rld leader jayant chaudharyurges farmers: ਉੱਤਰ-ਪ੍ਰਦੇਸ਼ ਦੇ ਬਿਜ਼ਨੌਰ ‘ਚ ਭਾਰਤੀ ਕਿਸਾਨ ਯੂਨੀਅਨ (ਭਾਕਿਯੂ) ਦੇ ਬੈਨਰ ਹੇਠਾਂ ਕਿਸਾਨ ਸਨਮਾਨ ਮਹਾਪੰਚਾਇਤ ਹੋਈ।ਕਿਸਾਨ ਸਨਮਾਨ ਮਹਾਪੰਚਾਇਤ ਰੈਲੀ ‘ਚ ਬੋਲਦੇ ਹੋਏ ਰਾਲੌਦ ਰਾਸ਼ਟਰੀ ਪ੍ਰਧਾਨ ਜਯੰਤ ਚੌਧਰੀ ਨੇ ਕਿਹਾ ਕਿ ਕਿਸਾਨਾਂ ਨੂੰ ਆਪਣੀ ਸ਼ਕਤੀ ਦਾ ਪ੍ਰਯੋਗ ਕਰਨਾ ਹੋਵੇਗਾ ਅਤੇ ਸਾਰਿਆਂ ਨੂੰ ਮਿਲ ਕੇ ਇਨ੍ਹਾਂ ਸਮੇਂ ਦੀਆਂ ਸਰਕਾਰਾਂ ਨੂੰ ਢਾਹ ਲਾਉਣੀ ਹੋਵੇਗੀ।ਹਰ ਵਰਗ ਦੇ ਕਿਸਾਨਾਂ ਨੂੰ ਇੱਕ ਸਟੇਜ ‘ਤੇ ਆਉਣਾ ਹੋਵੇਗਾ।ਜਯੰਤ ਨੇ ਕਿਹਾ ਕਿ, ” ਯੋਗੀ ਸਰਕਾਰ ਅੱਧਾ ਘੰਟੇ ਦਾ ਸਮਾਂ ਕੱਢ ਕੇ ਅਜੇ ਤੱਕ ਗੰਨੇ ਦਾ ਭਾਅ ਤੈਅ ਨਹੀਂ ਕਰ ਸਕੀ ਹੈ।ਹੁਣ ਸਰਕਾਰ ਖੇਤੀ ਕਾਨੂੰਨ ‘ਤੇ ਕਹਿ ਰਹੀ ਹੈ ਕਿ ਉਸ ਨੂੰ ਖੇਤੀ ਕਾਨੂੰਨ ‘ਤੇ ਕਹਿ ਰਹੀ ਹੈ ਕਿ ਉਸ ਨੂੰ ਤਾਂ ਖੇਤੀ ਮੰਤਰੀ ਨਰਿੰਦਰ ਤੋਮਰ ਨੇ ਤਿਆਰ ਕੀਤਾ ਹੈ ਇਸ ‘ਚ ਪੀਐੱਮ ਮੋਦੀ ਦਾ ਕੋਈ ਲੈਣਾ ਦੇਣਾ ਨਹੀਂ ਹੈ।
ਗੱਲ ਗੱਲ ‘ਤੇ ਟਵੀਟ ਕਰਨ ਵਾਲੇ ਪੀਐੱਮ ਮੋਦੀ ਦੀ ਇੱਛਾ ਤੋਂ ਬਿਨਾਂ ਕੋਈ ਫੈਸਲਾ ਨਹੀਂ ਹੁੰਦਾ ਹੈ।ਅਜਿਹੇ ‘ਚ ਕਾਨੂੰਨ ਕਿਵੇਂ ਬਣ ਗਏ।ਸਿਰਫ ਪੰਜ ਮਿੰਟ ਦੇ ਭਾਸ਼ਣ ‘ਚ ਉਨ੍ਹਾਂ ਨੇ ਭਾਜਪਾ ‘ਤੇ ਨਿਸ਼ਾਨਾ ਸਾਧਿਆ ਅਤੇ ਕਿਸਾਨ ਏਕਤਾ ‘ਤੇ ਬਲ ਦਿੱਤਾ।ਭਾਰਤੀ ਕਿਸਾਨ ਯੂਨੀਅਨ ਦੇ ਨੇਤਾ ਗੌਰਵ ਟਿਕੈਤ ਨੇ ਕਿਹਾ ਕਿ,” ਸਰਕਾਰ ਨੇ ਅੰਦੋਲਨ ਨੂੰ ਖਾਲਿਸਤਾਨੀ ਕਹਿ ਕੇ ਕਮਜ਼ੋਰ ਕੀਤਾ ਹੈ।ਉਨ੍ਹਾਂ ਦਾ ਭਾਸ਼ਣ ਵੀ ਕਾਫੀ ਸੰਖੇਪਿਕ ਰਿਹਾ।ਅੰਤ ‘ਚ ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਸਮੇਂ-ਸਮੇਂ ‘ਤੇ ਅੰਦੋਲਨ ‘ਚ ਸ਼ਾਮਲ ਹੋ ਕੇ ਮਜ਼ਬੂਤ ਬਣਾਉਂਦੇ ਰਹੇ ਅਤੇ ਦਿੱਲੀ ਵੱਲ ਕੂਚ ਕਰਦੇ ਰਹੇ।
ਗੁਰਪ੍ਰੀਤ ਕੋਟਲੀ ਦਾ ਧਮਾਕੇਦਾਰ ਇੰਟਰਵਿਊ, ਬੁਲਾਤੇ ਬੰਬ, ਆਹ ਸੁਣੋ ”26 ਜਨਵਰੀ ਦਾ ਗੱਦਾਰ ਕੌਣ”…!