ਰਾਸ਼ਟਰੀ ਸਵੈਮ ਸੇਵਕ ਸੰਘ (RSS) ਦੇ ਮੁਖੀ ਮੋਹਨ ਭਾਗਵਤ ਨੇ ਕਿਹਾ ਕਿ ਇਨਸਾਨ ਦਾ ਇਨਸਾਨ ਲਈ ਇਨਸਾਨ ਵਰਗਾ ਵਿਵਹਾਰ ਹੋਵੇ, ਉਹੀ ਹਿੰਦੂਤਵ ਹੈ । ਉਨ੍ਹਾਂ ਕਿਹਾ ਕਿ ਪਿਛਲੇ 40 ਹਜ਼ਾਰ ਸਾਲ ਪਹਿਲਾਂ ਤੋਂ ਸਾਡਾ ਇੱਕ DNA ਹੈ। ਆਰਐਸਐਸ ਮੁਖੀ ਮੋਹਨ ਭਾਗਵਤ ਨੇ ਸ਼ਨੀਵਾਰ ਨੂੰ ਧਰਮਸ਼ਾਲਾ ਕਾਲਜ ਦੇ ਆਡੀਟੋਰੀਅਮ ਵਿੱਚ ਸਾਬਕਾ ਸੈਨਿਕ ਪ੍ਰਬੋਧਨ ਪ੍ਰੋਗਰਾਮ ਵਿੱਚ ਇਹ ਵਿਚਾਰ ਰੱਖੇ।

ਇਸ ਤੋਂ ਇਲਾਵਾ RSS ਮੁਖੀ ਨੇ ਸਾਬਕਾ ਸੈਨਿਕਾਂ ਨੂੰ ਸ਼ਾਖਾ ਅਤੇ ਸਵੈਮ ਸੇਵਕ ਦਾ ਅਰਥ ਵੀ ਸਮਝਾਇਆ ਅਤੇ ਇਸ ਨਾਲ ਜੁੜ ਕੇ ਆਪਣੇ ਦਿਨ ਦਾ ਇੱਕ ਘੰਟਾ ਦੇਸ਼ ਅਤੇ ਸਮਾਜ ਲਈ ਦੇਣ ਦੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਹਿੰਦੂ ਸ਼ਬਦ ਦਾ ਪ੍ਰਯੋਗ ਪਹਿਲੀ ਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੀਤਾ ਸੀ। ਉਨ੍ਹਾਂ ਕਿਹਾ ਕਿ ਸੈਨਿਕਾਂ ਦੀ ਗਿਣਤੀ ਹਮੇਸ਼ਾ ਪਹਿਲੇ ਦਰਜੇ ‘ਤੇ ਹੁੰਦੀ ਹੈ। ਸੈਨਿਕ ਜਿੱਥੇ ਵੀ ਰਹਿੰਦਾ ਹੈ, ਉਸ ਦਾ ਸਤਿਕਾਰ ਹੁੰਦਾ ਹੈ। ਸੈਨਿਕਾਂ ਦੇ ਸਨਮਾਨ ਲਈ ਆਰਐਸਐਸ ਦੀ ਵੱਖਰੀ ਕੌਂਸਲ ਹੈ। ਜਿਸ ਨੂੰ ਸਾਬਕਾ ਸੈਨਿਕ ਸੇਵਾ ਪ੍ਰੀਸ਼ਦ ਵਜੋਂ ਜਾਣਿਆ ਜਾਂਦਾ ਹੈ। ਉਸ ਕੌਂਸਲ ਅਧੀਨ ਅੱਜ ਸੈਂਕੜੇ ਸਾਬਕਾ ਸੈਨਿਕ ਸੇਵਾ ਕਰ ਰਹੇ ਹਨ।
ਇਹ ਵੀ ਪੜ੍ਹੋ: ਇੱਕ ਹੋਰ ਬੇਅਦਬੀ ਦੀ ਕੋਸ਼ਿਸ਼, ਕਪੂਰਥਲਾ ‘ਚ ਨਿਸ਼ਾਨ ਸਾਹਿਬ ਨਾਲ ਛੇੜਛਾੜ ਕਰਦਾ ਫੜਿਆ ਸ਼ਖ਼ਸ
ਭਾਗਵਤ ਨੇ ਕਿਹਾ ਕਿ ਇਹ ਜ਼ਰੂਰੀ ਨਹੀਂ ਕਿ ਉਹ ਸੰਘ ਦਾ ਵਰਕਰ ਹੋਵੇ, ਫਿਰ ਵੀ ਉਹ ਪ੍ਰੀਸ਼ਦ ਨਾਲ ਜੁੜਦੇ ਹਨ । ਸੰਘ ਦਾ ਕੰਮ ਸੰਘ ਲਈ ਨਹੀਂ ਬਲਕਿ ਦੇਸ਼ ਲਈ ਹੈ। ਸੰਘ ਹਮੇਸ਼ਾ ਦੇਸ਼ ਦੀ ਸ਼ਾਨ ਨੂੰ ਬਰਕਰਾਰ ਰੱਖਣ ਦੀ ਗੱਲ ਕਰਦਾ ਹੈ । ਉਨ੍ਹਾਂ ਕਿਹਾ ਕਿ ਸੰਘ ਦਾ ਇਤਿਹਾਸ ਭਵਿੱਖ ਵਿੱਚ ਲਿਖਿਆ ਜਾਣਾ ਚਾਹੀਦਾ ਹੈ ਕਿ ਸੰਘ ਨੇ ਰਾਸ਼ਟਰ ਨਿਰਮਾਣ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਈ ।

RSS ਮੁਖੀ ਨੇ ਕਿਹਾ ਕਿ ਸੰਘ ਦੇ ਵਲੰਟੀਅਰ ਹਮੇਸ਼ਾ ਆਪਣਿਆਂ ਦੀ ਚਿੰਤਾ ਕੀਤੇ ਬਿਨ੍ਹਾਂ ਅਹਿਮ ਯੋਗਦਾਨ ਪਾਉਂਦੇ ਹਨ । ਜਿੱਥੇ ਦੇਸ਼ ਦੇ ਸੈਨਿਕਾਂ ਨੂੰ ਮੁੱਢਲੀ ਲੋੜ ਮਹਿਸੂਸ ਹੁੰਦੀ ਹੈ, ਸੰਘ ਹਮੇਸ਼ਾ ਉੱਥੇ ਖੜ੍ਹਾ ਹੁੰਦਾ ਹੈ। ਉਨ੍ਹਾਂ ਕਿਹਾ ਕਿ RSS ਪਿਛਲੇ 96 ਸਾਲਾਂ ਤੋਂ ਚੱਲ ਰਿਹਾ ਹੈ। ਇਸ ਦੇ ਲਈ ਸਿਰਫ ਇੱਕ ਘੰਟੇ ਦੀ ਸ਼ਾਖਾ ਦਾ ਕੰਮ ਹੈ। ਇਸ ਵਿੱਚੋਂ ਸਿਰਫ਼ ਵਲੰਟੀਅਰ ਹੀ ਨਿਕਲਦੇ ਹਨ । ਇਹ ਸਾਰੇ ਆਪਣੇ ਵਿਚਾਰ ਪ੍ਰਗਟ ਕਰਨ ਲਈ ਆਜ਼ਾਦ ਹਨ। ਤੁਸੀਂ ਆਪਣੇ ਅਨੁਸਾਰ ਆਪਣੀ ਜ਼ਿੰਦਗੀ ਜੀਉਣ ਲਈ ਆਜ਼ਾਦ ਹੋ। ਸਾਡੀਆਂ ਬਹੁਤ ਸਾਰੀਆਂ ਸੰਸਥਾਵਾਂ ਆਪੋ-ਆਪਣੇ ਖੇਤਰਾਂ ਵਿੱਚ ਕੰਮ ਕਰਦੀਆਂ ਹਨ।
ਵੀਡੀਓ ਲਈ ਕਲਿੱਕ ਕਰੋ -:

Stuffed Mini Paratha | ਫਟਾਫਟ ਬਣਨ ਵਾਲਾ ਮਿੰਨੀ ਪਰਾਠਾਂ | Veg Paratha | Stuffed Bun Paratha”























