sangeet som uttar pradesh: ਭਾਜਪਾ ਵਿਧਾਇਕ ਸੰਗੀਤ ਸੋਮ ਨੇ ਕਿਹਾ ਹੈ ਕਿ ਦੇਸ਼ ਦੇ ਕੁਝ ਮੁਸਲਮਾਨਾਂ ਨੂੰ ਸਾਡੇ ਵਿਗਿਆਨਕਾਂ ਅਤੇ ਪੁਲਸ ‘ਤੇ ਭਰੋਸਾ ਨਹੀਂ।ਉਹ ਪ੍ਰਧਾਨ ਮੰਤਰੀ ‘ਤੇ ਵੀ ਵਿਸ਼ਵਾਸ ਨਹੀਂ ਕਰਦੇ, ਅਜਿਹੇ ਲੋਕ ਚਾਹੁਣ ਤਾਂ ਪਾਕਿਸਤਾਨ ਜਾ ਸਕਦੇ ਹਨ।ਪਰ ਵਿਗਿਆਨਕਾਂ ‘ਤੇ ਸ਼ੱਕ ਨਾਂ ਕਰਨ।ਸੰਗੀਤ ਸੋਮ ਮੰਗਲਵਾਰ ਨੂੰ ਉਤਰ ਪ੍ਰਦੇਸ਼ ਦੇ ਚੰਦੌਸੀ ਨੇ ਦੱਸਿਆ ਕਿ ਉਨ੍ਹਾਂ ਨੇ ਕਿਸੇ ਦਾ ਨਾਮ ਨਹੀਂ ਲਿਆ।ਪਰ ਮੰਨਿਆ ਜਾ ਰਿਹਾ ਹੈ ਕਿ ਵਿਰੋਧੀਆਂ ਸਮੇਤ ਕੁਝ ਦੂਜੇ ਲੋਕਾਂ ਦੇ ਕੋਰੋਨਾ ਵੈਕਸੀਨ ‘ਤੇ ਸਵਾਲ ਉਠਾਉਣ ਨੂੰ ਲੈ ਕੇ ਉਨ੍ਹਾਂ ਨੇ ਜਵਾਬ ਦਿੱਤਾ।ਸੰਗੀਤ ਸੋਮ ਨੇ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ‘ਤੇ ਵੀ ਨਿਸ਼ਾਨਾ ਸਾਧਿਆ।
ਉਨ੍ਹਾਂ ਨੇ ਆਪ ਦੇ ਵਿਧਾਇਕ ਸੋਮਨਾਥ ਭਾਰਤੀ ਨੂੰ ਲੈ ਕੇ ਕਿਹਾ ਕਿ ਕੁਝ ਮਹੀਨੇ ਜੇਲ ਬਿਤਾਉਣ ਕਾਰਨ ਸੋਮਨਾਥ ਗੁੰਡਿਆਂ ਵਰਗੀਆਂ ਗੱਲਾਂ ਕਰ ਰਹੇ ਹਨ।ਕੇਜਰੀਵਾਲ ਦੀ ਬੁੱਧੀ ਵੀ ਭ੍ਰਿਸ਼ਟ ਹੋ ਗਈ ਹੈ।ਭਾਜਪਾ ਵਿਧਾਇਕ ਨੇ ਕਿਹਾ ਕਿ ਨਵੇਂ ਖੇਤੀ ਕਾਨੂੰਨਾਂ ਦੇ ਵਿਰੁੱਧ ਦਿੱਲੀ ‘ਚ ਧਰਨੇ ‘ਤੇ ਬੈਠੇ ਲੋਕ ਕਿਸਾਨ ਨਹੀਂ ਹਨ, ਸਗੋਂ ਉਹ ਕਿਸਾਨ ਵਿਰੋਧੀ ਹਨ।ਸੋਮ ਨੇ ਇਸ ਨਾਲ ਪਹਿਲਾਂ ਚੰਦੋਸੀ ‘ਚ ਹੀ ਭਾਰਤੀ ਨੌਜਵਾਨ ਮੋਰਚੇ ਦੇ ਪ੍ਰੋਗਰਾਮ ‘ਚ ਯੂਪੀ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ‘ਤੇ ਵੀ ਹਮਲਾ ਬੋਲਿਆ।ਸੋਮ ਨੇ ਕਿਹਾ ਕਿ ਅਖਿਲੇਸ਼ ਦੇ ਸ਼ਾਸਨ ‘ਚ ਯੂਪੀ ਮੁਗਲ ਸਲਤਨਤ ਬਣ ਗਿਆ ਸੀ।ਅਖਿਲੇਸ਼ ਇਸ ਸਲਤਨਤ ਦੇ ਆਖਰੀ ਸ਼ਾਸਕ ਹੋਣਗੇ।ਕਿਉਂਕਿ ਉਨ੍ਹਾਂ ਨੇ ਹੁਣ ਦੂਜਾ ਮੌਕਾ ਨਹੀਂ ਮਿਲੇਗਾ।
ਭਾਜਪਾ ਦੀ ਰੈਲੀ ਘੇਰਣ ਚੱਲੇ ਕਿਸਾਨਾਂ ਨੂੰ ਪੁਲਿਸ ਨੇ ਫੜ-ਫੜ ਕੇ ਕੁੱਟਿਆ ! ਕਿਸਾਨਾਂ ਨੇ ਵੀ ਪਰਵਾਹ ਨਹੀਂ ਕੀਤੀ ਤੇ….