Sanyukta Kisan Morcha Calls Meeting: ਕੇਂਦਰ ਦੇ ਖੇਤੀ ਕਾਨੂੰਨ ਵਿਰੁੱਧ ਪਿਛਲੇ 76 ਦਿਨਾਂ ਤੋਂ ਕਿਸਾਨ ਦਿੱਲੀ ਦੇ ਬਾਰਡਰ ‘ਤੇ ਬੈਠੇ ਹਨ ਅਤੇ ਖੇਤੀਬਾੜੀ ਕਾਨੂੰਨ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਹਨ। ਸਰਕਾਰ ਨਾਲ 11 ਦੌਰ ਦੀ ਬੈਠਕ ਤੋਂ ਬਾਅਦ ਵੀ ਕੋਈ ਹੱਲ ਲੱਭਿਆ ਨਹੀਂ ਜਾ ਸਕਿਆ ਹੈ। ਹੁਣ ਗੱਲਬਾਤ 18 ਦਿਨਾਂ ਤੋਂ ਬੰਦ ਹੈ। ਕਿਸਾਨਾਂ ਵਲੋਂ ਚੱਕਾ ਜਾਮ ਵੀ ਕੀਤਾ ਗਿਆ ਸੀ, ਜਿਸ ਤੋਂ ਬਾਅਦ ਕਿਸਾਨਾਂ ਨੂੰ ਉਮੀਦ ਸੀ ਕਿ ਸਰਕਾਰ ਵੱਲੋਂ ਗੱਲਬਾਤ ਲਈ ਕਿਹਾ ਜਾਵੇਗਾ ਪਰ ਅਜਿਹਾ ਕੁਝ ਹੋਇਆ ਨਹੀਂ।
ਸਰਕਾਰ ਅਤੇ ਕਿਸਾਨ ਨੇਤਾਵਾਂ ਦਰਮਿਆਨ ਪਿਛਲੇ ਕਈ ਦਿਨਾਂ ਤੋਂ ਚੱਲ ਰਹੀ ਬਿਆਨਬਾਜ਼ੀ ਦੇ ਵਿਚਕਾਰ ਸੰਯੁਕਤ ਕਿਸਾਨ ਮੋਰਚਾ ਹੁਣ ਅੱਜ ਯਾਨੀ ਕਿ ਬੁੱਧਵਾਰ ਨੂੰ ਅੰਦੋਲਨ ਦੀ ਅਗਲੀ ਰਣਨੀਤੀ ਤੈਅ ਕਰਨ ਲਈ ਮੀਟਿੰਗ ਕਰੇਗਾ । ਕਿਸਾਨ ਮੋਰਚੇ ਦੀ ਇਸ ਮੀਟਿੰਗ ਵਿੱਚ ਸਮੂਹ ਸੰਗਠਨਾਂ ਦੇ ਆਗੂ ਹਿੱਸਾ ਲੈਣਗੇ। ਇਸ ਵਿੱਚ ਸਰਕਾਰ ਨਾਲ ਗੱਲਬਾਤ ਦਾ ਰਸਤਾ ਖੋਲ੍ਹਣ ਲਈ ਅੰਦੋਲਨ ਨੂੰ ਹੋਰ ਤੇਜ਼ ਕਰਨ ਦੀ ਰਣਨੀਤੀ ਬਣਾਈ ਜਾਵੇਗੀ । ਇਸ ਮੀਟਿੰਗ ਵਿੱਚ ਜਿਹੜੇ ਫੈਸਲੇ ਲਏ ਜਾਣਗੇ ਉਨ੍ਹਾਂ ਨੂੰ ਬਾਕੀ ਕਿਸਾਨਾਂ ਨੂੰ ਦੱਸਿਆ ਜਾਵੇਗਾ ਅਤੇ ਉਸ ਨੂੰ ਦੇਖਦੇ ਹੋਏ ਅੱਗੇ ਅੰਦੋਲਨ ਚੱਲੇਗਾ। ਮੋਰਚੇ ਦੀ ਇਸ ਬੈਠਕ ਵਿੱਚ ਸਾਰਿਆਂ ਦੀ ਨਜ਼ਰ ਟਿੱਕੀ ਹੋਈ ਹੈ।
ਸਰਕਾਰ ਦੇ ਅੜੀਅਲ ਰਵਈਏ ਨੂੰ ਦੇਖਦੇ ਹੋਏ ਸੰਯੁਕਤ ਕਿਸਾਨ ਮੋਰਚੇ ਨੇ ਇਹ ਬੈਠਕ ਬੁਲਾਈ ਹੈ। ਕਿਸਾਨ ਮੋਰਚੇ ਦੀ ਇਹ ਬੈਠਕ ਕਾਫੀ ਦਿਨ ਬਾਅਦ ਹੋਣ ਜਾ ਰਹੀ ਹੈ ਇਸ ਬੈਠਕ ਵਿੱਚ ਕਿਸਾਨ ਨੇਤਾ ਅੰਦੋਲਨ ਦੀ ਸਤਿਥੀ ਦੇ ਨਾਲ ਅਗਲੀ ਰਣਨੀਤੀ ਨੂੰ ਲੈ ਕੇ ਗੱਲਬਾਤ ਕਰਨਗੇ ਅਤੇ ਕਿਸਾਨਾਂ ਨੂੰ ਇਸ ਬਾਰੇ ਦੱਸਣਗੇ। ਸੰਯੁਕਤ ਕਿਸਾਨ ਮੋਰਚਾ ਦੇ ਡਾ: ਦਰਸ਼ਨ ਪਾਲ ਨੇ ਕਿਹਾ ਕਿ ਲੰਬੇ ਸਮੇਂ ਤੋਂ ਕੋਈ ਮੀਟਿੰਗ ਨਹੀਂ ਹੋਈ। ਇਸ ਲਈ ਬੁੱਧਵਾਰ ਨੂੰ ਬੈਠਕ ਬੁਲਾਈ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਮੀਟਿੰਗ ਵਿੱਚ ਅੰਦੋਲਨ ਦੇ ਅਗਲੇ ਪੜਾਅ ਬਾਰੇ ਗੱਲ ਕੀਤੀ ਜਾਵੇਗੀ ਅਤੇ ਐਲਾਨ ਕੀਤੇ ਜਾਣਗੇ। ਸਰਕਾਰ ਦੇ ਹੁਣ ਤੱਕ ਦੇ ਰਵਈਏ ਤੋਂ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਸਰਕਾਰ ਕਿਸਾਨਾਂ ਨੂੰ ਲੈ ਕੇ ਗੰਭੀਰ ਹੈ। ਉਨ੍ਹਾਂ ਕਿਹਾ ਕਿ ਇਸ ਮੁੱਦੇ ‘ਤੇ ਗੱਲਬਾਤ ਕਰਨ ਨਾਲ ਹੀ ਹੱਲ ਹੋਵੇਗਾ ਅਤੇ ਬਿਹਤਰ ਹੋਵੇਗਾ ਕਿ ਸਰਕਾਰ ਗੱਲਬਾਤ ਦਾ ਰਾਹ ਫਿਰ ਤੋਂ ਸ਼ੁਰੂ ਕਰੇ।
ਇਹ ਵੀ ਦੇਖੋ: ਪ੍ਰਧਾਨਮੰਤਰੀ ਦੇ ਰਾਜਸਭਾ ਦੀ ਧਾਕੜ ਤਕਰੀਰ ‘ਤੇ ਬਲਬੀਰ ਸਿੰਘ ਰਾਜੇਵਾਲ ਦੀ Exclusive Interview