ਆਮ ਤੌਰ ‘ਤੇ ਜਿਆਦਾਤਰ ਲੋਕ ਆਨਲਾਈਨ ਹੀ ਫਲਾਈਟ ਟਿਕਟ ਦੀ ਬੁਕਿੰਗ ਕਰਦੇ ਹਨ। ਆਨਲਾਈਨ ਟਿਕਟ ਬੁਕਿੰਗ ਵਿਚ ਲੋਕਾਂ ਨੂੰ ਬਹੁਤ ਸਾਰੇ ਆਫਰਸ ਮਿਲਦੇ ਹਨ ਜਿਸ ਦੇ ਬਾਅਦ ਉਨ੍ਹਾਂ ਨੂੰ ਸਸਤਾ ਟਿਕਟ ਮਿਲ ਜਾਂਦਾ ਹੈ ਪਰ ਇਸ ਸਸਤੇ ਦੀ ਲਾਲਚ ਕਈ ਵਾਰ ਮਹਿੰਗੀ ਪੈ ਜਾਂਦੀ ਹੈ। ਕੁਝ ਸਾਵਧਾਨੀ ਵਰਤ ਕੇ ਤੁਸੀਂ ਇਸ ਤਰ੍ਹਾਂ ਦੇ ਫਰਾਡ ਤੋਂ ਬਚ ਸਕਦੇ ਹੋ।
ਬਹੁਤ ਹੀ ਘੱਟ ਕੀਮਤ ‘ਚ ਟਿਕਟ ਦਾ ਆਫਰ
ਕਈ ਵਾਰ ਸਕੈਮਰਸ ਲੋਕਾਂ ਨੂੰ ਅਜਿਹਾ ਆਫਰ ਦਿਖਾਉਂਦੇ ਹਨ ਕਿ ਉਹ ਉਨ੍ਹਾਂ ਦੇ ਜਾਲ ਵਿਚ ਫਸ ਜਾਂਦੇ ਹਨ। ਇਸ ਤਰ੍ਹਾਂ ਦੇ ਆਫਰ ਵਿਚ ਦਾਅਵਾ ਕੀਤਾ ਜਾਂਦਾ ਹੈ ਕਿ ਇਹ ਡੀਲ ਬਹੁਤ ਹੀ ਘੱਟ ਸਮੇਂ ਲਈ ਹੈ ਤੇ ਜਲਦ ਹੀ ਖਤਮ ਹੋ ਜਾਵੇਗਾ। ਅਜਿਹੇ ਵਿਚ ਲੋਕ ਫਟਾਫਟ ਟਿਕਟ ਬੁੱਕ ਕਰਨ ਦੀ ਕੋਸ਼ਿਸ਼ ਕਰਦੇ ਹਨ ਤੇ ਸਕੈਮ ਦਾ ਸ਼ਿਕਾਰ ਹੋ ਜਾਂਦੇ ਹਨ।
ਅਧੂਰੀ ਜਾਣਕਾਰੀ
ਇਸ ਤਰ੍ਹਾਂ ਦੀ ਪ੍ਰਮੋਸ਼ਨ ਦੇਣ ਵਾਲੀ ਸਾਈਟ ‘ਤੇ ਕਾਂਟੈਕਟ ਕਰਨ ਤੇ ਕਸਟਮਰ ਕੇਅਰ ਦੀ ਜਾਣਕਾਰੀ ਅਧੂਰੀ ਰਹਿੰਦੀ ਹੈ। ਇਸ ਤਰ੍ਹਾਂ ਦੀ ਸਾਈਟ ‘ਤੇ ਹੈਲਪ ਡੈਸਕ ਦੇ ਨਾਂ ‘ਤੇ ਕੁਝ ਨਹੀਂ ਹੁੰਦਾ ਹੈ। ਜਦੋਂ ਕਿਸੇ ਵੀ ਸਾਈਟ ਤੋਂ ਟਿਕਟ ਦੀ ਬੁਕਿੰਗ ਕਰੋ ਤਾਂ ਹੈਲਪ ਸੈਂਟਰ ਤੇ ਕਸਟਮਰ ਸਪੋਰਟ ਦੀ ਜਾਣਕਾਰੀ ਪਹਿਲਾਂ ਚੈੱਕ ਕਰੋ। ਬੇਹਤਰ ਹੋਵੇਗਾ ਕਿ ਸਿੱਧੇ ਏਅਰਲਾਈਨਸ ਦੀ ਸਾਈਟ ਤੋਂ ਹੀ ਟਿਕਟ ਬੁੱਕ ਕਰੋ।
HTTPS ਦੀ ਕਰੋ ਜਾਂਚ
ਜਿਸ ਵੀ ਸਾਈਟ ‘ਤੇ ਪੇਮੈਂਟ ਕਰੋ ਉਸ ਸਾਈਟ ਦੇ ਯੂਆਰਐੱਲ ਵਿਚ https ਜ਼ਰੂਰ ਚੈੱਕ ਕਰੋ। ਜੇਕਰ ਉਸ ਵਿਚ https ਨਹੀਂ ਹੈ ਤਾਂ ਇਸ ਦਾ ਮਤਲਬ ਇਹ ਹੈ ਕਿ ਇਹ ਸਾਈਟ ਪੇਮੈਂਟ ਲਈ ਸੁਰੱਖਿਅਤ ਨਹੀਂ ਹੈ। ਅਜਿਹੀ ਵੈੱਬਸਾਈਟ ‘ਤੇ ਪੇਮੈਂਟ ਕਰਨਾ ਖਤਰੇ ਤੋਂ ਖਾਲੀ ਨਹੀਂ ਹੈ।
ਨਿਯਮ ਤੇ ਸ਼ਰਤਾਂ
ਕਿਸੇ ਵੀ ਸਾਈਟ ‘ਤੇ ਬੁਕਿੰਗ ਕਰਨ ਤੋਂ ਪਹਿਲਾਂ ਉਸ ਦੀਆਂ ਨਿਯਮ ਤੇ ਸ਼ਰਤਾਂ ਬਾਰੇ ਪਹਿਲਾਂ ਜਾਣਕਾਰੀ ਹਾਸਲ ਕਰੋ। ਉਸ ਦੀ ਰਿਫੰਡ ਪਾਲਿਸੀ ਤੇ ਕੈਂਸਲੇਸ਼ਨ ਪ੍ਰੋਸੈੱਸ ਤੇ ਚਾਰਜ ਨੂੰ ਚੈੱਕ ਕਰੋ
ਪੇਮੈਂਟ ਆਪਸ਼ਨ
ਜਦੋਂ ਵੀ ਪੇਮੈਂਟ ਕਰੋ ਤਾਂ ਪੇਮੈਂਟ ਆਪਸ਼ਨ ਨੂੰ ਜ਼ਰੂਰ ਚੈੱਕ ਕਰੋ ਕਿ ਸਾਈਟ ‘ਤੇ ਭੁਗਤਾਨ ਕਿਹੜੇ-ਕਿਹੜੇ ਮੋਡ ਤੋਂ ਸਵੀਕਾਰ ਕੀਤੇ ਜਾ ਰਹੇ ਹਨ। ਜੇਕਰ ਕਿਸੇ ਸਾਈਟ ‘ਤੇ ਕ੍ਰਿਪਟੋਕਰੰਸੀ ਵਿਚ ਭੁਗਤਾਨ ਦਾ ਆਪਸ਼ਨ ਆ ਰਿਹਾ ਹੈ ਤਾਂ ਸਾਵਧਾਨ ਹੋ ਜਾਓ।