ਅਗਲੇ ਮਹੀਨੇ ਤੋਂ ਯੂਪੀ ਅਤੇ ਪੰਜਾਬ ਸਣੇ ਭਾਰਤ ਦੇ 5 ਸੂਬਿਆਂ ਦੇ ਵਿੱਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਪਰ ਚੋਣਾਂ ਤੋਂ ਪਹਿਲਾ ਆਗੂਆਂ ਦਾ ਪਾਰਟੀਆਂ ‘ਚ ਆਉਣ-ਜਾਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ।
ਇਸ ਦੌਰਾਨ ਹੁਣ ਯੂਪੀ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਝਟਕਾ ਦਿੰਦਿਆਂ ਆਰਪੀਐਨ ਸਿੰਘ ਅੱਜ ਭਾਜਪਾ ਵਿੱਚ ਸ਼ਾਮਿਲ ਹੋ ਗਏ ਹਨ। ਇਸ ਮੌਕੇ ‘ਤੇ ਯੂਪੀ ਭਾਜਪਾ ਦੇ ਇੰਚਾਰਜ ਧਰਮਿੰਦਰ ਪ੍ਰਧਾਨ, ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ, ਦਿਨੇਸ਼ ਸ਼ਰਮਾ, ਯੂਪੀ ਭਾਜਪਾ ਦੇ ਪ੍ਰਧਾਨ ਸਵਤੰਤਰ ਦੇਵ ਸਿੰਘ, ਕੇਂਦਰੀ ਮੰਤਰੀ ਅਨੁਰਾਗ ਠਾਕੁਰ ਅਤੇ ਜਯੋਤੀਰਾਦਿਤਿਆ ਸਿੰਧੀਆ ਮੌਜੂਦ ਸਨ।
ਇਹ ਵੀ ਪੜ੍ਹੋ : ਸਹਾਰਾ ਰੇਗਿਸਤਾਨ ‘ਚ ਤਪਣ ਵਾਲੀ ਰੇਤ ‘ਤੇ ਹੋਈ ਬਰਫਬਾਰੀ, ਵਿਗਿਆਨੀਆਂ ਨੇ ਦੱਸਿਆ ਖਤਰੇ ਦੀ ਘੰਟੀ
ਉਨ੍ਹਾਂ ਕਿਹਾ, ”ਮੈਂ 32 ਸਾਲਾਂ ਤੋਂ ਪਾਰਟੀ ‘ਚ ਸੀ। ਮੈ ਪੂਰੀ ਲਗਨ ਨਾਲ ਕੰਮ ਕੀਤਾ। ਪਰ ਉਹ ਪਾਰਟੀ ਹੁਣ ਉਹ ਨਹੀਂ ਰਹੀ ਜਿਸ ਵਿੱਚ ਮੈਂ ਕੰਮ ਕੀਤਾ ਸੀ। ਪ੍ਰਧਾਨ ਮੰਤਰੀ ਨੇ ਰਾਸ਼ਟਰ ਨਿਰਮਾਣ ਲਈ ਜੋ ਵੀ ਕੀਤਾ ਹੈ। ਮੈਂ ਇਸ ਤੋਂ ਬਹੁਤ ਪ੍ਰਭਾਵਿਤ ਹਾਂ।” ਇਸ ਤੋਂ ਪਹਿਲਾ ਆਰਪੀਐਨ ਸਿੰਘ ਨੇ ਅੱਜ ਕਾਂਗਰਸ ਤੋਂ ਅਸਤੀਫਾ ਦੇ ਦਿੱਤਾ ਸੀ। ਅਸਤੀਫ਼ੇ ਤੋਂ ਬਾਅਦ, ਉਨ੍ਹਾਂ ਨੇ ਟਵੀਟ ਕੀਤਾ ਅਤੇ ਕਿਹਾ, “ਮੈਂ ਪ੍ਰਧਾਨ ਮੰਤਰੀ ਮੋਦੀ ਦੀ ਦੂਰਦਰਸ਼ੀ ਅਗਵਾਈ ਅਤੇ ਮਾਰਗਦਰਸ਼ਨ ਵਿੱਚ ਰਾਸ਼ਟਰ ਨਿਰਮਾਣ ਵਿੱਚ ਆਪਣੇ ਯੋਗਦਾਨ ਦੀ ਉਮੀਦ ਕਰਦਾ ਹਾਂ।” ਇਸ ਤੋਂ ਇਲਾਵਾ ਕਾਂਗਰਸ ਤੋਂ ਅਸਤੀਫੇ ਦੀ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਟਵੀਟ ਕੀਤਾ ਕਿ ਅੱਜ ਜਦੋਂ ਪੂਰਾ ਦੇਸ਼ ਗਣਤੰਤਰ ਦਿਵਸ ਮਨਾ ਰਿਹਾ ਹੈ, ਮੈਂ ਆਪਣੇ ਸਿਆਸੀ ਜੀਵਨ ਦਾ ਨਵਾਂ ਅਧਿਆਏ ਸ਼ੁਰੂ ਕਰ ਰਿਹਾ ਹਾਂ। ਜੈ ਹਿੰਦ।”
ਵੀਡੀਓ ਲਈ ਕਲਿੱਕ ਕਰੋ -: