Second batch of Russian vaccine: ਦੇਸ਼ ਵਿੱਚ ਸਿਰਫ਼ ਦੋ ਵੈਕਸੀਨ ਰਾਹੀਂ ਹੀ ਟੀਕਾਕਰਨ ਮੁਹਿੰਮ ਚਲਾਈ ਜਾ ਰਹੀ ਹੈ, ਪਰ ਜਲਦੀ ਹੀ ਇਸ ਮੁਹਿੰਮ ਵਿੱਚ ਇੱਕ ਹੋਰ ਵੈਕਸੀਨ ਦਾ ਨਾਮ ਜੁੜ ਜਾਵੇਗਾ । ਹੁਣ ਕੋਵੀਸ਼ੀਲਡ ਤੇ ਕੋਵੈਕਸੀਨ ਦੇ ਨਾਲ ਰੂਸੀ ਵੈਕਸੀਨ ਸਪੂਤਨਿਕ-ਵੀ ਦੀਆਂ ਖੁਰਾਕਾਂ ਵੀ ਦਿੱਤੀਆਂ ਜਾਣਗੀਆਂ ਤੇ ਅਗਲੇ ਹਫਤੇ ਤੋਂ ਇਹ ਵੈਕਸੀਨ ਮਾਰਕੀਟ ਵਿੱਚ ਉਪਲਬਧ ਹੋ ਜਾਵੇਗੀ।
ਦਰਅਸਲ, ਅੱਜ ਰੂਸੀ ਵੈਕਸੀਨ ਸਪੁਤਨਿਕ-ਵੀ ਦੀ ਦੂਜੀ ਖੇਪ ਹੈਦਰਾਬਾਦ ਪਹੁੰਚੀ । ਵੈਕਸੀਨ ਦੇ ਭਾਰਤ ਪਹੁੰਚਣ ਤੋਂ ਬਾਅਦ ਰੂਸ ਦੇ ਰਾਜਦੂਤ ਐਨ ਕੁਦਾਸ਼ੇਵ ਨੇ ਇਸ ਵੈਕਸੀਨ ਨੂੰ ਰੂਸੀ-ਭਾਰਤੀ ਵੈਕਸੀਨ ਦਾ ਨਾਮ ਦਿੱਤਾ ।
ਉਨ੍ਹਾਂ ਕਿਹਾ ਕਿ ਰੂਸੀ ਵੈਕਸੀਨ ਸਪੁਤਨਿਕ-ਵੀ ਦੇ ਪ੍ਰਭਾਵ ਦੇ ਪੂਰੀ ਦੁਨੀਆ ਵਿੱਚ ਚਰਚੇ ਹਨ । ਹਰ ਕੋਈ ਚੰਗੀ ਤਰ੍ਹਾਂ ਜਾਣਦਾ ਹੈ ਕਿ ਸਪੁਤਨਿਕ-ਵੀ ਕੋਰੋਨਾ ਦੇ ਵਿਰੁੱਧ ਕਿੰਨੀ ਪ੍ਰਭਾਵਸ਼ਾਲੀ ਹੈ।
ਇਸ ਤੋਂ ਇਲਾਵਾ ਰੂਸ ਦੇ ਰਾਜਦੂਤ ਐਨ. ਕੁਦਾਸ਼ੇਵ ਨੇ ਦੱਸਿਆ ਕਿ ਭਾਰਤ ਵਿੱਚ ਇੱਕ ਖੁਰਾਕ ਵਾਲੀ ਸਪੁਤਨਿਕ ਲਾਈਟ ਵੈਕਸੀਨ ਦੇ ਉਤਪਾਦਨ ‘ਤੇ ਵੀ ਜ਼ੋਰ ਦਿੱਤਾ ਜਾਵੇਗਾ।
ਐਨ. ਕਦਾਸ਼ੇਵ ਨੇ ਕਿਹਾ ਕਿ ਰੂਸੀ ਮਾਹਰਾਂ ਨੇ ਇਸ ਵੈਕਸੀਨ ਨੂੰ ਕੋਰੋਨਾ ਦੇ ਨਵੇਂ ਸਟ੍ਰੇਨ ਦੇ ਵਿਰੁੱਧ ਪ੍ਰਭਾਵਸ਼ਾਲੀ ਦੱਸਿਆ ਹੈ। ਇੰਨਾ ਹੀ ਨਹੀਂ ਰੂਸ ਦੇ ਰਾਜਦੂਤ ਨੇ ਸਪੁਤਨਿਕ-ਵੀ ਨੂੰ ਰੂਸੀ-ਭਾਰਤੀ ਵੈਕਸੀਨ ਕਿਹਾ ਹੈ।
ਇਸ ਤੋਂ ਇਲਾਵਾ ਉਨ੍ਹਾਂ ਨੇ ਅੱਗੇ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਸਪੁਤਨਿਕ-ਵੀ ਦਾ ਉਤਪਾਦਨ ਭਾਰਤ ਵਿੱਚ ਹੌਲੀ-ਹੌਲੀ ਵਧੇਗਾ ਅਤੇ ਕੰਪਨੀ ਮਿਲ ਕੇ ਇੱਕ ਸਾਲ ਵਿੱਚ 85 ਕਰੋੜ ਖੁਰਾਕਾਂ ਦਾ ਉਤਪਾਦਨ ਕਰੇਗੀ । ਦੱਸ ਦੇਈਏ ਕਿ ਦੇਸ਼ ਵਿੱਚ ਪਹਿਲਾਂ ਹੀ ਦੋ ਵੈਕਸੀਨ ਲੋਕਾਂ ਨੂੰ ਲਗਾਈਆਂ ਜਾ ਰਹੀਆਂ ਹਨ। ਹੁਣ ਅਜਿਹੇ ਵਿੱਚ ਸਪੁਤਨਿਕ-ਵੀ ਮਾਰਕੀਟ ਵਿੱਚ ਉਪਲਬਧ ਹੋਣ ਨਾਲ ਟੀਕਾਕਰਨ ਤੇਜ਼ ਹੋਵੇਗਾ ਤੇ ਨਾਲ ਹੀ ਵੱਧ ਤੋਂ ਵੱਧ ਲੋਕਾਂ ਨੂੰ ਵੈਕਸੀਨ ਲੱਗ ਸਕੇਗੀ।
ਇਹ ਵੀ ਦੇਖੋ: ਘਰ ਦੀ ਛੱਤ ‘ਤੇ ਪੂਰਾ ਦਾ ਪੂਰਾ ਖੇਤ! ਹੁਣ Oxygen ਵੀ ਮਿਲ ਰਹੀ ਹੈ,ਖਾਲਸ ਫੱਲ ਵੀ ਤੇ ਸਬਜੀਆਂ ਵੀ