ਦਿੱਲੀ ਤੋਂ ਬਾਅਦ ਮੁੰਬਈ ਵਿੱਚ ਵੀ ਬੀਤੇ ਦਿਨੀਂ ਨਿਰਭਿਆ ਵਰਗੀ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਸੀ । ਜਿੱਥੇ ਜਬਰ-ਜਨਾਹ ਤੋਂ ਬਾਅਦ ਦੋਸ਼ੀਆਂ ਨੇ ਮਹਿਲਾ ਦੇ ਪ੍ਰਾਈਵੇਟ ਪਾਰਟ ਵਿੱਚ ਰਾਡ ਪਾ ਦਿੱਤੀ ਸੀ । ਜਿੱਥੇ ਅੱਜ 32 ਸਾਲਾਂ ਪੀੜਤ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ ਹੈ ।
ਇਸ ਮਹਿਲਾ ਦਾ ਇਲਾਜ ਰਾਜਵਾੜੀ ਹਸਪਤਾਲ ਘਾਟਕੋਪਰ ਵਿੱਚ ਚੱਲ ਰਿਹਾ ਸੀ। ਦੱਸ ਦੇਈਏ ਕਿ ਇਹ ਘਟਨਾ ਮੁੰਬਈ ਦੇ ਸਾਕੀ ਨਾਕਾ ਇਲਾਕੇ ਵਿੱਚ ਵਾਪਰੀ। ਜਿੱਥੇ ਖੈਰਾਨੀ ਰੋਡ ‘ਤੇ ਇੱਕ 32 ਸਾਲਾਂ ਮਹਿਲਾ ਨਾਲ ਪਹਿਲਾਂ ਬਲਾਤਕਾਰ ਕੀਤਾ ਗਿਆ ਤੇ ਬਾਅਦ ਵਿੱਚ ਦੋਸ਼ੀਆਂ ਵੱਲੋਂ ਉਸਦੇ ਪ੍ਰਾਈਵੇਟ ਪਾਰ੍ਟ ਵਿੱਚ ਰਾਡ ਪਾ ਦਿੱਤੀ ਗਈ।
ਇਹ ਵੀ ਪੜ੍ਹੋ: ਕਰਨਾਲ ‘ਚ ਕਿਸਾਨਾਂ ਅੱਗੇ ਝੁਕੀ ਖੱਟਰ ਸਰਕਾਰ, ਕਿਸਾਨਾਂ ਦੀਆਂ ਮੰਗਾਂ ਮੰਨਣ ਲਈ ਹੋਈ ਰਾਜ਼ੀ
ਮਹਿਲਾ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਜਿੱਥੇ ਮਹਿਲਾ ਦੀ ਹਾਲਤ ਬਹੁਤ ਗੰਭੀਰ ਬਣੀ ਹੋਈ ਸੀ। ਇਸ ਮਾਮਲੇ ਵਿੱਚ ਇੱਕ CCTV ਵੀਡੀਓ ਵੀ ਸਾਹਮਣੇ ਆਈ ਹੈ। ਜਿਸ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਦੋਸ਼ੀ ਵੱਲੋਂ ਕਿਸ ਤਰ੍ਹਾਂ ਮਹਿਲਾ ਦੀ ਕੁੱਟਮਾਰ ਕੀਤੀ ਗਈ।
ਇਸ ਵਿੱਚ ਸਾਫ ਦਿਖਾਈ ਦਿੱਤਾ ਕਿ ਦੋਸ਼ੀ ਇਸ ਘਟਨਾ ਨੂੰ ਅੰਜ਼ਾਮ ਦੇਣ ਤੋਂ ਬਾਅਦ ਮਹਿਲਾ ਨੂੰ ਇੱਕ ਟੈਂਪੂ ਵਿੱਚ ਪਾ ਕੇ ਫਰਾਰ ਹੋ ਗਿਆ।ਫਿਲਹਾਲ ਇਸ ਮਾਮਲੇ ਵਿੱਚ ਪੁਲਿਸ ਵੱਲੋਂ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।