schools coaching institutes to open from 4 january: ਬਿਹਾਰ ‘ਚ 4 ਜਨਵਰੀ 2021 ਤੋਂ ਅਪਰ ਕਲਾਸਾਂ ਦੇ ਸਕੂਲ ਅਤੇ ਕੋਚਿੰਗ ਸੈਂਟਰ ਖੁੱਲ੍ਹਣਗੇ।ਕ੍ਰਾਇਸਿਸ ਮੈਨੇਜਮੈਂਟ ਗਰੁੱਪ ਦੀ ਬੈਠਕ ‘ਚ ਇਹ ਫੈਸਲਾ ਲਿਆ ਗਿਆ ਹੈ।ਬੈਠਕ ਤੋਂ ਬਾਅਦ ਮੁੱਖ ਸਕੱਤਰ ਦੀਪਕ ਕੁਮਾਰ ਨੇ ਦੱਸਿਆ ਕਿ 15 ਦਿਨਾਂ ਤੋਂ ਬਾਅਦ ਫਿਰ ਤੋਂ ਸਮੀਖਿਆ ਹੋਵੇਗੀ।ਉਸਦੇ ਬਾਅਦ ਛੋਟੀਆਂ ਜਮਾਤਾਂ ਸ਼ੁਰੂ ਕਰਨ ਦੀ ਆਗਿਆ ਦਿੱਤੀ ਜਾਵੇਗੀ।ਉਨਾਂ੍ਹ ਨੇ ਦੱਸਿਆ ਕਿ ਬੱਚਿਆਂ ਨੂੰ ਮਾਸਕ ਵੀ ਵੰਡੇ ਜਾਣਗੇ।4 ਜਨਵਰੀ ਤੋਂ ਸਕੂਲ ਕਾਲਜ ਅਤੇ ਕੋਚਿੰਗ ਸੈਂਟਰ ਪੜਾਅ ਵਾਰ ਖੁੱਲ੍ਹਣਗੇ।ਸਕੂਲਾਂ ‘ਚ ਪਹਿਲਾਂ ਨੌਵੀਂ ਜਮਾਤ ਤੋਂ 12ਵੀਂ ਤੱਕ ਦੀਆਂ ਜਮਾਤਾਂ ਲੱਗਣਗੀਆਂ।ਇਸੇ ਪ੍ਰਕਾਰ ਕਾਲਜਾਂ ‘ਚ ਵੀ
ਆਖਰੀ ਸਾਲ ਦੀਆਂ ਜਮਾਤਾਂ ਲੱਗਣਗੀਆਂ।15 ਦਿਨਾਂ ਬਾਅਦ ਹੋਰ ਜਮਾਤਾਂ ਸ਼ੁਰੂ ਹੋਣਗੀਆਂ।ਕੋਰੋਨਾ ਕਾਲ ਦੇ ਨਿਯਮਾਂ ਦਾ ਪਾਲਣ ਕਰਦੇ ਹੋਏ ਜਮਾਤਾਂ ਚੱਲਣਗੀਆਂ।ਆਫਤ ਪ੍ਰਬੰਧਨ ਸਮੂਹ ਦੀ ਬੈਠਕ ਦੇ ਬਾਅਦ ਸ਼ੁੱਕਰਵਾਰ ਸ਼ਾਮ ਨੂੰ ਇਹ ਜਾਣਕਾਰੀ ਦਿੱਤੀ ਗਈ ਹੈ।ਕੋਰੋਨਾ ਕਾਰਨ ਸਿੱਖਿਅਕ ਜਗਤ ‘ਤੇ ਗਹਿਰਾ ਪ੍ਰਭਾਵ ਤੋਂ ਬਾਅਦ ਹਾਲ ਦੇ ਦਿਨਾਂ ‘ਚ ਕੋਚਿੰਗ ਸੈਂਟਰ ਅਤੇ ਨਿੱਜੀ ਸਕੂਲਾਂ ਦੇ ਸੰਗਠਨਾਂ ਵਲੋਂ ਲਗਾਤਾਰ ਸੂਬਾ ਸਰਕਾਰ ਤੋਂ ਸਕੂਲ ਅਤੇ ਕੋਚਿੰਗ ਸੈਂਟਰ ਖੋਲ੍ਹਣ ਦੀ ਮੰਗ ਕੀਤੀ ਜਾ ਰਹੀ ਹੈ।ਇਸ ਨੂੰ ਲੈ ਕੇ ਸਿੱਖਿਆ ਵਿਭਾਗ ‘ਚ ਕਈ ਵਿਗਿਆਪਨ ਸੌਂਪੇ ਗਏ ਹਨ।ਇਸ ਤੋਂ ਬਾਅਦ ਕੁਦਰਤੀ ਆਫਤ ਸਮੂਹ ਦੀ ਬੈਠਕ ਬੁਲਾਈ ਗਈ ਸੀ।ਮਾਰਚ ਮਹੀਨੇ ‘ਚ ਕੋਰੋਨਾ ਮਹਾਮਾਰੀ ਨੂੰ ਨਿਯੰਰਿਤ ਕਰਨ ਲਈ ਲਗਾਏ ਗਏ ਲਾਕਡਾਉੂਨ ਦੇ ਸਮੇਂ ਹੀ ਦੇਸ਼ਭਰ ਦੇ ਸਕੂਲ, ਕਾਲਜ, ਕੋਚਿੰਗ ਸੈਂਟਰ ਬੰਦ ਕੀਤੇ ਗਏ ਸਨ।