ਯੂਪੀ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਵੱਡਾ ਝਟਕਾ ਲੱਗਿਆ ਹੈ। ਕਾਂਗਰਸ ਦੇ ਸੀਨੀਅਰ ਆਗੂ ਆਰਪੀਐਨ ਸਿੰਘ ਨੇ ਕਾਂਗਰਸ ਤੋਂ ਅਸਤੀਫਾ ਦੇ ਦਿੱਤਾ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਉਹ ਅੱਜ ਹੀ ਭਾਜਪਾ ‘ਚ ਸ਼ਾਮਿਲ ਹੋ ਸਕਦੇ ਹਨ।
ਸੂਤਰਾਂ ਮੁਤਾਬਿਕ ਭਾਜਪਾ ਕੁਸ਼ੀਨਗਰ ਦੀ ਪਦਰੂਨਾ ਵਿਧਾਨ ਸਭਾ ਸੀਟ ਤੋਂ ਸਵਾਮੀ ਪ੍ਰਸਾਦ ਮੌਰਿਆ ਦੇ ਖਿਲਾਫ ਆਰਪੀਐਨ ਸਿੰਘ ਨੂੰ ਮੈਦਾਨ ਵਿੱਚ ਉਤਾਰਨ ਦੀ ਤਿਆਰੀ ਕਰ ਰਹੀ ਹੈ। ਇਸ ਚਰਚਾ ਦੇ ਵਿਚਕਾਰ ਆਰਪੀਐਨ ਸਿੰਘ ਨੇ ਆਪਣੇ ਟਵਿਟਰ ਹੈਂਡਲ ਦਾ ਬਾਇਓ ਬਦਲ ਦਿੱਤਾ ਹੈ। ਉਨ੍ਹਾਂ ਨੇ ਕਾਂਗਰਸ ਪਾਰਟੀ ਨਾਲ ਸਬੰਧਿਤ ਅਹੁਦੇ ਦੀ ਸੂਚਨਾ ਇੱਥੋਂ ਹਟਾ ਦਿੱਤੀ ਹੈ। ਇਸ ਤੋਂ ਇਲਾਵਾ ਕਾਂਗਰਸ ਤੋਂ ਅਸਤੀਫੇ ਦੀ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਟਵੀਟ ਕੀਤਾ ਕਿ ਅੱਜ ਜਦੋਂ ਪੂਰਾ ਦੇਸ਼ ਗਣਤੰਤਰ ਦਿਵਸ ਮਨਾ ਰਿਹਾ ਹੈ, ਮੈਂ ਆਪਣੇ ਸਿਆਸੀ ਜੀਵਨ ਦਾ ਨਵਾਂ ਅਧਿਆਏ ਸ਼ੁਰੂ ਕਰ ਰਿਹਾ ਹਾਂ। ਜੈ ਹਿੰਦ।”
ਵੱਡੀ ਗੱਲ ਇਹ ਹੈ ਕਿ ਕਾਂਗਰਸ ਨੇ ਕੱਲ੍ਹ ਹੀ ਆਪਣੇ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕੀਤੀ ਹੈ। ਆਰਪੀਐਨ ਸਿੰਘ ਨੂੰ ਵੀ ਇਸ ਵਿੱਚ ਸ਼ਾਮਿਲ ਕੀਤਾ ਗਿਆ ਹੈ। ਆਰਪੀਐਨ ਸਿੰਘ ਦੇ ਭਾਜਪਾ ਵਿੱਚ ਸ਼ਾਮਿਲ ਹੋਣ ਦੀ ਚਰਚਾ ਲੰਬੇ ਸਮੇਂ ਤੋਂ ਚੱਲ ਰਹੀ ਸੀ। ਜੇਕਰ ਆਰਪੀਐਨ ਸਿੰਘ ਭਾਜਪਾ ਵਿੱਚ ਆਉਂਦੇ ਹਨ ਤਾਂ ਭਾਜਪਾ ਉਨ੍ਹਾਂ ਨੂੰ ਕੁਸ਼ੀਨਗਰ ਦੀ ਪਦਰੂਨਾ ਵਿਧਾਨ ਸਭਾ ਸੀਟ ਤੋਂ ਸਵਾਮੀ ਪ੍ਰਸਾਦ ਮੌਰਿਆ ਦੇ ਖ਼ਿਲਾਫ਼ ਚੋਣ ਲੜਾ ਸਕਦੀ ਹੈ। ਦੱਸ ਦੇਈਏ ਕਿ ਆਰਪੀਐਨ ਸਿੰਘ ਪੱਛੜੀ ਜਾਤੀ ਸਾਂਥਵਾਰ-ਕੁਰਮੀ ਤੋਂ ਹਨ। ਪੂਰਵਾਂਚਲ ਵਿੱਚ ਸਾਂਥਵਾਰ ਜਾਤੀ ਦੇ ਲੋਕਾਂ ਦੀ ਚੰਗੀ ਗਿਣਤੀ ਹੈ। ਇਸ ਵਿੱਚ ਕੁਸ਼ੀਨਗਰ, ਗੋਰਖਪੁਰ, ਦੇਵਰੀਆ ਵਿਸ਼ੇਸ਼ ਖੇਤਰ ਹਨ। ਪੂਰਵਾਂਚਲ ਵਿੱਚ ਵੀ ਆਰਪੀਐਨ ਸਿੰਘ ਦੀ ਮਜ਼ਬੂਤ ਪਕੜ ਹੈ।
ਵੀਡੀਓ ਲਈ ਕਲਿੱਕ ਕਰੋ -: