sc adjourns hearing upsc aspirants plea: ਸੁਪਰੀਮ ਕੋਰਟ ਨੇ ਸੋਮਵਾਰ ਨੂੰ UPSC ਦੇ ਉਮੀਦਵਾਰਾਂ ਵਲੋਂ ਦਾਇਰ ਕੀਤੀ ਪਟੀਸ਼ਨ ਨੂੰ ਮੁਲਤਵੀ ਕਰ ਦਿੱਤਾ।ਪਟੀਸ਼ਨ ‘ਚ ਸਿਵਿਲ ਸਰਵਿਸਿਜ਼ ਪ੍ਰੀਖਿਆ 2021 ‘ਚ ਇਜ਼ਾਜ਼ਤ ਦੀ ਮੰਗ ਕੀਤੀ ਸੀ।ਸੁਪਰੀਮ ਕੋਰਟ ‘ਚ ਪਟੀਸ਼ਨ ਦਾਇਰ ਕਰਨ ਵਾਲੇ
ਕੁਝ ਉਮੀਦਵਾਰਾਂ ਦਾ ਇਸ ਵਾਰ ਪ੍ਰੀਖਿਆ ‘ਚ ਸ਼ਾਮਲ ਹੋਣ ਦਾ ਆਖਰੀ ਮੌਕਾ ਸੀ ਕਿਉਂਕਿ ਅਗਲੀ ਵਾਰ ਉਹ ਇਸ ਦੇ ਲਈ ਨਿਰਧਾਰਿਤ ਉਮਰ ਸੀਮਾ ਨੂੰ ਪਾਰ ਕਰ ਜਾਣਗੇ ਅਤੇ ਇਸ ਲਈ ਉਨ੍ਹਾਂ ਨੂੰ ਕੋਰਟ ਤੋਂ ਗੁਹਾਰ ਲਾਈ ਕਿ ਉਨ੍ਹਾਂ ਨੂੰ ਅਗਲੀ ਵਾਰ ਪ੍ਰੀਖਿਆ ‘ਚ ਬੈਠਣ ਦੀ ਆਗਿਆ ਦਿੱਤੀ ਜਾਵੇ।