ਲਖਨਊ ਵਿਚ ਅੱਜ ਸਵੇਰੇ 5 ਲੋਕਾਂ ਦੀ ਮੌਤ ਹੋ ਗਈ। ਰੇਲਵੇ ਕਾਲੋਨੀ ਵਿਚ ਛੱਤ ਡਿਗਣ ਨਾਲ 3 ਬੱਚਿਆਂ ਸਣੇ ਇਕ ਹੀ ਪਰਿਵਾਰ ਦੇ 5 ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿਚ 40 ਸਾਲਾ ਸਤੀਸ਼ ਚੰਦਰ, 35 ਸਾਲਾ ਸਰੋਜਨੀ ਦੇਵੀ, 13 ਸਾਲਾ ਹਰਸ਼ਿਤ, 10 ਸਾਲਾ ਹਰਸ਼ਿਤਾ, 5 ਸਾਲਾ ਅੰਸ਼ ਹੈ। ਹਾਦਸੇ ਨੂੰ ਲੈ ਕੇ ਸੂਬੇ ਦੇ ਮੁੱਖ ਮੰਤਰੀ ਯੋਗੀ ਆਦਿਤਯਨਾਥ ਨੇ ਵੀ ਨੋਟਿਸ ਲਿਆ ਹੈ। ਮੌਕੇ ‘ਤੇ SDRF ਟੀਮ ਨੇ ਪਹੁੰਚ ਕੇ ਮ੍ਰਿਤਕ ਦੇਹਾਂ ਨੂੰ ਕੱਢਿਆ। ਹਾਦਸਾ ਆਲਮਬਾਗ ਦੇ ਆਨੰਦ ਨਗਰ ਫਤੇਹ ਅਲੀ ਚੌਰਾਹੇ ਦੇ ਕਿਨਾਰੇ ਬਣੀ ਰੇਲਵੇ ਕਾਲੋਨੀ ਵਿਚ ਹੋਇਆ।
ਅੱਜ ਸਵੇਰੇ ਰੇਲਵੇ ਕਾਲੋਨੀ ਵਿਚ ਪੁਰਾਣੇ ਮਕਾਨ ਦੀ ਛੱਤ ਡਿਗਣ ਨਾਲ 5 ਲੋਕਾਂਦੀ ਜਾਨ ਚਲੀ ਗਈ। ਮਰਨ ਵਾਲਿਆਂ ਵਿਚ 3 ਬੱਚੇ ਸ਼ਾਮਲ ਹਨ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਮ੍ਰਿਤਕਾਂ ਨੂੰ ਮਲਬੇ ਵਿਚੋਂ ਕੱਢ ਕੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜਿਆ ਹੈ। ਇਸ ਤੋਂ ਇਲਾਵਾ ਇਥੇ ਹੋਰ ਲੋਕਾਂ ਦੇ ਫਸੇ ਹੋਣ ਦੀ ਸ਼ੰਕਾ ਨੂੰ ਦੇਖਦੇ ਹੋਏ ਰਾਹਤ ਤੇ ਬਚਾਅ ਕੰਮ ਚਲਾਇਆ ਜਾ ਰਿਹਾ ਹੈ। ਉਨ੍ਹਾਂ ਨੇ ਅਧਿਕਾਰੀਆਂ ਤੋਂ ਤਤਕਾਲ ਪੀੜਤਾਂ ਨੂੰ ਰਾਹਤ ਉਪਲਬਧ ਕਰਾਉਣ ਦੇ ਨਿਰਦੇਸ਼ ਦਿੱਤੇ ਹਨ। ਅਧਿਕਾਰੀਆਂ ਤੋਂ ਰਾਹਤ ਕੰਮ ਵਿਚ ਤੇਜ਼ੀ ਲਿਆਉਣ ਨੂੰ ਕਿਹਾ ਗਿਆ ਹੈ।
ਇਹ ਵੀ ਪੜ੍ਹੋ : ਮੁਕਤਸਰ ‘ਚ ਟਰੈਕਟਰ-ਟਰਾਲੀ ਨੇ ਬਾਈਕ ਨੂੰ ਮਾਰੀ ਟੱਕਰ, ਮੋਟਰਸਾਈਕਲ ਸਵਾਰ ਨੌਜਵਾਨ ਦੀ ਹੋਈ ਮੌ.ਤ
ਲਖਨਊ ਵਿਚ ਸਾਲਾਂ ਪੁਰਾਣੀ ਰੇਲੇਲ ਕਾਲੋਨੀ ਦੇ ਮਕਾਨ ਕਮਜ਼ੋਰ ਹੋ ਚੁੱਕੇ ਹਨ। ਇਸੇ ਵਿਚੋਂ ਇਕ ਮਕਾਨ ਦੀ ਛੱਤ ਡਿੱਗ ਗਈ। ਹਾਦਸੇ ਵਿਚ ਤਿੰਨ ਬੱਚਿਆਂ ਸਣੇ 5 ਲੋਕਾਂ ਦੀ ਦੱਬ ਕੇ ਮੌਤ ਹੋ ਗਈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਤੇ ਫਾਇਰ ਬ੍ਰਿਗੇਡ ਦੀ ਟੀਮ ਪਹੁੰਚੀ। ਰੈਸਕਿਊ ਆਪ੍ਰੇਸ਼ਨ ਸ਼ੁਰੂ ਕੀਤਾ ਗਿਆ। ਘਟਨਾ ਵਿਚ 5 ਲੋਕਾਂ ਦੀ ਮੌਤ ਦੇ ਬਾਅਦ ਉਨ੍ਹਾਂ ਦੀ ਲਾਸ਼ ਵੀ ਕੱਢੀ ਜਾ ਸਕੇ। ਆਲਮਬਾਗ ਦੇ ਆਨੰਦ ਨਗਰ ਫਤਿਹ ਅਲੀ ਚੌਰਾਹੇ ਦੇ ਕਿਨਾਰੇ ਰੇਲਵੇ ਕਾਲੋਨੀ ਦਾ ਨਿਰਮਾਣ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਫਰੀਦਕੋਟ DEO ਦੀ ਪਹਿਲਕਦਮੀ, 4 ਸਾਲਾਂ ਬੱਚੇ ਨੂੰ ਬਣਾਇਆ ‘ਜ਼ਿਲਾ ਸਿੱਖਿਆ ਅਫਸਰ’, ਬੋਲੇ- ਬੱਚਿਆਂ ਦਾ ਵਧੇਗਾ ਹੌਂਸਲਾ