sanjal gawade blue origin company fly into space: ਮਹਾਰਾਸ਼ਟਰ ਦੇ ਇੱਕ ਛੋਟੇ ਸ਼ਹਿਰ ਕਲਿਆਣ ਤੋਂ ਨਿਕਲ ਕੇ ਸੰਜਲ ਗਾਵੰਡੇ ਨੇ ਪਹਿਲਾਂ ਮਰਕਰੀ ਮਰੀਨ ਰੇਸਿੰਗ ਕਾਰ ਡਿਜ਼ਾਇਨ ਕੀਤਾ।ਬਾਅਦ ‘ਚ ਅਮਰੀਕਾ ‘ਚ ਪੁਲਾੜ ਰਾਕੇਟ ਬਣਾਉਣ ਵਾਲੀ ਟੀਮ ਦਾ ਹਿੱਸਾ ਬਣ ਕੇ ਉਸਨੇ ਆਪਣੇ ਸੁਪਨਿਆਂ ਨੂੰ ਉਡਣ ਤਾਂ ਦਿੱਤਾ ਹੀ, ਕਲਿਆਣ ਦਾ ਨਾਮ ਵੀ ਰੋਸ਼ਨ ਕੀਤਾ ਹੈ।20 ਜੁਲਾਈ 2021 ਨੂੰ ਬਲੂ ਓਰੀਜ਼ਿਨ ਕੰਪਨੀ ਦਾ ਰਾਕੇਟ ਪੁਲਾੜ ਦੇ ਲਈ ਉਡਾਨ ਭਰੇਗਾ।ਜਿਸ ‘ਚ ਕਲਿਆਣ ਦੀ ਰਹਿਣ ਵਾਲੀ ਸੰਜਲ ਗਾਵੰਡੇ ਸਿਸਟਮ ਇੰਜੀਨੀਅਰ ਦੇ ਰੂਪ ‘ਚ ਰਾਕੇਟ ਟ੍ਰਿਪ ਦਾ ਹਿੱਸਾ ਹੋਵੇਗੀ।
ਸੰਜਲ ਇੱਕ ਨੌਜਵਾਨ ਔਰਤ ਹੈ।ਜੋ ਕਲਿਆਣ ਦੇ ਕੋਲਸੇਵਾੜੀ ਤੋਂ 7 ਸਮੁੰਦਰ ਪਾਰ ਅਮਰੀਕਾ ਦੇ ਮਿਸ਼ਿਗਨ, ਸ਼ਿਕਾਗੋ, ਕੈਲ਼ੀਫੋਰਨੀਆ ਅਤੇ ਹੁਣ ਸਿਯਾਟੋਲ ਦੀ ਪ੍ਰਵਾਸ ਕਰ ਚੁੱਕੀ ਹੈ।ਜਿਸਦੀ ਪ੍ਰਸ਼ੰਸਾ ਅੱਜ ਪੂਰਾ ਸ਼ਹਿਰ ਕਰ ਰਿਹਾ ਹੈ।ਸੰਜਲ ਗਾਵੰਡੇ ਦਾ ਜਨਮ ਕਲਿਆਣ ਪੂਰਵ ਦੇ ਕੋਲਸੇਵਾੜੀ ਦੇ ਹਨੂੰਮਾਨਗੜ ਇਲਾਕੇ ‘ਚ ਹੋਇਆ ਸੀ।ਸਕੂਲੀ ਪੜਾਈ ਕੋਲਸੇਵਾੜੀ ਦੇ ਮਾਡਲ ਸਕੂਲ ‘ਚ ਪੂਰਾ ਕੀਤਾ।
ਉਸਤੋਂ ਬਾਅਦ ਹਾਈਸਕੂਲ ਅਤੇ ਇੰਟਰਮੀਡਿਏਟ ਦੀ ਪੜਾਈ ਉਸਨੇ ਬਿੜਲਾ ਕਾਲਜ ਤੋਂ ਪੂਰੀ ਕੀਤੀ।ਵਾਸ਼ੀ ਦੇ ਫਾਦਰ ਏਗਨੇਲ ਕਾਲਜ ਤੋਂ ਸੰਨ 2011 ‘ਚ ਸੰਜਲ ‘ਚ ਮੁੰਬਈ ਯੂਨੀਵਰਸਿਟੀ ਤੋ ਮਕੈਨੀਕਲ ਇੰਜਨੀਅਰਿੰਗ ਵੀ ਪਾਸ ਕੀਤੀ।ਇਸ ਕੋਰਸ ਨੂੰ ਪਾਸ ਕਰਦੇ ਹੋਏ ਉਨਾਂ੍ਹ ਨੇ ਜੀਆਰਈ, ਟੋਫੇਲ ਵਰਗੀ ਔਖੀ ਪ੍ਰੀਖਿਆ ਵੀ ਪਾਸ ਕੀਤੀ।ਇਨ੍ਹਾਂ ਸਾਰਿਆਂ ਪ੍ਰੀਖਿਆਵਾਂ ਅੰਕਾਂ ਦੇ ਆਧਾਰ ‘ਤੇ ਉਨਾਂ੍ਹ ਨੇ ਮਿਸ਼ਿਗਨ ਟੇਕ ਯੂਨੀਵਰਸਿਟੀ ਯੂਐੱਸਏ ‘ਚ ਐੱਮਐੱਸ ਦੇ ਲਈ ਅਰਜੀ ਦਿੱਤੀ।