Serum Institute seeks emergency use: ਫਾਈਜ਼ਰ ਤੋਂ ਬਾਅਦ ਹੁਣ ਸੀਰਮ ਇੰਸਟੀਚਿਊਟ ਆਫ ਇੰਡੀਆ ਨੇ ਆਪਣੀ Covishield ਵੈਕਸੀਨ ਲਈ ਐਮਰਜੈਂਸੀ ਵਰਤੋਂ ਦੀ ਆਗਿਆ ਮੰਗੀ ਹੈ। ਕੰਪਨੀ ਨੇ ਕੰਟਰੋਲਰ ਜਨਰਲ ਆਫ਼ ਇੰਡੀਅਨ ਡਰੱਗਜ਼ (DGCI) ਤੋਂ ਆਕਸਫੋਰਡ ਯੂਨੀਵਰਸਿਟੀ ਵੱਲੋਂ ਵਿਕਸਤ ਕੀਤੀ ਗਈ ਵੈਕਸੀਨ ਦੀ ਵਰਤੋਂ ਦੀ ਇਜਾਜ਼ਤ ਮੰਗੀ ਹੈ । ਇਸ ਕਦਮ ਨਾਲ ਸੀਰਮ ਇੰਸਟੀਚਿਊਟ ਆਫ ਇੰਡੀਆ ਪਹਿਲੀ ਭਾਰਤੀ ਕੰਪਨੀ ਬਣ ਗਈ ਹੈ । ਕੰਪਨੀ ਨੇ ਵੈਕਸੀਨ ਨੂੰ ਲੋਕਾਂ ਦੇ ਲਾਭ ਲਈ ਲੋੜੀਂਦੀ ਡਾਕਟਰੀ ਦੇਖਭਾਲ ਦੀ ਘਾਟ ਦਾ ਹਵਾਲਾ ਦਿੰਦੇ ਹੋਏ ਵੈਕਸੀਨ ਦੀ ਆਗਿਆ ਦੇਣ ਦੀ ਬੇਨਤੀ ਕੀਤੀ ਹੈ । ICMR ਅਨੁਸਾਰ ਇੰਸਟੀਚਿਊਟ ਇਸ ਵੈਕਸੀਨ ਦੀਆਂ 4 ਕਰੋੜ ਖੁਰਾਕਾਂ ਦਾ ਨਿਰਮਾਣ ਕਰ ਚੁੱਕੀ ਹੈ ਅਤੇ DCGI ਤੋਂ ਇਸ ਨੂੰ ਸਟੋਰ ਕਰਨ ਲਈ ਲਾਇਸੈਂਸ ਵੀ ਲੈ ਚੁੱਕੀ ਹੈ ।
ਦਰਅਸਲ, ਇਸ ਮਹੀਨੇ ਦੀ ਸ਼ੁਰੂਆਤ ਵਿੱਚ ਕੰਪਨੀ ਦੇ ਸੀਈਓ ਅਦਾਰ ਪੂਨਾਵਾਲਾ ਨੇ ਕਿਹਾ ਸੀ ਕਿ ਪੁਣੇ ਸਥਿਤ SII ਭਾਰਤ ਨੂੰ ਪਹਿਲੀ ਵੈਕਸੀਨ ਦੇਣ ਨੂੰ ਲੈ ਕੇ ਧਿਆਨ ਕੇਂਦਰਤ ਕਰੇਗੀ। ਪੂਨਾਵਾਲਾ ਨੇ ਪ੍ਰਧਾਨ ਮੰਤਰੀ ਮੋਦੀ ਦੇ ਦੌਰੇ ਤੋਂ ਬਾਅਦ ਕਿਹਾ, “ਇਹ ਬਹੁਤ ਮਹੱਤਵਪੂਰਨ ਹੈ ਕਿ ਅਸੀਂ ਆਪਣੇ ਦੇਸ਼ ਦੀ ਸਭ ਤੋਂ ਪਹਿਲਾਂ ਖਿਆਲ ਰੱਖੀਏ, ਉਸ ਤੋਂ ਬਾਅਦ ‘Covishield’ ਦੂਜੇ ਦੇਸ਼ਾਂ ਨਾਲ ਦੁਵੱਲੇ ਸਮਝੌਤੇ ‘ਤੇ ਕੇਂਦਰਿਤ ਕਰੇਗੀ।”
ਜ਼ਿਕਰਯੋਗ ਹੈ ਕਿ ਆਦਰ ਪੂਨਾਵਾਲਾ ਨੇ ਕਿਹਾ ਸੀ ਕਿ ਸ਼ੁਰੂ ਵਿੱਚ ਇਹ ਟੀਕਾ ਭਾਰਤ ਵਿੱਚ ਵੰਡਿਆ ਜਾਵੇਗਾ, ਫਿਰ ਅਸੀਂ COVAX ਦੇਸ਼ਾਂ ਨੂੰ ਵੇਖਾਂਗੇ ਜੋ ਮੁੱਖ ਤੌਰ ‘ਤੇ ਅਫਰੀਕਾ ਵਿੱਚ ਹਨ । ਆਕਸਫੋਰਡ ਯੂਨੀਵਰਸਿਟੀ ਅਤੇ ਐਸਟਰਾਜ਼ੇਨੇਕਾ ਦੁਆਰਾ ਇੰਗਲੈਂਡ ਅਤੇ ਯੂਰਪੀਅਨ ਬਾਜ਼ਾਰਾਂ ਦੀ ਦੇਖਭਾਲ ਕੀਤੀ ਜਾ ਰਹੀ ਹੈ। ਸਾਡੀ ਤਰਜੀਹ ਭਾਰਤ ਅਤੇ COVAX ਦੇਸ਼ ਹਨ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ Pfizer India ਨੂੰ ਭਾਰਤ ਵਿੱਚ ਐਮਰਜੈਂਸੀ ਸਥਿਤੀ ਵਿੱਚ ਕੋਰੋਨਾ ਵੈਕਸੀਨ ਦੀ ਵਰਤੋਂ ਕਰਨ ਦੀ ਇਜਾਜ਼ਤ ਮਿਲ ਗਈ ਹੈ। ਭਾਰਤ ਵਿੱਚ ਕੋਵਿਡ-19 ਟੀਕੇ ਲਈ ਡਰੱਗ ਕੰਟਰੋਲਰ ਜਨਰਲ (DCGI) ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਇਹ ਦੇਸ਼ ਦੀ ਪਹਿਲੀ ਦਵਾਈ ਬਣਾਉਣ ਵਾਲੀ ਫਰਮ ਬਣ ਗਈ ਹੈ ਜੋ ਹੁਣ ਅਧਿਕਾਰਤ ਤੌਰ ‘ਤੇ ਕੋਰੋਨਾ ਟੀਕਾ ਦੀ ਵਰਤੋਂ ਕਰੇਗੀ।
ਇਹ ਵੀ ਦੇਖੋ: ਗੁਰਦਾਸ ਮਾਨ ਦੀ ਸਟੇਜ ‘ਤੇ ਐਂਟਰੀ ਲਈ ਦੋ ਧੜਿਆਂ ‘ਚ ਵੰਡੇ ਗਏ ਕਿਸਾਨ