ਐਕਟਰ ਸਲਮਾਨ ਖਾਨ ਦੀ ਬੀਇੰਗ ਹਿਊਮਨ ਫਾਊਂਡੇਸ਼ਨ ਇਕ ਅਜਿਹੀ ਸੰਸਥਾ ਹੈ ਜੋ ਭਾਰਤ ਦੇ ਪੱਛੜੇ ਤੇ ਗਰੀਬ ਲੋਕਾਂ ਦੀ ਸਿੱਖਿਆ ਤੇ ਉਨ੍ਹਾਂ ਦੀ ਸਿਹਤ ਦਾ ਖਰਚਾ ਚੁੱਕਦੀ ਹੈ। ਇਸ ਫਾਊਂਡੇਸ਼ਨ ਦਾ ਬੀਇੰਗ ਹਿਊਮਨ ਦੇ ਨਾਂ ਨਾਲ ਕੱਪੜਿਆਂ ਦਾ ਆਪਣਾ ਇਕ ਬ੍ਰਾਂਡ ਵੀ ਹੈ ਜਿਸ ਵਿਚ ਸੂਤੀ ਕੱਪੜਿਆਂ ਵਿਚ ਇਸਤੇਮਾਲ ਹੋਣ ਵਾਲੇ ਕਪਾਹ ਲਈ ਬੀਇੰਗ ਹਿਊਮਨ ਫਾਊਂਡੇਸ਼ਨ ਦੇ ਫੇਅਰ ਟ੍ਰੇਡ ਨਾਲ ਸਾਂਝੇਦਾਰੀ ਕੀਤੀ ਹੈ ਜਿਸ ਨਾਲ 25,000 ਕਪਾਹ ਉਤਪਾਦਨ ਕਰਨ ਵਾਲੇ ਕਿਸਾਨਾਂ ਨੂੰ ਫਾਇਦਾ ਹੋਵੇਗਾ।
ਫੇਅਰ ਟ੍ਰੇਡ ਯਾਨੀ ਕਿ ਨਿਰਪੱਖ ਵਪਾਰ ਇਕ ਅਜਿਹੀ ਵਿਵਸਥਾ ਹੈ ਜੋ ਵਿਕਾਸਸ਼ੀਲ ਦੇਸ਼ਾਂ ਵਿਚ ਉਤਪਾਦਕਾਂ ਨੂੰ ਟਿਕਾਊ ਅਤੇ ਨਿਆਂਸੰਗਤ ਵਪਾਰ ਸਬੰਧ ਹਾਸਲ ਕਰਨ ਵਿਚ ਮਦਦ ਕਰਨ ਲਈ ਬਣਾਈ ਗਈ ਹੈ। ਇਹ ਬੇਹਤਰ ਸਮਾਜਿਕ ਤੇ ਵਾਤਾਵਰਣਕ ਮਿਆਰਾਂ ਨਾਲ ਨਿਰਯਾਤਕਾਂ ਨੂੰ ਉੱਚੀਆਂ ਕੀਮਤਾਂ ਦੇ ਭੁਗਤਾਨ ਨੂੰ ਜੋੜਦਾ ਹੈ। ਮੁੰਬਈ ਵਿੱਚ ਇੱਕ ਇਵੈਂਟ ਦੌਰਾਨ, ਸਲਮਾਨ ਖਾਨ ਦੀ ਭੈਣ ਅਤੇ ਬੀਇੰਗ ਹਿਊਮਨ ਕਲੋਦਿੰਗ ਦੀ ਮੈਨੇਜਿੰਗ ਡਾਇਰੈਕਟਰ ਅਲਵੀਰਾ ਖਾਨ ਅਗਨੀਹੋਤਰੀ ਨੇ ਫੇਅਰ ਟਰੇਡ ਨਾਲ ਬੀਇੰਗ ਹਿਊਮਨ ਦੀ ਸਾਂਝੇਦਾਰੀ ਬਾਰੇ ਗੱਲ ਕੀਤੀ।
ਫੇਅਰ ਟ੍ਰੇਡ ਅੰਤਰਰਾਸ਼ਟਰੀ ਪੱਧਰ ‘ਤੇ ਇਕ ਅਜਿਹੀ ਸੰਸਥਾ ਹੈ ਜੋ ਕਿਸਾਨਾਂ ਨਾਲ ਜੁੜੀ ਹੋਈ ਹੈ। ਇਸ ਸੰਸਥਾ ਵੱਲੋਂ ਕਿਸਾਨਾਂ ਨੂੰ ਉਨ੍ਹਾਂ ਦੇ ਉਤਪਾਦਾਂ ਨੂੰ ਲੈ ਕੇ ਖਾਸ ਤਰੀਕੇ ਨਾਲ ਟ੍ਰੇਂਡ ਕੀਤਾ ਜਾਂਦਾ ਹੈ ਤੇ ਉਨ੍ਹਾਂ ਤੋਂ ਕੱਚੇ ਮਾਲ ਲੈ ਕੇ ਬੀਇੰਗ ਹਿਊਮਨ ਵਰਗੇ ਬ੍ਰਾਂਡ ਨੂੰ ਸਪਲਾਈ ਕੀਤਾ ਜਾਂਦਾ ਹੈ।ਇਸ ਨਾਲ ਵਿਚੌਲੀਆਂ ਦੀ ਭੂਮਿਕਾ ਖਤਮ ਹੋ ਜਾਵੇਗੀ ਤੇ ਇਸ ਦਾ ਫਾਇਦਾ ਕਿਸਾਨਾਂ ਨੂੰ ਮਿਲੇਗਾ। ਅਲਵੀਲਾ ਖਾਨ ਨੇ ਕਿਹਾ ਕਿ ਸਾਡਾ ਕੱਪੜੇ ਦਾ ਪ੍ਰੋਡਕਟ ਕਪਾਹ ਨਾਲ ਬਣਦਾ ਹੈ ਤੇ ਅਸੀਂ ਲੋਕ ਫੇਅਰ ਟ੍ਰੇਡ ਰਾਹੀਂ ਕਪਾਹ ਨਾਲ ਬਣੇ ਕਾਟਨ ਦੀ ਫੈਬ੍ਰਿਕ ਲੈਣਗੇ ਇਸ ਨਾਲ ਕਿਸਾਨਾਂ ਦੀ ਆਰਥਿਕ ਸਥਿਤੀ ਮਜ਼ਬੂਤ ਹੋਵੇਗੀ।
ਇਹ ਵੀ ਪੜ੍ਹੋ : ਅੱਜ ਤੋਂ ਸ਼ੁਰੂ ਹੋਵੇਗਾ ‘ਇੰਡੀਆ ਮੋਬਾਈਲ ਕਾਂਗਰਸ’ ਈਵੈਂਟ, ਪੀਐੱਮ ਮੋਦੀ ਕਰਨਗੇ ਉਦਘਾਟਨ
ਅਲਵੀਰਾ ਨੇ ਕਿਹਾ ਕਿ ਕਿਸਾਨਾਂ ਦੀ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਉਨ੍ਹਾਂ ਨੂੰ ਸਹੀ ਕੀਮਤ ਨਹੀਂ ਮਿਲਦੀ। ਸਾਡੇ ਦੇਸ਼ ਵਿਚ ਸਭ ਤੋਂ ਵੱਧ ਕੱਪੜਾ ਕਾਟਨ ਦਾ ਵਿਕਦਾ ਹੈ। ਇਸ ਪਹਿਲ ਨਾਲ ਭਾਰਤੀ ਕਿਸਾਨਾਂ ਨੂੰ ਸਭ ਤੋਂ ਜ਼ਿਆਦਾ ਫਾਇਦਾ ਹੋਵੇਗਾ। ਮੈਂ ਸਮਝਦੀ ਹਾਂ ਕਿਅੱਜ ਦੇ ਕਿਸਾਨਾਂ ਦੀ ਸਭ ਤੋਂ ਵੱਧ ਮਦਦ ਦੀ ਲੋੜ ਹੈ। ਵਿਚੌਲੀਆਂ ਦੀ ਭੂਮਿਕਾ ਖਤਮ ਹੋ ਜਾਣ ਨਾਲ ਉਨ੍ਹਾਂ ਦੇ ਸਮਾਨ ਦਾ ਉਨ੍ਹਾਂ ਨੂੰ ਸਹੀ ਮੁੱਲ ਡਾਇਰੈਕਟ ਮਿਲੇਗਾ।