sanyukt kisan morcha announced bharat bandh: ਦਿੱਲੀ ਦੀਆਂ ਸਰਹੱਦਾਂ ‘ਤੇ ਬੈਠੇ ਕਿਸਾਨਾਂ ਨੇ ਅੰਦੋਲਨ ‘ਚ ਤੇਜੀ ਲਿਆਉਣ ਦੀ ਨਵੇਂ ਸਿਰੇ ਤੋਂ ਰਣਨੀਤੀ ਤਿਆਰ ਕੀਤੀ ਹੈ।ਸੰਯੁਕਤ ਕਿਸਾਨ ਮੋਰਚੇ ਨੇ 26 ਮਾਰਚ ਨੂੰ ਭਾਰਤ ਬੰਦ ਦਾ ਐਲਾਨ ਕੀਤਾ ਹੈ।ਇਸ ਵਾਰ ਦੀ ਬੰਦੀ ਪੂਰੇ ਦਿਨ ਦੀ ਹੋਵੇਗੀ।ਯੋਜਨਾ ਇੱਕ ਵੀ ਵਾਹਨ ਦੇ ਸੜਕ ‘ਤੇ ਨਾ ਆਉਣ ਦੇਣ ਦੀ ਹੈ।ਦੂਜੇ ਪਾਸੇ ਨੌਜਵਾਨਾਂ ਨੂੰ ਦੁਬਾਰਾ ਅੰਦੋਲਨ ਨਾਲ ਜੋੜਨ ਦੀ ਕੋਸ਼ਿਸ਼ ਵੀ ਕੀਤੀ ਜਾਵੇਗੀ।ਇਸਦਾ ਫੈਸਲਾ ਸੰਯੁਕਤ ਕਿਸਾਨ ਮੋਰਚੇ ਦੀ ਬੁੱਧਵਾਰ ਦੁਪਹਿਰ ਬਾਅਦ ਬੈਠਕ ‘ਚ ਕੀਤਾ ਗਿਆ।ਇਸ ‘ਚ ਕਿਸਾਨ ਸੰਗਠਨਾਂ ਦਾ ਜ਼ੋਰ ਅੰਦੋਲਨ ਤੇਜ ਹੋ ਗਿਆ ਹੈ।ਇਸਦੀ ਜਾਣਕਾਰੀ ਦਿੰਦੇ ਹੋਏ ਬੁੱਧਵਾਰ ਨੂੰ ਕਿਸਾਨ ਨੇਤਾ ਬੂਟਾ ਸਿੰਘ ਨੇ ਕਿਹਾ ਕਿ ਇਸ ਵਾਰ ਭਾਰਤ ਬੰਦ ਦੌਰਾਨ ਕਿਸਾਨਾਂ ਦੇ ਟੈ੍ਰਕਟਰ ਵੀ ਨਹੀਂ ਚੱਲਣਗੇ।ਸਰਕਾਰ ਅਤੇ ਉਸ ਨਾਲ ਜੁੜੇ ਲੋਕ ਲਗਾਤਾਰ ਇਸ ਗੱਲ ਦਾ ਪ੍ਰਚਾਰ ਕਰ ਰਹੇ ਹਨ ਕਿ ਕਿਸਾਨ ਅੰਦੋਲਨ ਕਮਜ਼ੋਰ ਪੈ ਰਿਹਾ ਹੈ ਪਰ ਅਜਿਹਾ ਨਹੀਂ ਹੈ।
ਬੂਟਾ ਸਿੰਘ ਨੇ ਕਿਹਾ ਕਿ ਅਜਿਹੇ ਲੋਕਾਂ ਨੂੰ ਦੱਸਣ ਲਈ ਕਿਸਾਨਾਂ ਦਾ ਅੰਦੋਲਨ ਅਜੇ ਜਿਊਂਦਾ ਹੈ, ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ।ਉਨਾਂ੍ਹ ਨੇ ਕਿਹਾ ਕਿ ਭਾਰਤ ਬੰਦ ਸ਼ਾਂਤੀਪੂਰਨ ਢੰਗ ਨਾਲ ਕੀਤਾ ਜਾਵੇਗਾ।ਇਸ ਵਾਰ ਸੜਕ ‘ਤੇ ਇੱਕ ਵੀ ਵਾਹਨ ਨਹੀਂ ਹੋਵੇਗਾ।ਇੱਥੋਂ ਤੱਕ ਕਿ ਕਿਸਾਨਾਂ ਦੇ ਟ੍ਰੈਕਟਰ ਵੀ ਬੰਦ ਰਹਿਣਗੇ।ਬੂਟਾ ਸਿੰਘ ਨੇ ਦੱਸਿਆ ਕਿ ਜਿਸ ਤਰ੍ਹਾਂ 8 ਮਾਰਚ ਨੂੰ ਦੇਸ਼ਭਰ ਦੀਆਂ ਔਰਤਾਂ ਨੇ ਸਾਰੇ ਕਿਸਾਨ ਅੰਦੋਲਨ ਸਥਾਨਾਂ ‘ਤੇ ਜੁਟ ਕੇ ਅੰਤਰਾਸ਼ਟਰੀ ਮਹਿਲਾ ਦਿਵਸ ਮਨਾਇਆ, ਉਸੇ ਤਰ੍ਹਾਂ ਸੰਯੁਕਤ ਕਿਸਾਨ ਮੋਰਚੇ ਨੇ 15 ਮਾਰਚ ਤੋਂ 28 ਮਾਰਚ ਤੱਕ ਦਾ ਆਪਣਾ ਪ੍ਰੋਗਰਾਮ ਸੁਨਿਸ਼ਚਿਤ ਕੀਤਾ ਹੈ।ਬੂਟਾ ਸਿੰਘ ਨੇ ਦੱਸਿਆ ਕਿ ਜਿਨ੍ਹਾਂ ਸੂਬਿਆਂ ‘ਚ ਚੋਣਾਂ ਹੋ ਰਹੀਆਂ ਹਨ ਜਾਂ ਚੋਣਾਂ ਹੋਣ ਵਾਲੀਆਂ ਹਨ ਉਥੋਂ ਤੱਕ ਸੰਯੁਕਤ ਕਿਸਾਨ ਮੋਰਚੇ ਆਪਣੇ ਸਟੇਜ ਲਗਾਏਗਾ ਅਤੇ ਲੋਕਾਂ ਨੂੰ ਬੀਜੇਪੀ ਦੇ ਵਿਰੁੱਧ ਵੋਟ ਦੇਣ ਦੀ ਅਪੀਲ ਕਰੇਗਾ।
ਹੁਣੇ-ਹੁਣੇ Rajewal ਨੇ ਕਰ ਦਿੱਤਾ ਵੱਡਾ ਐਲਾਨ, ਬੰਗਾਲ ਚ BJP ਨੂੰ ਭਾਜੜਾਂ ਪਵਾਉਣ ਦੀ ਰਣਨੀਤੀ ਤਿਆਰ