shilbhadra dutta resigns from tmc: 2021 ‘ਚ ਹੋਣ ਵਾਲੇ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਤ੍ਰਿਣਮੂਲ ਕਾਂਗਰਸ ਨੂੰ ਲਗਾਤਾਰ ਵੱਡਾ ਝਟਕਾ ਲੱਗ ਰਿਹਾ ਹੈ।ਸੁਵੇਂਦੂ ਅਧਿਕਾਰੀ ਅਤੇ ਆਸਨਸੋਲ ਨਗਰ ਨਿਗਮ ਦੇ ਚੇਅਰਮੈਨ ਜਿਤੇਂਦਰ ਤਿਵਾਰੀ ਤੋਂ ਬਾਅਦ ਹੁਣ ਟੀਐੱਮਸੀ ਵਿਧਾਇਕ ਸ਼ੀਲਭੱਦਰ ਦੱਤ ਨੇ ਵੀ ਵਿਧਾਇਕ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।ਦੱਸਣਯੋਗ ਹੈ ਕਿ ਪਿਛਲੇ ਦੋ ਦਿਨਾਂ ‘ਚ ਮਮਤਾ ਬੈਨਰਜੀ ਦੇ ਤਿੰਨ ਵੱਡੇ ਨੇਤਾਵਾਂ ਨੇ ਆਪਣਾ ਅਸਤੀਫਾ ਦਿੱਤਾ ਹੈ।ਪੱਛਮੀ ਬੰਗਾਲ ‘ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਤ੍ਰਿਣਮੂਲ ਕਾਂਗਰਸ ਦੇ ਅੰਦਰ ਘਮਾਸਾਨ ਮੱਚਿਆ ਹੋਇਆ ਹੈ। ਮਮਤਾ ਬੈਨਰਜੀ ਦੇ ਕਰੀਬੀ ਨੇਤਾਵਾਂ ‘ਚ ਹੁਣ ਤੱਕ
ਤਿੰਨ ਵਿਧਾਇਕਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।ਮਮਤਾ ਬੈਨਰਜੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ ਸੀ।ਜਦੋਂ ਸੁਵੇਂਦੂ ਅਧਿਕਾਰੀ ਨੇ ਵਿਧਾਇਕ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।ਸੁਵੇਂਦੂ ਅਧਿਕਾਰੀ ਨੇ ਬੁੱਧਵਾਰ ਨੂੰ ਟੀਐੱਮਸੀ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।ਅਧਿਕਾਰੀ ਵਿਧਾਨ ਸਭਾ ‘ਚ ਆਪਣਾ ਅਸਤੀਫਾ ਸੌਂਪਣ ਲਈ ਪਹੁੰਚੇ ਸੀ ਪਰ ਸਪੀਕਰ ਦੀ ਗੈਰਮੌਜੂਦਗੀ ‘ਚ ਉਨ੍ਹਾਂ ਨੇ ਸਕੱਤਰੇਤ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ।ਸੁਵੇਂਦੂ ਅਧਿਕਾਰੀ ਦੇ ਅਸਤੀਫੇ ਦੀਆਂ ਖਬਰਾਂ ਨਾਲ ਟੀਐੱਮਸੀ ਅਜੇ ਉਭਰ ਨਹੀਂ ਪਾਈ ਸੀ ਕਿ ਪਾਰਟੀ ਦੇ ਵਿਧਾਇਕ ਅਤੇ ਆਸਨਸੋਲ ਨਗਰ ਨਿਗਮ ਦੇ ਚੇਅਰਮੈਨ ਜਿਤੇਂਦਰ ਤਿਵਾਰੀ ਦੇ ਅਸਤੀਫੇ ਨੇ ਟੀਐੱਮਸੀ ਨੂੰ ਹੋਰ ਕਮਜ਼ੋਰ ਕਰ ਦਿੱਤਾ।ਟੀਐੱਮਸੀ ਤੋਂ ਅਸਤੀਫਾ ਦੇਣ ਤੋਂ ਬਾਅਦ ਕਿਆਸ ਲਗਾਏ ਜਾ ਰਹੇ ਹਨ ਜਿਤੇਂਦਰ ਤਿਵਾਰੀ 19 ਦਸੰਬਰ ਨੂੰ ਬੀਜੇਪੀ ਦਾ ਹੱਥ ਥਾਮ ਸਕਦੇ ਹਨ।
ਸਲਾਮ ਇਹਨਾਂ ਦੇ ਜਿਗਰੇ ਨੂੰ 23ਵੇਂ ਦਿਨ ਕਿਸਾਨਾਂ ਦੀ ਸਟੇਜ ਤੇ ਗਰਜਦੇ ਬੋਲ LIVE…