੇ ਹਨ।ਤੇਜਸਵੀ ਯਾਦਵ ਨੇ ਕੁਝ ਦਿਨ ਪਹਿਲਾਂ ਵਾਅਦਾ ਕੀਤਾ ਸੀ ਕਿ ਜੇਕਰ ਮਹਾਗਠਬੰਧਨ ਦੀ ਸਰਕਾਰ ਬਣਦੀ ਹੈ ਤਾਂ ਉਹ ਕੈਬਨਿਟ ਦੀ ਪਹਿਲੀ ਬੈਠਕ ‘ਚ ਹੀ ਬਿਹਾਰ ‘ਚ 10 ਲੱਖ ਨੌਜਵਾਨਾਂ ਨੂੰ ਸਰਕਾਰੀ ਨੌਕਰੀ ਦੇਣਗੇ।ਤੇਜਸਵੀ ਯਾਦਵ ਨੇ ਇਸ ਵੱਡੇ ਦਾਅਵੇ ‘ਤੇ ਨਿਤੀਸ਼ ਕੁਮਾਰ ਨੇ ਤੇਜਸਵੀ ਨੂੰ ਅਨੁਭਵਹੀਨ ਨੇਤਾ ਕਰਾਰ ਦੇ ਦਿੱਤਾ।ਨਿਤੀਸ਼ ਕੁਮਾਰ ਨੇ ਆਪਣੀ ਚੁਣਾਵੀ ਸਭਾ ‘ਚ ਕਿਹਾ ਕਿ ਦੁਨੀਆ ‘ਚ
ਅਜਿਹਾ ਕੋਈ ਦੇਸ਼ ਨਹੀਂ ਹੀ ਜਿਥੇ ਸਰਕਾਰੀ ਸੇਵਾ ‘ਚ ਹੀ ਸਭ ਨੂੰ ਨੌਕਰੀ ਮਿਲਦੀ ਹੋਵੇ।ਨਿਤੀਸ਼ ਕੁਮਾਰ ਨੇ ਕਿਹਾ ਕਿ ਤੇਜਸਵੀ ਦਾ ਦਾਅਵਾ ਪੂਰੀ ਤਰ੍ਹਾਂ ਨਾਲ ਹਵਾ-ਹਵਾਈ ਹੈ।ਤੇਜਸਵੀ ‘ਤੇ ਹਮਲਾ ਕਰਦਿਆਂ ਹੋਏ ਕਿਹਾ ਕਿ ਨਿਤੀਸ਼ ਕੁਮਾਰ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਦੱਸਣਾ ਚਾਹੀਦਾ ਸੀ ਕਿ ਲਾਲੂ ਰਾਜਕਾਲ ‘ਚ ਆਖਿਰ ਬਿਹਾਰ ਦੇ ਕਿੰਨੇ ਨੌਜਵਾਨਾਂ ਨੂੰ ਰੁਜ਼ਗਾਰ ਮਿਲਿਆ?ਹਾਲਾਂਕਿ ਤੇਜਸਵੀ ਯਾਦਵ ਨੇ ਅੱਜ ਇਕ ਵਾਰ ਫਿਰ ਦੁਹਰਾਇਆ ਹੈ ਕਿ ਉਨ੍ਹਾਂ ਦੀ ਸਰਕਾਰ ਬਣਨ ਤੋਂ ਬਾਅਦ ਉਹ ਕੈਬਿਨੇਟ ਦੀ ਪਹਿਲੀ ਬੈਠਕ ‘ਚ ਹੀ ਬਿਹਾਰ ਦੇ ਨੌਜਵਾਨਾਂ ਨੂੰ 10 ਲੱਖ ਨੌਕਰੀਆਂ ਦੇਣਗੇ।ਤੇਜਸਵੀ ਯਾਦਵ ਰਾਘੋਪੁਰ ਵਿਧਾਨ ਸਭਾ ਨਾਲ ਨਾਮਾਕਣ ਕਰ ਰਹੇ ਹਨ।ਰਾਘੋਪੁਰ ‘ਚ ਚੋਣਾਂ ਦੂਜੇ ਪੜਾਅ ‘ਚ 3 ਨਵੰਬਰ ਨੂੰ ਹੋਣ ਜਾ ਰਹੀਆਂ ਹਨ।ਤੇਜਸਵੀ ਯਾਦਵ ਦੇ ਨਾਮਾਂਕਣ ‘ਚ ਸ਼ਾਮਲ ਹੋਣ ਲਈ ਉਨ੍ਹਾਂ ਦੇ ਵੱਡੇ ਭਰਾ ਭਾਈ ਤੇਜ ਪ੍ਰਤਾਪ ਯਾਦਵ ਜੀ ਉਨਾਂ੍ਹ ਦੇ ਨਾਲ ਹਨ।ਦੱਸਣਯੋਗ ਹੈ ਕਿ ਬਿਹਾਰ ਦੇ ਤਿੰਨ ਪੜਾਵਾਂ ‘ਚ ਵਿਧਾਨ ਸਭਾ ਚੋਣਾਂ ਹੋਣਗੀਆਂ।ਪਹਿਲੇ ਪੜਾਅ ਲਈ 28 ਅਕਤੂਬਰ ਨੂੰ ਵੋਟਿੰਗ ਹੋਵੇਗੀ।ਦੂਜੇ ਪੜਾਅ ‘ਚ 3 ਨਵੰਬਰ ਅਤੇ ਤੀਜੇ ਪੜਾਅ ‘ਚ 7 ਨਵੰਬਰ ਨੂੰ ਵੋਟਾਂ ਪੈਣਗੀਆਂ।ਵੋਟਾਂ ਦੀ ਗਿਣਤੀ 10 ਨਵੰਬਰ ਨੂੰ ਹੋਵੇਗੀ।