sc dismisses plea against ban on firecrackers: ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਪੱਛਮੀ ਬੰਗਾਲ ‘ਚ ਪਟਾਕਿਆਂ ‘ਤੇ ਪਾਬੰਦੀ ਹਟਾਉਣ ਵਾਲੀ ਪਟੀਸ਼ਨ ਨੂੰ ਖਾਰਿਜ ਕਰ ਦਿੱਤਾ ਗਿਆ ਹੈ।ਜਸਟਿਸ ਡੀਵਾਈ ਚੰਦਰਚੂੜ ਨੇ ਦੱਸਿਆ, ਅਸੀਂ ਤਿਉਹਾਰਾਂ ਦੇ ਮਹੱਤਵ ਨੂੰ ਸਮਝਦੇ ਹਨ।ਪਰ ਜਦੋਂ ਅਸੀਂ ਵਾਤਾਵਰਨ ਅਤੇ ਕੋਰੋਨਾ ਮਹਾਂਮਾਰੀ ਵਰਗੀ ਭਿਆਨਕ ਬਿਮਾਰੀ ਤੋਂ ਜੂਝ ਰਹੇ ਹਾਂ ਤਾਂ ਸਾਨੂੰ ਮਨੁੱਖੀ ਜੀਵਨ ਸੁਰੱਖਿਅਤ ਬਣਾਉਣ ਅਤੇ ਬਚਾਉਣ ਲਈ ਕੋਈ ਵੀ ਯਤਨ ਕੀਤਾ ਜਾ ਸਕਦਾ ਹੈ।ਉਨ੍ਹਾਂ ਨੇ ਅੱਗੇ ਵੀ ਕਿਹਾ
, ਅਸੀਂ ਤਿਉਹਾਰਾਂ ਨੂੰ ਲੈ ਕੇ ਬਹੁਤ ਸੁਚੇਤ ਰਹਿੰਦੇ ਹਨ।ਪਰ ਅਸੀਂ ਮਹਾਂਮਾਰੀ ਨਾਲ ਜੂਝ ਰਹੇ ਹਾਂ ਅਤੇ ਸਾਰਿਆਂ ਨੂੰ ਇਸ ‘ਚ ਸਮਰਥਨ ਅਤੇ ਸਹਿਯੋਗ ਦੇਣਾ ਚਾਹੀਦਾ ਹੈ ਜਿਸ ਨਾਲ ਸਥਿਤੀ ‘ਤੇ ਕਾਬੂ ਪਾਇਆ ਜਾ ਸਕੇ ਅਤੇ ਸੁਧਾਰ ਹੋ ਸਕੇ।ਇਸ ਸਾਲ ਕਰੀਬ ਪੂਰੇ ਭਾਰਤ ‘ਚ ਤਿਉਹਾਰਾਂ ਦੇ ਸੀਜ਼ਨ ‘ਚ ਹਰ ਸੂਬੇ ‘ਚ ਪਟਾਕੇ ਚਲਾਉਣ ‘ਤੇ ਪਾਬੰਦੀ ਲਗਾਈ ਗਈ ਹੈ।ਸੂਬਾ ਸਰਕਾਰਾਂ ਵਲੋਂ ਇਸ ਸਾਲ ਗ੍ਰੀਨ ਦੀਵਾਲੀ ਮਨਾਉਣ ਦੀ ਅਪੀਲ ਕੀਤੀ ਗਈ ਹੈ।ਕਈ ਥਾਈਂ ਸਰਕਾਰਾਂ ਵਲੋਂ ਸਿਰਫ 2 ਘੰਟਿਆਂ ਲਈ ਪਟਾਕੇ ਚਲਾਉਣ ਦੀ ਇਜਾਜ਼ਤ ਦਿੱਤੀ ਗਈ ਹੈ।