shiv kumar dahariya change statement : ਦੇਸ਼ਭਰ ‘ਚ ਹਾਥਰਸ ਸਮੂਹਿਕ ਦੁਸ਼ਕਰਮ ਮਾਮਲੇ ਨੂੰ ਲੈ ਕੇ ਪੂਰੇ ਦੇਸ਼ ਦੀ ਜਨਤਾ ਰੋਸ ਮੁਜ਼ਾਹਰੇ ਕਰ ਰਹੀ ਹੈ।ਵੱਖ-ਵੱਖ ਸੂਬਿਆਂ ‘ਚ ਇਨਸਾਫ ਦੀ ਮੰਗ ਨੂੰ ਲੈ ਕੇ ਵਿਰੋਧ-ਪ੍ਰਦਰਸ਼ਨ ਵੀ ਹੋ ਰਹੇ ਹਨ।ਹਾਥਰਸ ਦੀ ਘਟਨਾ ਤੋਂ ਬਾਅਦ ਉੱਤਰ-ਪ੍ਰਦੇਸ਼ ਦੇ ਵੱਖ-ਵੱਖ ਜ਼ਿਲਿਆਂ ਅਤੇ ਦੇਸ਼ ਦੇ ਦੂਸਰੇ ਸੂਬਿਆਂ ਤੋਂ ਦੁਸ਼ਕਰਮ ਦੀ ਘਟਨਾਵਾਂ ਸਾਹਮਣੇ ਆਈਆਂ ਹਨ।ਅਜਿਹੀ ਹੀ ਇੱਕ ਘਟਨਾ ਛਤੀਸਗੜ ਦੇ ਬਲਰਾਮਪੁਰ ਤੋਂ ਸਾਹਮਣੇ ਆਈ ਹੈ।ਇੱਥੇ 14 ਸਾਲਾ ਲੜਕੀ ਨਾਲ ਦੁਸ਼ਕਰਮ ਦਾ ਮਾਮਲਾ ਸਾਹਮਣੇ ਆਇਆ ਹੈ, ਪਰ ਬਵਾਲ ਉਦੋਂ ਹੋਇਆ ਜਦੋਂ ਭੁਪੇਸ਼ ਬਘੇਲ ਸਰਕਾਰ ‘ਚ ਕਿਰਤ ਮੰਤਰੀ ਸ਼ਿਵ ਕੁਮਾਰ ਦਹਰੀਆ ਨੇ ਇਸ ਘਟਨਾ ਨੂੰ ਹਾਥਰਸ ਦੁਸ਼ਕਰਮ ਮਾਮਲੇ ਨਾਲ ਤੁਲਨਾ ਕਰਦੇ ਹੋਏ ਛੋਟੀ ਘਟਨਾ ਦੱਸਿਆ ਗਿਆ।ਹੁਣ ਇਸ ਮਾਮਲੇ ‘ਤੇ ਮੰਤਰੀ ਨੇ ਆਪਣਾ ਬਿਆਨ ਬਦਲ ਦਿੱਤਾ ਹੈ।ਉਨ੍ਹਾਂ ਨੇ ਕਿਹਾ
ਕਿ ਦੁਸ਼ਕਰਮ ਦੀ ਘਟਨਾ ਕੋਈ ਛੋਟੀ ਘਟਨਾ ਨਹੀਂ ਹੁੰਦੀ।ਉਨ੍ਹਾਂ ਨੇ ਆਪਣੀ ਸਫਾਈ ਪੇਸ਼ ਕਰਦਿਆਂ ਕਿਹਾ ਕਿ ਮੈਂ ਇਸ ਘਟਨਾ ਨੂੰ ਛੋਟੀ ਘਟਨਾ ਨਹੀਂ ਕਿਹਾ।ਦੁਸ਼ਕਰਮ ਹਮੇਸ਼ਾ ਵੱਡੀ ਅਤੇ ਘਿਨੌਣੀ ਘਟਨਾ ਹੁੰਦੀ ਹੈ।ਮੈਂ ਸਿਰਫ ਦੁਸ਼ਕਰਮ ਮਾਮਲਿਆਂ ‘ਤੇ ਆਪਣੇ ਵਿਚਾਰ ਪ੍ਰਕਟ ਕੀਤੇ ਸੀ।ਮੇਰੇ ਵਿਚਾਰ ਦੁਸ਼ਕਰਮ ‘ਤੇ ਨਹੀਂ ਸੀ।ਦੱਸਣਯੋਗ ਹੈ ਕਿ ਸ਼ਿਵ ਕੁਮਾਰ ਦਹਰੀਆ ਦਾ ਇੱਕ ਵੀਡੀਓ ਵੀ ਸਾਹਮਣੇ ਆਈ ਹੈ।ਜਿਸ ‘ਚ ਉਹ ਛੋਟੀ ਘਟਨਾ ਕਹਿੰਦੇ ਹੋਏ ਸੁਣਾਈ ਦੇ ਰਹੇ ਹਨ।ਉਨ੍ਹਾਂ ਨੇ ਛਤੀਸਗੜ ਦੇ ਸਾਬਕਾ ਮੁੱਖ ਮੰਤਰੀ ਰਮਨ ਸਿੰਘ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਹਾਥਰਸ ‘ਚ ਇੰਨੀ ਵੱਡੀ ਘਟਨਾ ਹੋ ਗਈ, ਰਮਨ ਸਿੰਘ ਦਾ ਕੋਈ ਟਵੀਟ ਨਹੀਂ ਆਇਆ।ਉਨ੍ਹਾਂ ਨੇ ਕਿਹਾ ਕਿ ਬਲਰਾਮਪੁਰ ‘ਚ ਇੱਕ ਛੋਟੀ ਜਿਹੀ ਘਟਨਾ ਹੋ ਗਈ ਸੀ ਤਾਂ ਉਨ੍ਹਾਂ ਟਵੀਟ ਕੀਤਾ, ਪਰ ਹਾਥਰਸ ਕਾਂਡ ‘ਤੇ ਉਨ੍ਹਾਂ ਨੇ ਚੁੱਪੀ ਸਾਧੀ ਹੋਈ ਹੈ।ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਕੋਲ ਸੂਬਾ ਸਰਕਾਰ ਦੀ ਆਲੋਚਨਾ ਦੇ ਬਿਨਾਂ ਕੋਈ ਦੂਜਾ ਕੰਮ ਨਹੀਂ ਹੈ।