second anniversary pulwama attack: ਪੁਲਵਾਮਾ ਹਮਲੇ ਦੀ ਅੱਜ ਦੂਜੀ ਬਰਸੀ ਹੈ।ਦੋ ਸਾਲ ਪਹਿਲਾਂ 14 ਫਰਵਰੀ 2019 ਨੂੰ ਕਸ਼ਮੀਰ ਦੇ ਪੁਲਵਾਮਾ ‘ਚ ਜੈਸ਼-ਏ-ਮੁਹੰਮਦ ਦੇ ਇੱਕ ਅੱਤਵਾਦੀ ਨੇ ਸੀਆਰਪੀਐੱਫ ਦੇ ਕਾਫਲੇ ‘ਤੇ ਹਮਲਾ ਕੀਤਾ ਸੀ।ਇਸ ਹਮਲੇ ‘ਚ ਸੀਆਰਪੀਐੱਫ ਦੇ 40 ਜਵਾਨ ਸ਼ਹੀਦ ਹੋ ਗਏ ਸੀ।ਪੁਲਵਾਮਾ ਹਮਲੇ ਦੀ ਬਰਸੀ ‘ਤੇ ਕਈ ਮੰਤਰੀਆਂ ਅਤੇ ਨੇਤਾਵਾਂ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਹੈ।ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਟਵੀਟ ਕੀਤਾ, ” ਮੈਂ ਉਨਾਂ੍ਹ ਬਹਾਦੁਰ ਸ਼ਹੀਦਾਂ ਨੂੰ ਨਮਨ ਕਰਦਾ ਹਾਂ, ਜਿਨ੍ਹਾਂ ਨੇ 2019 ‘ਚ ਇਸ ਦਿਨ ਭੀਸ਼ਣ ਪੁਲਵਾਮਾ ਹਮਲੇ ‘ਚ ਆਪਣੀ ਜਾਨ ਗਵਾਈ।ਭਾਰਤ ਉਨਾਂ੍ਹ ਦੇ ਅਸਾਧਾਰਨ ਅਤੇ ਸਰਵਉੱਚ ਬਲੀਦਾਨ ਨੂੰ ਕਦੇ ਵੀ ਨਹੀਂ ਭੁੱਲੇਗਾ।
ਕਾਂਗਰਸ ਨੇਤਾ ਅਤੇ ਸਾਂਸਦ ਰਾਹੁਲ ਗਾਂਧੀ ਨੇ ਆਪਣੇ ਟਵੀਟ ‘ਚ ਲਿਖਿਆ-” ਪੁਲਵਾਮਾ ਹਮਲੇ ‘ਚ ਸ਼ਹੀਦ ਹੋਏ ਵੀਰ ਸੈਨਿਕਾਂ ਨੂੰ ਸ਼ਰਧਾਂਜਲ਼ੀ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਨਮਨ।ਦੇਸ਼ ਤੁਹਾਡਾ ਰਿਣੀ ਹੈ।ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਯਾਦ ਕਰਦੇ ਹੋਏ ਲਿਖਿਆ, ਮੈਂ ਸੀਆਰਪੀਐੱਫ ਦੇ ਉਨ੍ਹਾਂ ਬਹਾਦੁਰ ਜਵਾਨਾਂ ਨੂੰ ਸ਼ਰਧਾਂਜਲੀ ਦਿੰਦਾ ਹਾਂ ਜਿਨ੍ਹਾਂ ਨੇ 2019 ਦੇ ਪੁਲਵਾਮਾ ਅੱਤਵਾਦੀ ਹਮਲੇ ‘ਚ ਆਪਣੇ ਪ੍ਰਾਣਾਂ ਦੀ ਆਹੁਤੀ ਦਿੱਤੀ।ਭਾਰਤ ਉਨ੍ਹਾਂ ਦੀ ਰਾਸ਼ਟਰ ਦੀ ਸੇਵਾ ਅਤੇ ਸਰਵਉੱਚ ਬਲੀਦਾਨ ਨੂੰ ਕਦੇ ਨਹੀਂ ਭੁੱਲੇਗਾ। ਅਸੀਂ ਉਨ੍ਹਾਂ ਦੇ ਪਰਿਵਾਰਾਂ ਦੇ ਨਾਲ ਖੜੇ ਹਾਂ ਜਿਨ੍ਹਾਂ ਨੇ ਇਸ ਹਮਲੇ ਦਾ ਖਾਮਿਯਾਜ਼ਾ ਭੁਗਤਨਾ ਪਿਆ।
ਤਿਹਾੜ ਜੇਲ੍ਹ ‘ਚੋਂ ਬਾਹਰ ਆਏ 80 ਸਾਲਾਂ ਬਾਪੂ ਨੇ ਕਿਹਾ ਮੈਂ ਸਰਹੱਦ ਵੀ ਰਿਹਾ ‘ਤੇ ਖੇਤਾਂ ‘ਚ ਵੀ