sc directs center to stop shortage of oxygen: ਸੁਪਰੀਮ ਕੋਰਟ ਨੇ ਦਿੱਲੀ ਦੇ ਹਸਪਤਾਲਾਂ ‘ਚ ਮੈਡੀਕਲ ਦੀ ਕਮੀ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਨੂੰ ਇਹ ਆਦੇਸ਼ ਦਿੱਤਾ ਹੈ ਕਿ 3 ਮਈ ਨੂੰ ਅੱਧੀ ਰਾਤ ਤੱਕ ਆਕਸੀਜਨ ਦੀ ਕਮੀ ਪੂਰੀ ਕੀਤੀ ਜਾਵੇ।ਸੁਪਰੀਮ ਕੋਰਟ ਨੇ ਇਹ ਕਦਮ ਦਿੱਲੀ ਦੇ ਪੰਜ ਹਸਪਤਾਲਾਂ ਵਲੋਂ ਆਕਸੀਜਨ ਸੰਕਟ ਨੂੰ ਲੈ ਕੇ ਭੇਜੇ ਗਏ ਚਿਤਾਵਨੀ ਸੰਦੇਸ਼ ਤੋਂ ਬਾਅਦ ਚੁੱਕਿਆ ਹੈ।ਸ਼ਨੀਵਾਰ ਨੂੰ ਦਿੱਲੀ ਨੂੰ 454 ਮੀਟ੍ਰਿਕ ਟਨ ਆਕਸੀਜਨ ਪ੍ਰਾਪਤ ਹੋਈ ਜੋ ਕੋਰੋਨਾ ਕਾਲ ‘ਚ ਇੱਥੇ ਪਹੁੰਚਣ ਵਾਲੀ ਸਭ ਤੋਂ ਜਿਆਦਾ ਮਾਤਰਾ ਸੀ।
ਆਕਸੀਜਨ ਦੀ ਪੂਰਤੀ ਵੀ ਦਿੱਲੀ ਉੱਚ ਨਿਆਂ ਕੇਂਦਰ ਸਰਕਾਰ ਦੇ ਅਧਿਕਾਰੀਆਂ ਦੇ ਵਿਰੁੱਧ ਕਾਰਵਾਈ ਸ਼ੁਰੂ ਕਰਨ ਦੀ ਧਮਕੀ ਤੋਂ ਬਾਅਦ ਹੋ ਸਕੀ ਹੈ।ਦਿੱਲੀ ਨੇ ਕੇਂਦਰ ਸਰਕਾਰ ਤੋਂ 700 ਮੀਟ੍ਰਿਕ ਟਨ ਆਕਸੀਜਨ ਦੀ ਮੰਗ ਕੀਤੀ ਸੀ।ਸੁਪਰੀਮ ਕੋਰਟ ਦੇ ਨਿਰਦੇਸ਼ਾਂ ਦਾ ਮਤਲਬ ਹੈ ਕਿ ਦਿੱਲੀ ਨੂੰ 3 ਮਈ ਸੀਮਾ ਤੱਕ 700 ਮੀਟ੍ਰਿਕ ਟਨ ਆਕਸੀਜਨ ਦੀ ਪੂਰਤੀ ਕਰਨੀ ਹੋਵੇਗੀ।ਸੁਪਰੀਮ ਕੋਰਟ ਨੇ ਕੇਂਦਰ ਨੂੰ ਦੋ ਹਫਤਿਆਂ ਅੰਦਰ ਕੋਵਿਡ-19 ਦੀ ਦੂਜੀ ਲਹਿਰ ਦੇ ਮੱਦੇਨਜ਼ਰ ਹਸਪਤਾਲਾਂ ‘ਚ ਮਰੀਜ਼ਾਂ ਦੀ ਭਰਤੀ ਨੂੰ ਲੈ ਕੇ ਇੱਕ ਰਾਸ਼ਟਰੀ ਨੀਤੀ ਬਣਾਉਣ ਦਾ ਵੀ ਨਿਰਦੇਸ਼ ਦਿੱਤਾ ਹੈ।
ਕੋਰਟ ਨੇ ਇਹ ਸੁਨਿਸ਼ਚਿਤ ਕਰਨ ਨੂੰ ਕਿਹਾ ਹੈ ਕਿ ਕਿਸੇ ਵੀ ਮਰੀਜ਼ ਨੂੰ ਸਥਾਨਕ ਐਡਰੱੈਸ ਪਰੂਫ ਦੇ ਨਾ ਹੋਣ ਦੇ ਕਾਰਨ ਤੋਂ ਹਸਪਤਾਲ ‘ਚ ਭਰਤੀ ਕੀਤੇ ਜਾਣ ਅਤੇ ਦਵਾਈਆਂ ਪ੍ਰਾਪਤ ਕਰਨ ਤੋਂ ਵਾਂਝੇ ਨਾ ਕੀਤਾ ਜਾ ਸਕੇ।ਸੁਪਰੀਮ ਕੋਰਟ ਨੇ ਇਹ ਵੀ ਨਿਰਦੇਸ਼ ਦਿੱਤੇ ਹਨ ਕਿ ਕੇਂਦਰ ਸਰਕਾਰ ਸੂਬਿਆਂ ਦੇ ਨਾਲ ਮਿਲ ਕੇ ਐਮਰਜੈਂਸੀ ਪ੍ਰਯੋਗ ਲਈ ਆਕਸੀਜਨ ਦਾ ਬਫਰ ਸਟਾਕ ਤਿਆਰ ਕਰੇ।ਇਸ ਐਮਰਜੈਸੀ ਸਟਾਕ ਦੀ ਵਿਵਸਥਾ ਅਗਲੇ ਚਾਰ ਦਿਨਾਂ ਦੇ ਅੰਦਰ ਕੀਤੀ ਜਾਵੇ।
ਕਿਸਾਨਾਂ ‘ਤੇ ਕੱਢਿਆ ਬੰਗਾਲ ਹਾਰ ਦਾ ਗੁੱਸਾ, ਹਰਿਆਣਾ ਚ ਕਿਸਾਨਾਂ ‘ਤੇ ਵਰ੍ਹਾਈਆਂ ਡਾਂਗਾਂ