ਉੱਤਰ ਪ੍ਰਦੇਸ਼ ਦੇ ਇਟਾਵਾ ਜ਼ਿਲ੍ਹੇ ਵਿੱਚ ਵੀਰਵਾਰ ਦੇਰ ਰਾਤ ਇੱਕ ਵੱਡਾ ਸੜਕ ਹਾਦਸਾ ਵਾਪਰ ਗਿਆ । ਜਿੱਥੇ ਇੱਕ ਰੋਡਵੇਜ਼ ਬੱਸ ਦੀ ਇੱਕ ਟਰੱਕ ਨਾਲ ਟੱਕਰ ਹੋ ਗਈ । ਇਸ ਹਾਦਸੇ ਵਿੱਚ ਚਾਰ ਯਾਤਰੀਆਂ ਦੀ ਮੌਤ ਹੋ ਗਈ ਹੈ, ਜਦੋਂ ਕਿ 30 ਤੋਂ ਵੱਧ ਯਾਤਰੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਹਨ ।
ਇਸ ਹਾਦਸੇ ਤੋਂ ਤੁਰੰਤ ਬਾਅਦ ਜ਼ਖਮੀਆਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਬਕੇਵਰ ਥਾਣਾ ਖੇਤਰ ਦੇ ਸਿਕਸਲੇਨ ਹਾਈਵੇ ‘ਤੇ ਬਿਜੌਲੀ ਪਿੰਡ ਤੋਂ ਇੱਕ ਕਿਲੋਮੀਟਰ ਦੂਰ ਕਾਨਪੁਰ ਤੋਂ ਇਟਾਵਾ ਮਾਰਗ ‘ਤੇ ਇੱਕ ਰੋਡਵੇਜ਼ ਦੀ ਬੱਸ ਦੀ ਖੜ੍ਹੇ ਟਰੱਕ ਨਾਲ ਟੱਕਰ ਹੋ ਗਈ ।
ਇਸ ਹਾਦਸੇ ਵਿੱਚ ਰੋਡਵੇਜ਼ ਬੱਸ ਦੇ ਚਾਰ ਯਾਤਰੀਆਂ ਦੀ ਮੌਤ ਹੋ ਗਈ ਹੈ, ਜਦਕਿ ਕਰੀਬ 30 ਤੋਂ ਵੱਧ ਯਾਤਰੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਹਨ । ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਵੀਰਵਾਰ ਰਾਤ ਕਰੀਬ 1.30 ਵਜੇ ਵਾਪਰਿਆ । ਰੋਡਵੇਜ਼ ਦੀ ਬੱਸ ਆਗਰਾ ਫੋਰਟ ਡਿਪੂ ਦੀ ਸੀ ਜੋ ਕਾਨਪੁਰ ਤੋਂ ਆਗਰਾ ਜਾ ਰਹੀ ਸੀ ।
ਇਸ ਘਟਨਾ ਦੀ ਸੂਚਨਾ ਮਿਲਣ ‘ਤੇ ਬਕੇਵਰ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜ਼ਖਮੀਆਂ ਨੂੰ ਬੱਸ ਵਿੱਚ ਬਾਹਰ ਕੱਢਿਆ ਤੇ ਹਸਪਤਾਲ ਭੇਜਿਆ। ਜਿਨ੍ਹਾਂ ਵਿੱਚੋਂ ਪੰਜ ਜ਼ਖ਼ਮੀਆਂ ਦੀ ਹਾਲਤ ਖਰਾਬ ਹੋਣ ਤੋਂ ਬਾਅਦ ਉਨ੍ਹਾਂ ਨੂੰ ਸੈਫਈ ਦੇ ਮਿੰਨੀ ਪੀਜੀਆਈ ਰੈਫਰ ਕਰ ਦਿੱਤਾ ਗਿਆ । ਪੁਲਿਸ ਵੱਲੋਂ ਜ਼ਖਮੀਆਂ ਤੇ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ ਸੂਚਨਾ ਦੇ ਦਿੱਤੀ ਗਈ ਹੈ। ਇਸ ਘਟਨਾ ਸਬੰਧੀ ਥਾਣਾ ਇੰਚਾਰਜ ਰਾਜੇਸ਼ ਕੁਮਾਰ ਨੇ ਦੱਸਿਆ ਕਿ ਇਹ ਹਾਦਸਾ ਰੋਡਵੇਜ਼ ਬੱਸ ਤੇ ਟਰੱਕ ਨੂੰ ਓਵਰਟੇਕ ਕਰਨ ਦੇ ਕਾਰਣ ਵਾਪਰਿਆ ਹੈ।
ਇਹ ਵੀ ਦੇਖੋ: ਮੁੰਡੇ ਕਾਢ ਦੇਖ ਹੈਰਾਨ ਰਹਿ ਜਾਓਗੇ ,ਗੋਹੇ ਦੀ ਲੱਕੜੀ , ਇੱਟਾਂ ਬਣਾ-ਬਣਾ ਕੇ ਦਿਨਾਂ ‘ਚ ਬਣੇ ਕਰੋੜਪਤੀ !