Sanjay singh received threats : ਆਮ ਆਦਮੀ ਪਾਰਟੀ (ਆਪ) ਦੇ ਰਾਜ ਸਭਾ ਮੈਂਬਰ ਅਤੇ ਉੱਤਰ ਪ੍ਰਦੇਸ਼ ਇੰਚਾਰਜ ਸੰਜੇ ਸਿੰਘ ਨੇ ਦਾਅਵਾ ਕੀਤਾ ਹੈ ਕਿ ਇੱਕ ਹਿੰਦੂਵਾਦੀ ਸੰਗਠਨ ਨੇ ਉਨ੍ਹਾਂ ਨੂੰ ਫੋਨ ‘ਤੇ ਜ਼ਿੰਦਾ ਸਾੜਨ ਦੀ ਧਮਕੀ ਦਿੱਤੀ ਹੈ। ‘ਆਪ’ ਦੇ ਪ੍ਰਦੇਸ਼ ਪ੍ਰਧਾਨ ਸਭਾਜੀਤ ਸਿੰਘ ਨੇ ਸੋਮਵਾਰ ਨੂੰ ਕਿਹਾ ਕਿ ਸੰਜੇ ਸਿੰਘ ਦੇ ਸਹਿਯੋਗੀ ਦੇ ਫੋਨ ‘ਤੇ ਇੱਕ ਵਿਅਕਤੀ ਨੇ ਫੋਨ ਕੀਤਾ ਅਤੇ ਕਿਹਾ ਕਿ ਉਹ ਇੱਕ ਹਿੰਦੂ ਵਾਹਿਨੀ ਤੋਂ ਗੱਲ ਕਰ ਰਿਹਾ ਹੈ ਅਤੇ ਸੰਜੇ ਸਿੰਘ ‘ਤੇ ਮਿੱਟੀ ਦਾ ਤੇਲ ਪਾ ਜ਼ਿੰਦਾ ਸਾੜ ਦੇਵੇਗਾ।
ਇਸ ਘਟਨਾ ਤੋਂ ਬਾਅਦ ਸੰਜੇ ਸਿੰਘ ਨੇ ਟਵੀਟ ਕੀਤਾ, “ਅਜਿਹੀਆਂ ਧਮਕੀਆਂ ਪਹਿਲਾਂ ਵੀ ਮਿਲੀਆਂ ਹਨ। ਇਨ੍ਹਾਂ ਗਿੱਦੜ ਧਮਕੀਆਂ ਤੋਂ ਡਰਨ ਵਾਲਾ ਨਹੀਂ। ਸਾੜ ਦੋ ਜਾਂ ਮਾਰ ਦੋ, ਜਨਤਾ ਦੇ ਮੁੱਦੇ ਸੜਕ ਤੋਂ ਸਦਨ ਤੱਕ ਚੁੱਕਦਾ ਰਹਾਂਗਾ।” ਇਸ ਘਟਨਾ ‘ਤੇ ਸਖਤ ਪ੍ਰਤੀਕ੍ਰਿਆ ਜ਼ਾਹਿਰ ਕਰਦਿਆਂ ਸਭਾਜੀਤ ਸਿੰਘ ਨੇ ਇਸ ਨੂੰ ਕਾਇਰਾਨਾ ਹਰਕਤ ਕਰਾਰ ਦਿੱਤਾ ਹੈ।
ਉਨ੍ਹਾਂ ਕਿਹਾ, “ਅਜਿਹੀਆਂ ਘਟੀਆਂ ਹਰਕਤਾਂ ਦਾ ਸਾਡੇ ‘ਤੇ ਕੋਈ ਅਸਰ ਨਹੀਂ ਪਏਗਾ। ਆਮ ਆਦਮੀ ਪਾਰਟੀ ਹਮੇਸ਼ਾਂ ਗਰੀਬਾਂ ਅਤੇ ਮਜਲੂਮਾਂ ਦੇ ਹੱਕਾਂ ਲਈ ਆਪਣੀ ਆਵਾਜ਼ ਬੁਲੰਦ ਕਰਦੀ ਹੈ ਅਤੇ ਅੱਗੇ ਵੀ ਇਸ ਨੂੰ ਜਾਰੀ ਰੱਖੇਗੀ। ਅਸੀਂ ਇਨ੍ਹਾਂ ਕਾਇਰਾਨਾ ਹਰਕਤਾਂ ਤੋਂ ਨਹੀਂ ਡਰਦੇ।” ਸਿੰਘ ਨੇ ਕਿਹਾ ਕਿ ਇਸ ਮਾਮਲੇ ਵਿੱਚ ਸ਼ਿਕਾਇਤ ਦਰਜ ਕਰਵਾਈ ਜਾ ਰਹੀ ਹੈ।
ਇਹ ਵੀ ਦੇਖੋ : ਅੰਦੋਲਨ ਦੀ ਸਟੇਜ ਤੇ ਪਹੁੰਚੀ ਨੂਰ ਜ਼ੋਰਾ ਜਾਗੋ ਪਾਰਟੀ ਦੀ ਟੀਮ, ਮੋਦੀ ਸਰਕਾਰ ਨੂੰ ਖੂਬ ਸੁਣਾਈਆਂ