ਮੌਤ ਦੇ ਬਾਅਦ ਕੋਈ ਦੂਜੀ ਦੁਨੀਆ ਹੈ ਜਾਂ ਨਹੀਂ, ਇਹ ਤਾਂ ਨਹੀਂ ਪਤਾ ਪਰ ਜਿਹੜੇ ਲੋਕਾਂ ਨੇ ਮੌਤ ਨੂੰ ਨੇੜਿਓਂ ਦੇਖਣ ਦਾ ਦਾਅਵਾ ਕੀਤਾ ਹੈ ਉਹ ਅਕਸਰ ਅਜਿਹੀਆਂ ਘਟਨਾਵਾਂ ਦਾ ਵਰਣਨ ਕਰਦੇ ਹੋ, ਜਿਨ੍ਹਾਂ ਨੂੰ ਉਹ ਖੁਦ ਵੀ ਆਸਾਨੀ ਨਾਲ ਸਮਝ ਨਹੀਂ ਸਕਦੇ। ਬ੍ਰਿਟੇਨ ਦੀ ਇਕ ਮਹਿਲਾ ਨੇ ਕੁਝ ਅਜਿਹਾ ਦਾਅਵਾ ਕੀਤਾ ਹੈ ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਹੈ। ਮਹਿਲਾ ਦਾ ਦਾਅਵਾ ਹੈ ਕਿ ਉਹ ਮਰਨ ਹੀ ਵਾਲੀ ਸੀ ਕਿ ਉਦੋਂ ਇਕ ਏਲੀਅਨ ਨੇ ਉਸ ਨਾਲ ਆਤਮਾ ਦੀ ਅਦਲਾ-ਬਦਲੀ ਕਰ ਲਈ।
ਲੰਦਨ ਦੀ 42 ਸਾਲਾ ਟੇਲੀ ਟਾਇਲਰ ਨੇ ਦੱਸਿਆ ਕਿ ਉਹ ਪੇਸ਼ੇ ਤੋਂ ਬਿਜ਼ਨੈੱਸ ਕੰਸਲਟੈਂਟ ਹੈ। ਮਹਿਲਾ ਨੇ ਦਾਅਵਾ ਕੀਤਾ ਹੈ ਕਿ ਬਚਪਨ ਵਿਚ ਇਕ ਮੌਤ ਨੂੰ ਨੇੜਿਓਂ ਦੇਖਣ ਦੇ ਬਾਅਦ ਉਸ ਦੀ ਆਤਮਾ ਇਕ ਏਲੀਅਨ ਦੀ ਆਤਮਾ ਨਾਲ ਬਦਲ ਗਈ। ਕੇਲੀ ਨੇ ਕਿਹਾ ਕਿ ਇਹ ਸਾਰਾ ਉਦੋਂ ਸ਼ੁਰੂ ਹੋਇਆ ਜਦੋਂ ਉਹ 8 ਸਾਲ ਦੀ ਉਮਰ ਵਿਚ ਕਾਲੀ ਖਾਂਸੀ ਤੋਂ ਗੰਭੀਰ ਬੀਮਾਰ ਹੋ ਗਈ। ਇਸ ਤਜਰਬੇ ਦੌਰਾਨ ਉਸ ਨੇ ਆਪਣੇ ਮਿੱਤਰ ਟੌਮ ਨਾਲ ਟੈਲੀਪੈਥਿਕ ਸਬੰਧ ਵਿਕਸਿਤ ਕੀਤਾ ਸੀ, ਜੋ ਸਿਰਫ ਉਸ ਨੂੰ ਹੀ ਦਿਖਾਈ ਦਿੰਦਾ ਸੀ।
ਮਹਿਲਾ ਨੇ ਦੱਸਿਆ ਕਿ ਉਸ ਦੀ ਤੇ ਟੌਮ ਦੀਆਂ ਆਤਮਾਵਾਂ ਸਮਝੌਤੇ ਤਹਿਤ ਬਦਲੀਆਂ ਗਈਆਂ ਜਿਸ ਨਾਲ ਹੁਣ ਉਹ ਇਕ ਸਟਾਰਸੀਡ ਹੈ। ਸਟਾਰਸੀਡਸ ਸ਼ਬਦ ਤੋਂ ਮਤਲਬ ਉਨ੍ਹਾਂ ਪ੍ਰਾਣੀਆਂ ਤੋਂ ਹੈ ਜੋ ਧਰਤੀ ਤੋਂ ਇਲਾਵਾ ਹੋਰ ਗ੍ਰਹਿਆਂ ‘ਤੇ ਵੀ ਰਹਿ ਚੁੱਕੇ ਹਨ ਤੇ ਉਨ੍ਹਾਂ ਦੀਆਂ ਖਾਸ ਸਮਰੱਥਾਵਾਂ ਹਨ। ਕੇਲੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ‘ਏਲੀਅਨ’ ਸ਼ਬਦ ਦੀ ਬਜਾਏ ‘ਸਟਾਰਸੀਡਸ’ ਕਹਾਉਣਾ ਜ਼ਿਆਦਾ ਪਸੰਦ ਹੈ ।
ਇਹ ਵੀ ਪੜ੍ਹੋ : ‘ਪਨੀਰ ਦੇ ਫੁੱਲ’ ‘ਚ ਲੁਕਿਆ ਏ ਸਿਹਤ ਦਾ ਖਜ਼ਾਨਾ, ਜਾਣੋ ਪਨੀਰ ਡੋਡਾ ਤੋਂ ਹੋਣ ਵਾਲੇ ਫਾਇਦੇ
ਮਹਿਲਾ ਦਾ ਮੰਨਣਾ ਹੈ ਕਿ ਸਟਾਰਸੀਡਸ ਮਨੁੱਖਤਾ ਦੀ ਮਦਦ ਲਈ ਧਰਤੀ ‘ਤੇ ਹਨ ਤੇ ਲੋਕਾਂ ਨੂੰ ਉਨ੍ਹਾਂ ਦੀਆਂ ਕੁਦਰਤੀ ਇੰਦਰੀਆਂ ਨਾਲ ਜੋੜਨ ਵਿਚ ਮਦਦ ਕਰਦੇ ਹਨ। ਕੇਲੀ ਨੇ ਦੱਸਿਆ ਕਿ ਆਤਮਾ ਬਦਲਣ ਦੇ ਬਾਅਦ ਉਸ ਦਾ ਬਚਪਨ ਨਾਲ ਕੋਈ ਭਾਵਨਾਤਮਕ ਜੁੜਾਅ ਨਹੀਂ ਰਹਿ ਗਿਆ। ਘਟਨਾ ਦੇ ਬਾਅਦ ਉਨ੍ਹਾਂ ਦੀ ਬੁੱਧੀ ਤੇ ਸਮਾਜਿਕ ਕੁਸ਼ਲਤਾ ਵਿਚ ਸੁਧਾਰ ਹੋਇਆ। ਉਹ ਹੁਣ ਘੱਟ ਸ਼ਰਮੀਲੀ ਤੇ ਅੰਤਰਮੁਖੀ ਹੋ ਗਈ ਹੈ। ਉਸ ਦਾ ਕਹਿਣਾ ਹੈ ਕਿ ਇਹ ਸਾਰਾ ਕੁਝ ਟੌਮ ਕਰਕੇ ਹੋਇਆ, ਜਿਸ ਨੇ ਉਸ ਦੇ ਵਿਅਕਤੀਤਵ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ।
ਵੀਡੀਓ ਲਈ ਕਲਿੱਕ ਕਰੋ -: