ਅੱਜ ਅਠਾਰ੍ਹਵੀਂ ਸਦੀ ਦੇ ਇਤਿਹਾਸ ਦੇ ਸ਼ਹੀਦਾਂ ਵਿੱਚੋਂ ਇੱਕ ਮਹਾਨ ਸਿੱਖ ਸ਼ਹੀਦ ਭਾਈ ਤਾਰੂ ਸਿੰਘ ਜੀ ਦਾ ਜਨਮ ਦਿਹਾੜਾ ਹੈ। ਸ਼ਹੀਦ ਭਾਈ ਤਾਰੂ ਸਿੰਘ ਜੀ ਦਾ ਜਨਮ 1716 ਈਸਵੀ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਪੂਹਲਾ ਵਿਖੇ ਹੋਇਆ ਸੀ।
ਡਾਊਨਲੋਡ Daily Post Punjabi
ਸ਼ਹੀਦ ਭਾਈ ਤਾਰੂ ਸਿੰਘ ਜੀ ਮੌਕੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਉਨ੍ਹਾਂ ਨੂੰ ਯਾਦ ਕੀਤਾ ਹੈ। ਉੱਥੇ ਹੀ ਪ੍ਰਧਾਨ ਮੰਤਰੀ ਦੇ ਟਵੀਟ ‘ਤੇ ਜਵਾਬ ਦਿੰਦਿਆਂ ਸੰਯੁਕਤ ਕਿਸਾਨ ਮੋਰਚਾ ਨੇ ਵੀ ਇੱਕ ਤਿੱਖਾ ਸਵਾਲ ਪੁੱਛਿਆ ਹੈ। ਦਰਅਸਲ ਪ੍ਰਧਾਨ ਮੰਤਰੀ ਨੇ ਟਵੀਟ ਕੇ ਕਿਹਾ ਹੈ ਕਿ, “ਭਾਈ ਤਾਰੂ ਸਿੰਘ ਜੀ ਨੂੰ ਉਨ੍ਹਾਂ ਦੀ ਜਯੰਤੀ ‘ਤੇ ਨਮਨ। ਆਉਣ ਵਾਲੀਆਂ ਪੀੜ੍ਹੀਆਂ ਉਨ੍ਹਾਂ ਦੀ ਬਹਾਦਰੀ ਨੂੰ ਕਦੇ ਨਹੀਂ ਭੁੱਲਣਗੀਆਂ। ਸੱਚ ਅਤੇ ਨਿਆਂ ਪ੍ਰਤੀ ਉਨ੍ਹਾਂ ਦੀ ਅਟੁੱਟ ਪ੍ਰਤੀਬੱਧਤਾ ਅਤਿਅੰਤ ਪ੍ਰੇਰਣਾਦਾਇਕ ਹੈ।”
ਇਹ ਵੀ ਪੜ੍ਹੋ : ਨਵਾਬ ਮਲਿਕ ਨੇ ਡਰੱਗਜ਼ ਮਾਮਲੇ ‘ਚ NCB ਤੇ BJP ਵਿਚਕਾਰ ਮਿਲੀਭੁਗਤ ਹੋਣ ਦਾ ਲਾਇਆ ਦੋਸ਼
ਪ੍ਰਧਾਨ ਮੰਤਰੀ ਦੇ ਇਸ ਟਵੀਟ ਦਾ ਜਵਾਬ ਦਿੰਦਿਆਂ ਸੰਯੁਕਤ ਕਿਸਾਨ ਮੋਰਚਾ ਨੇ ਵੀ ਇੱਕ ਟਵੀਟ ਕੀਤਾ ਹੈ, SKM ਨੇ ਲਿਖਿਆ ਕਿ, “ਭਾਈ ਤਾਰੂ ਸਿੰਘ ਜੀ ਦੇ ਵਾਰਿਸ਼ ਤੁਹਾਨੂੰ ਸਿੰਘੁ-ਟਿਕਰੀ ਤੇ ਪਿੱਛਲੇ 10 ਮਹੀਨਿਆਂ ਤੋਂ ਉਡੀਕ ਰਹੇ ਹਨ, ਪ੍ਰਧਾਨਮੰਤਰੀ ਜੀ। ਝੂਠ ਦੀਆਂ ਹੱਦਾਂ ਪਾਰ ਕਰਕੇ ਤੁਹਾਡੀ ਪਾਰਟੀ ਅਤੇ ਸਰਕਾਰ ਨੇ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦੀ ਹਰ ਕੋਸ਼ਿਸ਼ ਕੀਤੀ। ਰਹੀ ਗੱਲ ਨਿਆਂ ਦੀ, ਤਾਂ ਲਖੀਮਪੁਰ ਵਿੱਚ ਗੱਡੀ ਚਾੜਣ ਵਾਲਿਆਂ ਨੂੰ ਬਚਾਕੇ ਕਿਹੜਾ ਨਿਆਂ ਕਰ ਰਹੇ ਹੋ?” ਦੱਸ ਦੇਈਏ ਕਿ ਸ਼ਹੀਦ ਭਾਈ ਤਾਰੂ ਸਿੰਘ ਜੀ ਇੱਕ ਮਿਹਨਤਕਸ਼ ਕਿਸਾਨ ਪਰਿਵਾਰ ਨਾਲ ਸਬੰਧ ਰੱਖਦੇ ਸਨ।