Satnam Singh Pannu said : ਮੰਗਲਵਾਰ ਨੂੰ ਕਿਸਾਨ ਜਥੇਬੰਦੀਆਂ ਵੱਲੋਂ ਟਰੈਕਟਰ ਰੈਲੀ ਕੱਢੀ ਗਈ ਹੈ। ਇਸ ਰੈਲੀ ਦੇ ਦੌਰਾਨ ਕਿਸਾਨਾਂ ਦੀ ਦਿੱਲੀ ਵਿੱਚ ਕਈ ਥਾਵਾਂ ‘ਤੇ ਪੁਲਿਸ ਨਾਲ ਝੜਪ ਵੀ ਹੋਈ ਹੈ। ਜਿਸ ਤੋਂ ਬਾਅਦ ਸਥਿਤੀ ਨੂੰ ਕਾਬੂ ਕਰਨ ਲਈ ਪੁਲਿਸ ਨੇ ਲਾਠੀਚਾਰਜ, ਵਾਟਰ ਕੈਨਨ ਅਤੇ ਅੱਥਰੂ ਗੈਸ ਦੀ ਵਰਤੋਂ ਵੀ ਕੀਤੀ ਸੀ। ਟਰੈਕਟਰ ਰੈਲੀ ਲਈ ਕੇਂਦਰੀ ਦਿੱਲੀ ਵਿੱਚ ਦਾਖਲ ਹੋਏ ਕੁੱਝ ਕਿਸਾਨ ਲਾਲ ਕਿਲ੍ਹੇ ਪਹੁੰਚ ਗਏ ਸੀ ਅਤੇ ਇੱਥੇ ਕੁੱਝ ਪ੍ਰਦਰਸ਼ਨਕਾਰੀ ਨੌਜਵਾਨਾਂ ਨੂੰ ਨਿਸ਼ਾਨ ਸਾਹਿਬ ਲਹਿਰਾਉਂਦੇ ਵੇਖਿਆ ਗਿਆ ਸੀ। ਇੱਥੇ ਵੱਡੀ ਗਿਣਤੀ ਵਿੱਚ ਕਿਸਾਨ ਵੀ ਮੌਜੂਦ ਸਨ। ਜਾਣਕਾਰੀ ਦੇ ਅਨੁਸਾਰ ਨੇ ਇੱਥੇ ਕਿਲ੍ਹੇ ਦੇ ਬਿਲਕੁਲ ਨੇੜੇ, ਪੌੜੀਆਂ ਦੇ ਨੇੜੇ ਇੱਕ ਛੋਟੇ ਜਿਹੇ ਪੋਲ ‘ਤੇ ਕੇਸਰੀ ਝੰਡਾ ਲਹਿਰਾਇਆ ਗਿਆ ਸੀ। ਹਾਲਾਂਕਿ ਨੌਜਵਾਨਾਂ ਵਲੋਂ ਇੱਥੇ ਲਾਲ ਕਿਲ੍ਹੇ ਦੇ ਤਿਰੰਗੇ ਨਾਲ ਛੇੜਛਾੜ ਨਹੀਂ ਕੀਤੀ ਗਈ ਹੈ, ਬਲਕਿ ਨਿਸ਼ਾਨ ਸਾਹਿਬ ਨੂੰ ਕਿਸੇ ਹੋਰ ਪੋਲ ‘ਤੇ ਲਹਿਰਾਇਆ ਗਿਆ ਹੈ।
ਇਸ ਤੋਂ ਬਾਅਦ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸਤਨਾਮ ਸਿੰਘ ਪੰਨੂੰ ਨੇ ਕਿਹਾ ਕਿ ਅਸੀਂ ਪਹਿਲਾਂ ਹੀ ਐਲਾਨ ਕਰ ਦਿੱਤਾ ਸੀ ਕਿ ਅਸੀਂ ਆਉਟਰ ਰਿੰਗ ਰੋਡ ਜਾਵਾਂਗੇ। ਸੰਯੁਕਤ ਕਿਸਾਨ ਮੋਰਚੇ ਨੇ ਵੀ ਪਹਿਲਾਂ ਇਹੋ ਐਲਾਨ ਕੀਤਾ ਸੀ। ਬਾਅਦ ਵਿੱਚ ਸੰਯੁਕਤ ਕਿਸਾਨ ਮੋਰਚਾ ਪਿੱਛੇ ਹੱਟ ਗਿਆ। ਪੁਲਿਸ ਦੇ ਰੋਕਣ ਤੋਂ ਬਾਅਦ ਅਸੀਂ ਬੈਰੀਕੇਡ ਤੋੜ ਦਿੱਤੇ। ਅਸੀਂ ਪੁਲਿਸ ਨੂੰ ਕਹਿ ਰਹੇ ਸੀ ਕਿ ਅਸੀਂ ਸ਼ਾਂਤਮਈ ਢੰਗ ਨਾਲ ਆਉਟਰ ਰਿੰਗ ਰੋਡ ਜਾਵਾਂਗੇ। ਪਰ ਅਸੀਂ ਲਾਲ ਕਿਲ੍ਹੇ ਜਾਣ ਲਈ ਜ਼ਿੰਮੇਵਾਰ ਨਹੀਂ ਹਾਂ। ਉਨ੍ਹਾਂ ਕਿਹਾ ਕਿ ਦੀਪ ਸਿੱਧੂ ਲਾਲ ਕਿਲ੍ਹੇ ਗਿਆ ਸੀ। ਲਾਲ ਕਿਲ੍ਹੇ ਵਿਖੇ ਜੋ ਹੋਇਆ ਉਸ ਲਈ ਦੀਪ ਸਿੱਧੂ ਜ਼ਿੰਮੇਵਾਰ ਹੈ। ਪੁਲਿਸ ਨੇ ਦੀਪ ਸਿੱਧੂ ਨੂੰ ਲਾਲ ਕਿਲ੍ਹੇ ‘ਤੇ ਕਿਉਂ ਨਹੀਂ ਰੋਕਿਆ? ਦੀਪ ਸਿੱਧੂ ਇੱਕ ਸਰਕਾਰੀ ਆਦਮੀ ਹੈ। ਅਸੀਂ ਬਾਹਰੀ ਰਿੰਗ ਰੋਡ ਤੋਂ ਵਾਪਿਸ ਆਏ ਸੀ। ਪੁਲਿਸ ਜਾਂਚ ਵਿੱਚ ਸਹਿਯੋਗ ਕਰਾਗੇ, ਮੈਂ ਸੰਯੁਕਤ ਕਿਸਾਨ ਮੋਰਚੇ ਨਾਲ ਗੱਲ ਕਰਾਂਗਾ। ਲਾਲ ਕਿਲ੍ਹੇ ਤੇ ਜੋ ਹੋਇਆ ਉਸ ਲਈ ਮੈਂ ਜ਼ਿੰਮੇਵਾਰ ਨਹੀਂ ਹਾਂ।