roshni nadar malhotra richest woman in country: HCL Technologies ਦੀ ਚੇਅਰਪਰਸਨ 38 ਸਾਲ ਦੀ ਰੌਸ਼ਨੀ ਨਾਡਰ ਮਲਹੋਤਰਾ ਸਭ ਤੋਂ ਅਮੀਰ ਭਾਰਤੀ ਔਰਤ ਹੈ।ਕੋਟਕ ਵੈਲਥ ਦੇ ਸਹਿਯੋਗ ਨਾਲ ਹੁਰੂਨ ਇੰਡੀਆ ਨੇ ਇੱਕ ਸਟੱਡੀ ਕਰਕੇ 100 ਸਭ ਤੋਂ ਅਮੀਰ ਭਾਰਤੀ ਮਹਿਲਾਵਾਂ ਦੀ ਲਿਸਟ ਤਿਆਰ ਕੀਤੀ ਗਈ ਹੈ।ਰਿਪੋਰਟ ‘ਚ ਕਿਹਾ ਗਿਆ ਹੈ ਕਿ ਇਸ ਸੂਚੀ ‘ਚ ਸ਼ਾਮਲ ਔਰਤਾਂ ਦੀ ਕੁਲ ਜਾਇਦਾਦ 2.72 ਲੱਖ ਕਰੋੜ ਰੁਪਏ ਹੈ।ਰੋਸ਼ਨੀ ਨਾਡਰ ਮਲਹੋਤਰਾ ਦੀ ਕੁਲ ਜਾਇਦਾਦ
54.8 ਹਜ਼ਾਰ ਕਰੋੜ ਰੁਪਏ ਹੈ, ਉਨ੍ਹਾਂ ਨੇ ਹਾਲ ਹੀ ‘ਚ ਐਚਸੀਐੱਲ ਤਕਨਾਲੋਜੀ ਦੀ ਚੇਅਰਪਰਸਨ ਬਣਾਇਆ ਗਿਆ ਹੈ।ਦੂਜੇ ਪਾਸੇ ਇਸ ਸੂਚੀ ‘ਚ ਦੂਜੇ ਨੰਬਰ ‘ਤੇ ਰਹੀ ਕਿਰਨ ਮਜ਼ੂਜਦਾਰ-ਸ਼ਾਅ ਦੀ ਕੁਲ ਜਾਇਦਾਦ 36.6 ਹਜ਼ਾਰ ਕਰੋੜ ਰੁਪਏ ਦੀ ਹੈ।ਸੂਚੀ ‘ਚ ਸ਼ਾਮਲ 38 ਔਰਤਾਂ ਦੇ ਕੋਲ 1,000 ਕਰੋੜ ਰੁਪਏ ਜਾਂ ਉਸਤੋਂ ਵੱਧ ਜਾਇਦਾਦ ਹੈ।ਰਿਪੋਰਟ ‘ਚ ਕਿਹਾ ਗਿਆ ਹੈ ਕਿ ਸੂਚੀ ‘ਚ ਸ਼ਾਮਲ ਔਰਤਾਂ ਦੀ ਔਸਤ ਉਮਰ
53 ਸਾਲ ਤੱਕ ਹੈ।ਰੌਸ਼ਨੀ ਰਡਾਰ ਮਲਹੋਤਰਾ ਐੱਚਸੀਐੱਲ ਕਾਰਪੋਰੇਸ਼ਨ ਦੀ ਐਗਜ਼ੀਕਿਊਟਿਵ ਅਤੇ ਸੀਈਓ ਰਹੀ ਹੈ।ਉਹ ਸਿਰਫ 28 ਸਾਲ ਦੀ ਉਮਰ ‘ਚ ਕੰਪਨੀ ਦੀ ਸੀਈਓ ਬਣ ਗਈ ਸੀ।ਇਸ ਦੇ ਨਾਲ ਉਹ ਐੱਚਸੀਐੱਲ ਤਕਨਾਲਾਜੀ ਦੇ ਬੋਰਡ ਦੀ ਵਾਇਸ ਚੇਅਰਪਰਸਨ ਅਤੇ ਸ਼ਿਵ ਨਾਡਰ ਫਾਉਂਡੇਸ਼ਂ ਦੀ ਟਰੱਸਟੀ ਵੀ ਰਹੀ ਹੈ।ਰੋਸ਼ਨੀ ਰਡਾਰ ਦਾ ਨਾਮ ਫੋਬਰਸ ਵਲੋਂ ਜਾਰੀ ਦੁਨੀਆ ਦੀ 100 ਸਭ ਤੋਂ ਤਾਕਤਵਰ ਔਰਤਾਂ ਦੀ ਸੂਚੀ ‘ਚ ਵੀ ਸਾਲ 2017 ਤੋਂ 2019 ਤੱਕ ਸ਼ਾਮਲ ਕੀਤਾ ਗਿਆ ਹੈ।2019 ‘ਚ ਉਹ ਇਸ ਸੂਚੀ ‘ਚ 54ਵੇਂ ਨੰਬਰ ‘ਤੇ ਸੀ।ਸਾਲ 2019 ‘ਚ ਉਹ ਦੇਸ਼ ਦੀ ਸਭ ਤੋਂ ਅਮੀਰ ਔਰਤ ਸੀ।
ਸਿੰਘਾਂ ਦਾ ‘ਦਿੱਲੀ ਕੂਚ’ ਦਾ ਪੂਰਾ ਇਤਿਹਾਸ, ਵੇਖੋ ਕਿੰਨੀ ਵਾਰ ਕਦੋਂ-ਕਦੋਂ ਫ਼ਤਹਿ ਕੀਤੀ ਦਿੱਲੀ !