shahnawaz mumbai supplying free oxygen: ਦੇਸ਼ ‘ਚ ਵੱਧਦੇ ਕੋਰੋਨਾ ਵਾਇਰਸ ਦੇ ਮਾਮਲਿਆਂ ਦੇ ਕਾਰਨ ਕਈ ਸੂਬਿਆਂ ‘ਚ ਆਕਸੀਜ਼ਨ ਦੀ ਪੂਰਤੀ ‘ ਭਾਰੀ ਕਮੀ ਦੱਸੀ ਜਾ ਰਹੀ ਹੈ।ਅਜਿਹੇ ‘ਚ ਮੁੰਬਈ ਦੇ ਇੱਕ ਵਿਅਕਤੀ ਦੀ ਮੁਫਤ ਆਕਸੀਜਨ ਸਪਲਾਈ ਸਕੀਮ ਕਈ ਲੋਕਾਂ ਦੇ ਲਈ ਜੀਵਨਦਾਨ ਸਾਬਿਤ ਹੋ ਰਹੀ ਹੈ।ਮੁੰਬਈ ਦੇ ਸ਼ਾਹਨਵਾਜ਼ ਸੇਖ ਨੇ ਪਿਛਲੇ ਸਾਲ ਆਪਣੀ ਐੱਸਯੂਵੀ ਵੇਚ ਕੇ ਆਕਸੀਜਨ ਸਪਲਾਈ ਸ਼ੁਰੂ ਕੀਤੀ ਸੀ,ਜੋ ਹੁਣ ਵੀ ਕੋੋਰੋਨਾ ਵਾਇਰਸ ਮਹਾਮਾਰੀ ‘ਚ ਲੋਕਾਂ ਦੀ ਜਾਨ ਬਚਾਉਣ ਲਈ ਜਾਰੀ ਹੈ।ਸ਼ਾਹਨਵਾਜ਼ ਸੇਖ ਆਪਣੀ ਇਸ ਪਹਿਲ ਤੋਂ ਮਲਾਡ ਦੇ ਮਾਲਵਣੀ ‘ਚ ਇੱਕ ਹੀਰੋ ਬਣ ਗਏ ਹਨ।ਉਹ ਆਪਣੀ ਯੂਨਿਟੀ ਐਂਡ ਡਿਗਿਨਿਟੀ ਫਾਉਂਡੇਸ਼ਨ ਦੇ ਰਾਹੀਂ ਇਸ ਅਭਿਆਨ ਨੂੰ ਚਲਾ ਰਹੇ ਹਨ।
ਪਿਛਲੇ ਸਾਲ ਫੋਰਡ ੲੰਡੇਵਰ ਨੂੰ ਵੇਚ ਕੇ ਜ਼ਰੂਰਤਮੰਦ ਲੋਕਾਂ ਦੇ ਲਈ ਆਕਸੀਜ਼ਨ ਸਿਲੰਡਰ ਖ੍ਰੀਦਣ ਲਈ ਪੈਸਿਆਂ ਦੀ ਵਰਤੋਂ ਕੀਤੀ।ਇਸ ਤੋਂ ਬਾਅਦ ਉਹ ਸੁਰਖੀਆਂ ‘ਚ ਆਏ।ਸ਼ਾਹਨਵਾਜ਼ ਅਨੁਸਾਰ, ”ਪਿਛਲੇ ਸਾਲ ਜਦੋਂ ਅਸੀਂ ਸ਼ੁਰੂਆਤ ਕੀਤੀ ਸੀ, ਉਦੋਂ ਅਸੀਂ 5,000 ਤੋਂ 6,000 ਲੋਕਾਂ ਨੂੰ ਆਕਸੀਜ਼ਨ ਉਪਲੱਬਧ ਕਰਾਈ ਸੀ।ਇਸ ਸਾਲ ਸ਼ਹਿਰ ‘ਚ ਆਕਸੀਜਨ ਦੀ ਕਮੀ ਹੈ।
ਜਿੱਥੇ ਪਹਿਲਾਂ ਸਾਨੂੰ 50 ਕਾਲ ਆਉਂਦੇ ਸਨ, ਹੁਣ ਅਸੀਂ 500 ਤੋਂ 600 ਆ ਰਹੇ ਹਨ।ਸ਼ੇਖ ਨੇ ਕਿਹਾ ਕਿ ਕੋਵਿਡ ਦੀ ਪਹਿਲੀ ਲਹਿਰ ਦੌਰਾਨ ਜ਼ਰੂਰਤਮੰਦ ਲੋਕਾਂ ਨੂੰ ਮੁਫਤ ‘ਚ ਆਕਸੀਜ਼ਨ ਦੀ ਪੂਰਤੀ ਕਰਨ ਦੀ ਉਨ੍ਹਾਂ ਦੀ ਪਹਿਲ ਉਨ੍ਹਾਂ ਦੇ ਦੋਸਤ ਦੀ ਕੋਵਿਡ-19 ਕਾਰਨ ਮੌਤ ਤੋਂ ਬਾਅਦ ਸ਼ੁਰੂ ਕੀਤੀ ਗਈ ਸੀ, ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਸਮੇਂ ‘ਤੇ ਆਕਸੀਜਨ ਨਾਲ ਉਸਦੀ ਜਾਨ ਬੱਚ ਸਕਦੀ ਸੀ।ਸ਼ੇਖ ਨੇ ਕੋਵਿਡ ਮਰੀਜ਼ਾਂ ਲਈ ਦਵਾਈਆਂ ਅਤੇ ਆਕਸੀਜਨ ਸਿਲ਼ੰਡਰ ਖ੍ਰੀਦਣ ਲਈ ਆਪਣੀ ਐੱਸਯੂਵੀ ਵੇਚ ਦਿੱਤੀ।ਸੋਸ਼ਲ ਮੀਡੀਆ ‘ਤੇ ਵੀ ਉਨ੍ਹਾਂ ਦੀ ਪਹਿਲ ਦੀ ਕਾਫੀ ਪ੍ਰਸ਼ੰਸਾ ਕੀਤੀ ਜਾ ਰਹੀ ਹੈ।ਕਈ ਲੋਕਾਂ ਨੇ ਇਸ ਕੰਮ ਲਈ ਟਵੀਟ ਕਰਕੇ ਤਾਰੀਫ ਕੀਤੀ।
ਅੰਦੋਲਨ ‘ਤੇ ਬੈਠੇ ਕਿਸਾਨ ਛੱਡਣਗੇ ਰਾਹ, ਰਾਕੇਸ਼ ਟਿਕੈਤ ਦਾ ਐਲਾਨ, ਰੁਲਦੂ ਸਿੰਘ ਮਾਨਸਾ ਦਾ ਤਰਕ ਸੁਣੋ