Second batch of Rafale fighter jets: ਦੁਨੀਆ ਦੇ ਸਭ ਤੋਂ ਖਤਰਨਾਕ ਲੜਾਕੂ ਜਹਾਜ਼ਾਂ ਵਿੱਚ ਸ਼ੁਮਾਰ ਰਾਫੇਲ ਦੀ ਦੂਜੀ ਖੇਪ ਭਾਰਤ ਪਹੁੰਚ ਚੁੱਕੀ ਹੈ। ਇਸ ਦੇ ਨਾਲ ਹੀ ਭਾਰਤੀ ਹਵਾਈ ਫੌਜ ਦੀ ਤਾਕਤ ਹੋਰ ਵੱਧ ਗਈ ਹੈ । ਤਿੰਨ ਰਾਫੇਲ ਜਹਾਜ਼ ਬੁੱਧਵਾਰ ਰਾਤ 8.14 ਵਜੇ ਭਾਰਤ ਵਿੱਚ ਦਾਖਲ ਹੋਏ । ਤਿੰਨ ਰਾਫੇਲ ਜਹਾਜ਼ ਸਿੱਧੇ ਫਰਾਂਸ ਤੋਂ ਉਡਾਣ ਭਰਨ ਤੋਂ ਬਾਅਦ ਸਿੱਧਾ ਗੁਜਰਾਤ ਦੇ ਜਾਮਨਗਰ ਪਹੁੰਚੇ ਹਨ।
ਤਿੰਨੋਂ ਜਹਾਜ਼ਾਂ ਦੇ ਭਾਰਤ ਵਿਚ ਦਾਖਲ ਹੋਣ ਨਾਲ ਚੀਨ ਅਤੇ ਪਾਕਿਸਤਾਨ ਦਾ ਤਣਾਅ ਵੱਧ ਗਿਆ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਰਾਫੇਲ ਜਹਾਜ਼ਾਂ ਦੀ ਸਫਲਤਾਪੂਰਵਕ ਪਹੁੰਚਣ ‘ਤੇ ਹਵਾਈ ਫੌਜ ਨੂੰ ਵਧਾਈ ਦਿੱਤੀ । ਇਸ ਦੇ ਨਾਲ ਹੀ ਭਾਰਤ ਕੋਲ ਹੁਣ 8 ਰਾਫੇਲ ਜਹਾਜ਼ ਹੋ ਗਏ ਹਨ। ਇਸ ਤੋਂ ਪਹਿਲਾਂ ਪੰਜ ਰਾਫੇਲ ਜਹਾਜ਼ਾਂ ਦੀ ਪਹਿਲੀ ਖੇਪ 28 ਜੁਲਾਈ ਨੂੰ ਭਾਰਤ ਪਹੁੰਚੀ ਸੀ। ਇਨ੍ਹਾਂ ਨੂੰ 10 ਸਤੰਬਰ ਨੂੰ ਭਾਰਤੀ ਹਵਾਈ ਫੌਜ ਵਿੱਚ ਸ਼ਾਮਿਲ ਕੀਤਾ ਗਿਆ ਸੀ । ਰਾਫੇਲ ਲੜਾਕੂ ਜਹਾਜ਼ ਪਹਿਲਾਂ ਹੀ ਤਾਇਨਾਤ ਕੀਤੇ ਜਾ ਚੁੱਕੇ ਹਨ। LAC ‘ਤੇ ਚੀਨ ਦੇ ਨਾਲ ਜਾਰੀ ਤਣਾਅ ਦੇ ਵਿਚਕਾਰ ਲੱਦਾਖ ਵਿੱਚ ਤਾਇਨਾਤ ਕੀਤੇ ਗਏ ਹਨ ।
ਦਰਅਸਲ, ਅਗਲੇ ਸਾਲ ਅਪ੍ਰੈਲ ਤੱਕ ਭਾਰਤ ਨੂੰ ਫਰਾਂਸ ਤੋਂ ਕੁੱਲ 21 ਰਾਫੇਲ ਲੜਾਕੂ ਜਹਾਜ਼ ਮਿਲਣਗੇ। 21 ਰਾਫੇਲ ਜਹਾਜ਼ਾਂ ਦੀ ਡਿਲੀਵਰੀ ਦੇ ਨਾਲ ਹੀ ਭਾਰਤੀ ਹਵਾਈ ਫੌਜ ਦੀ ਫਾਇਰਪਾਵਰ ਵਿੱਚ ਬੇਮਿਸਾਲ ਵਾਧਾ ਹੋਵੇਗਾ। ਦੱਸ ਦੇਈਏ ਕਿ ਭਾਰਤ ਨੇ ਫਰਾਂਸ ਨਾਲ 36 ਰਾਫੇਲ ਲੜਾਕੂ ਜਹਾਜ਼ਾਂ ਲਈ ਇੱਕ ਸਮਝੌਤੇ ‘ਤੇ ਹਸਤਾਖਰ ਕੀਤੇ ਹਨ।
ਦੱਸ ਦਈਏ ਕਿ ਇਸ ਤੋਂ ਪਹਿਲਾਂ 29 ਜੁਲਾਈ ਨੂੰ 5 ਰਾਫੇਲ ਜਹਾਜ਼ ਅੰਬਾਲਾ ਏਅਰਬੇਸ ‘ਤੇ ਪਹੁੰਚੇ ਸਨ। ਉਨ੍ਹਾਂ ਨੂੰ ਹਵਾਈ ਫੌਜ ਦੇ 17 ਸਕੁਐਡਰਨ ਵਿੱਚ ਸ਼ਾਮਿਲ ਕੀਤਾ ਗਿਆ ਸੀ। 29 ਜੁਲਾਈ ਨੂੰ ਜੋ ਜਹਾਜ਼ ਭਾਰਤ ਆਏ ਸੀ, ਉਹ ਅਬੂ ਧਾਬੀ ਵਿੱਚ ਰੁਕੇ ਸਨ ਅਤੇ ਇਨ੍ਹਾਂ ਜਹਾਜ਼ਾਂ ਵਿੱਚ ਤੇਲ ਭਰਿਆ ਗਿਆ ਸੀ। ਨਵੰਬਰ ਤੋਂ ਬਾਅਦ ਜਨਵਰੀ ਵਿੱਚ ਰਾਫੇਲ ਬਣਾਉਣ ਵਾਲੀ ਕੰਪਨੀ ਦਸਾ ਐਵੀਏਸ਼ਨ 3 ਹੋਰ ਰਾਫੇਲ ਜਹਾਜਾਂ ਦੀ ਡਿਲੀਵਰੀ ਕਰੇਗੀ । ਇਸ ਤੋਂ ਬਾਅਦ ਮਾਰਚ ਵਿੱਚ 3 ਹੋਰ ਜਹਾਜ਼ ਭਾਰਤ ਨੂੰ ਦਿੱਤੇ ਜਾਣਗੇ । ਫਰਾਂਸ ਅਪ੍ਰੈਲ 2021 ਵਿੱਚ ਭਾਰਤ ਨੂੰ 7 ਹੋਰ ਰਾਫੇਲ ਜਹਾਜ਼ ਡਿਲੀਵਰੀ ਕਰੇਗਾ । ਇਸ ਤਰ੍ਹਾਂ ਭਾਰਤ ਨੂੰ 21 ਅਪ੍ਰੈਲ ਤੱਕ 21 ਰਾਫੇਲ ਜਹਾਜ਼ਾਂ ਦੀ ਡਿਲੀਵਰੀ ਮਿਲੇਗੀ।