ਸੀਨੀਅਰ ਪੱਤਰਕਾਰ ਵਿਨੋਦ ਦੁਆ ਦਾ 67 ਸਾਲ ਦੀ ਉਮਰ ਵਿੱਚ ਦਿੱਲੀ ਵਿੱਚ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੀ ਧੀ ਤੇ ਅਦਾਕਾਰਾ ਮੱਲਿਕਾ ਦੁਆ ਨੇ ਇੰਸਟਾਗ੍ਰਾਮ ਸਟੋਰੀ ਰਾਹੀਂ ਮੌਤ ਦੀ ਪੁਸ਼ਟੀ ਕੀਤੀ ਹੈ। ਵਿਨੋਦ ਦੁਆ ਦਾ ਅੰਤਿਮ ਸੰਸਕਾਰ ਭਲਕੇ ਲੋਧੀ ਸ਼ਮਸ਼ਾਨਘਾਟ ਵਿੱਚ ਕੀਤਾ ਜਾਵੇਗਾ।
ਮੱਲਿਕਾ ਦੁਆ ਨੇ ਆਪਣੇ ਪਿਤਾ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ- ਸਾਡੇ ਨਿਡਰ ਅਤੇ ਅਸਾਧਾਰਨ ਸ਼ਖਸੀਅਤ ਦੇ ਮਾਲਕ ਪਿਤਾ ਵਿਨੋਦ ਦੁਆ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ ਇੱਕ ਬੇਮਿਸਾਲ ਜ਼ਿੰਦਗੀ ਬਿਤਾਈ। ਦਿੱਲੀ ਦੀਆਂ ਸ਼ਰਨਾਰਥੀ ਕਾਲੋਨੀਆਂ ਤੋਂ 42 ਸਾਲਾਂ ਤੱਕ ਪੱਤਰਕਾਰਤਾ ਦੁੀ ਉੱਤਮਤਾ ਨੂੰ ਸਿਖਰ ਤੱਕ ਵਧਾਉਂਦੇ ਹੋਏ ਹਮੇਸ਼ਾ ਸੱਚ ਬੋਲਿਆ। ਉਹ ਹੁਣ ਸਾਡੀ ਮਾਂ ਤੇ ਆਪਣੀ ਪਿਆਰੀ ਪਤਨੀ ਚਿੰਨਾ ਦੇ ਨਾਲ ਸਵਰਗ ਵਿੱਚ ਹਨ, ਜਿਥੇ ਉਹ ਗਾਣਾ, ਖਾਣਾ, ਬਣਾਉਣਾ, ਸਫਰ ਕਰਨਾ ਇੱਕ-ਦੂਜੇ ਲਈ ਜਾਰੀ ਰੱਖਣਗੇ।
ਵੀਡੀਓ ਲਈ ਕਲਿੱਕ ਕਰੋ -:
CM ਚੰਨੀ ਦਾ EXLUSIVE INTERVIEW “ਵਿਰੋਧੀਆਂ ਨੂੰ ਜਵਾਬ, ਕਿਹਾ “ਮੈਂ ਕਿਸੇ ਦੀ COPY ਨੀ ਕਰਦਾ, ਆਪਣੀ ਚਾਲ ਚੱਲਦਾ!”
ਦੁਆ ਨੂੰ ਦਿੱਲੀ ਦੇ ਇੱਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਇਸ ਸਾਲ ਦੇ ਸ਼ੁਰੂਆਤ ਵਿੱਚ ਉਹ ਕੋਵਿਡ-19 ਤੋਂ ਵੀ ਪੀੜਤ ਹੋਏ ਸਨ। ਪਿਛਲੇ ਹਫਤੇ ਉਨ੍ਹਾਂ ਨੂੰ ਜਦੋਂ ਪੋਸਟ ਕੋਰੋਨਾਵਾਇਰਸ ਦੀਆਂ ਮੁਸ਼ਕਲਾਂ ਕਰਕੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ ਤਾਂ ਉਨ੍ਹਾਂ ਦੀ ਧੀ ਮੱਲਿਕਾ ਨੇ ਇੱਕ ਸਿਹਤ ਅਪਡੇਟ ਵੀ ਸ਼ੇਅਰ ਕੀਤਾ ਸੀ।
ਇਹ ਵੀ ਪੜ੍ਹੋ : ਲਾਈਵ ਰੇਡ ਪਿੱਛੋਂ ਰਾਘਵ ਚੱਢਾ ਦਾ ਵੱਡਾ ਹਮਲਾ, ਬੋਲੇ- ‘CM ਚੰਨੀ ਹੀ ਹਨ ਰੇਤ ਮਾਫੀਆ, ਸਾਡੇ ਕੋਲ ਸਬੂਤ ਹੈ’