shortage of icu beds amid covid surge: ਦਿੱਲੀ ‘ਚ ਕੋਰੋਨਾ ਵਾਇਰਸ ਦੇ ਮਾਮਲਿਆਂ ‘ਚ ਲਗਾਤਾਰ ਵਾਧਾ ਦੇਖਿਆ ਜਾ ਰਿਹਾ ਹੈ।ਹਰ ਰੋਜ਼ ਕਰੀਬ 20 ਹਜ਼ਾਰ ਤੋਂ ਜਿਆਦਾ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ।ਕੋਰੋਨਾ ਦੇ ਮਰੀਜ਼ ਵਧਣ ਦੇ ਨਾਲ ਹਸਪਤਾਲ ‘ਚ ਬੈੱਡਾਂ ਦੀ ਕਮੀ ਦੀ ਗੱਲ ਵੀ ਸਾਹਮਣੇ ਆ ਰਹੀ ਹੈ।ਦਿੱਲੀ ‘ਚ ਆਈਸੀਯੂ ਬੈੱਡਾਂ ਦੀ ਭਾਰੀ ਕਿੱਲਤ ਦੇ ਮੱਦੇਨਜ਼ਰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਸਰਕਾਰ ਜਲਦ ਅਸਥਾਈ ਹਸਪਤਾਲ ਬਣਾਉਣ ਜਾ ਰਹੀ ਹੈ, ਜਿਨਾਂ ‘ਚ 1000 ਆਈਸੀਯੂ ਬੈੱਡ ਹੋਣਗੇ।ਸਰਕਾਰ ਨੇ ਇਸ ਕਦਮ ਨਾਲ ਬੈੱਡਾਂ ਲਈ ਭਟਕਣ ਵਾਲਿਆਂ ਨੂੰ ਰਾਹਤ ਮਿਲ ਸਕਦੀ ਹੈ।ਜਾਣਕਾਰੀ ਮੁਤਾਬਕ, ਰਾਮਲੀਲਾ ਮੈਦਾਨ ‘ਚ ਬਣਾਏ ਜਾ ਰਹੇ ਅਸਥਾਈ ਹਸਪਤਾਲਾਂ ‘ਚ 500 ਆਈਸੀਯੂ ਬੈੱਡ ਹੋਣਗੇ।
ਜਦੋਂ ਕਿ 500 ਨਾਰਮਲ ਬੈੱਡ ਹੋਣਗੇ।ਇਹ ਅਸਥਾਈ ਹਸਪਤਾਲ ਲੋਕ ਨਾਇਕ ਜੈ ਪ੍ਰਕਾਸ਼ ਹਸਪਤਾਲ ਦੇ ਠੀਕ ਸਾਹਮਣੇ ਹਨ।ਦੂਜੇ ਪਾਸੇ 500 ਜੀਟੀਬੀ ਹਸਪਤਾਲ ਦੇ ਕੋਲ ਰਾਮਲੀਲਾ ਗ੍ਰਾਉਂਡ ‘ਚ ਬਣਾਏ ਜਾ ਰਹੇ ਅਸਥਾਈ ਹਸਪਤਾਲ ਹੋਣਗੇ।ਇਨਾਂ੍ਹ ਹਸਪਤਾਲਾਂ ਦਾ ਕੰਮ ਸ਼ੁਰੂ ਹੋ ਗਿਆ ਹੈ।ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਮੁਤਾਬਕ, ਇਹ ਅਸਥਾਈ ਹਸਪਤਾਲ 5 ਮਈ ਤੱਕ ਸ਼ੁਰੂ ਹੋਣਗੇ।ਦਿੱਲੀ ‘ਚ ਸੋਮਵਾਰ ਨੂੰ ਕੋਰੋਨਾ ਵਾਇਰਸ ਸੰਕਰਮਣ ਦੇ 20,201 ਨਵੇਂ ਮਾਮਲੇ ਸਾਹਮਣੇ ਆਏ ਜਦੋਂ ਕਿ ਇਕ ਹੀ ਦਿਨ ‘ਚ 380 ਮਰੀਜਾਂ ਨੇ ਇਸ ਘਾਤਕ ਵਾਇਰਸ ਦੇ ਕਾਰਨ ਦਮ ਤੋੜ ਦਿੱਤਾ।
ਸਿਹਤ ਵਿਭਾਗ ਵਲੋਂ ਜਾਰੀ ਬੁਲੇਟਿਨ ‘ਚ ਇਹ ਜਾਣਕਾਰੀ ਦਿੱਤੀ ਗਈ।ਨਵੇਂ ਮਾਮਲਿਆਂ ਦੇ ਨਾਲ ਹੀ ਸ਼ਹਿਰ ‘ਚ ਹੁਣ ਤਕ 10.47 ਲੱਖ ਤੋਂ ਵੱਧ ਲੋਕ ਸੰਕਰਮਣ ਦੀ ਚਪੇਟ ‘ਚ ਆ ਚੁੱਕੇ ਹਨ ਜਦੋਂ ਕਿ ਮ੍ਰਿਤਕਾਂ ਦੀ ਗਿਣਤੀ ਵਧ ਕੇ 14,628 ਤਕ ਪਹੁੰਚ ਗਈ ਹੈ।ਦਿੱਲੀ ‘ਚ ਸੰਕਰਮਣ ਦੀ ਦਰ 35.02 ਫੀਸਦੀ ਹੈ।ਸ਼ਹਿਰ ‘ਚ ਫਿਲਹਾਲ 92,358 ਮਰੀਜ਼ ਇਲਾਜ ਅਧੀਨ ਹਨ।