ਭਾਰਤੀ ਪੁਲਾੜ ਯਾਤਰੀ ਸ਼ੁਭਾਂਸ਼ੁ ਸ਼ੁਕਲਾ ਦੀ ਧਰਤੀ ‘ਤੇ ਵਾਪਸੀ ਦੀ ਤਰੀਕ ਤੈਅ ਹੋ ਗਈ ਹੈ। ਕੇਂਦਰੀ ਮੰਤਰੀ ਜੀਤੇਂਦਰ ਸਿੰਘ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਐਕਿਸਓਮ-4 ਇੰਟਰਨੈਸ਼ਨਲ ਸਪੇਸ ਸਟੇਸ਼ਨ ਮਿਸ਼ਨ ਤਹਿਤ ਸ਼ੁਭਾਂਸ਼ੁ 15 ਜੁਲਾਈ ਨੂੰ ਦੁਪਹਿਰ 3 ਵਜੇ ਭਾਰਤੀ ਸਮੇਂ ਮੁਤਾਬਕ ਧਰਤੀ ‘ਤੇ ਪਰਤਣੇਗ। ਉਨ੍ਹਾਂ ਦਾ 14 ਦਿਨਾ ਮਿਸ਼ਨ ਹੁਣ ਪੂਰਾ ਹੋ ਚੁੱਕਾ ਹੈ। ਸਪੇਸ ਸਟੇਸ਼ਨ ਤੋਂ ਉਨ੍ਹਾਂ ਦੇ ਪੁਲਾੜ ਯਾਨ ਦੇ ਵੱਖ ਹੋਣ ਅਨਡਾਕਿੰਗ ਦੀ ਪ੍ਰਕਿਰਿਆ 14 ਜੁਲਾਈ ਨੂੰ ਸ਼ਾਮ 4.30 ਵਜੇ ਸ਼ੁਰੂ ਹੋਵੇਗੀ।
ਅਸਲ ਵਿਚ ਨਾਸਾ ਤੇ ਸਪੇਸਐਕਸ ਵੱਲੋਂ ਜਾਰੀ ਜਾਣਕਾਰੀ ਮੁਤਾਬਕ ਅਨਡਾਕਿੰਗ ਦੇ ਬਾਅਦ ਸਪੇਸਐਕਸ ਡ੍ਰੈਗਨ ਪੁਲਾੜ ਯਾਨ ਅਗਲੇ ਦਿਨ ਯਾਨੀ 15 ਜੁਲਾਈ ਨੂੰ ਪ੍ਰਸ਼ਾਂਤ ਮਹਾਸਾਗਰ ਵਿਚ ਕੈਲੀਫੋਰਨੀਆ ਕਿਨਾਰੇ ਕੋਲ ਸਪਲੈਸ਼ਡਾਊਨ ਕਰੇਗਾ। ਮਿਸ਼ਨ ਨੂੰ ਹਰੀ ਝੰਡੀ ਦਿੱਤੀ ਜਾ ਚੁੱਕੀ ਹੈ। ਮਿਸ਼ਨ ਦੀ ਕਮਾਨ ਤਜਰਬੇਕਾਰ ਪੁਲਾੜ ਯਾਤਰੀ ਪੇਗੀ ਵਿਹਟਸਨ ਸੰਭਾਲ ਰਹੀ ਹੈ ਜਦੋਂ ਕਿ ਸ਼ੁਭਾਂਸ਼ੁ ਸ਼ੁਕਲਾ ਪਾਇਲਟ ਦੀ ਭੂਮਿਕਾ ਵਿਚ ਹਨ। ਟੀਮ ਵਿਚ ਸਲਾਵੋਸ ਉਜਨਾਨਸਕੀ-ਵਿਸਿਨਵ੍ਹਿਸਕੀ ਤੇ ਟਿਬੋਰ ਕਾਪੂ ਵੀ ਸ਼ਾਮਲ ਹਨ।
ਇਸ ਮਿਸ਼ਨ ਦੌਰਾਨ ਪੁਲਾੜ ਯਾਤਰੀਆਂ ਨੇ 14 ਦਿਨਾਂ ਵਿਚ ਕਈ ਅਹਿਮ ਵਿਗਿਆਨਕ ਪ੍ਰਯੋਗ ਕੀਤੇ। ਇਨ੍ਹਾਂ ਵਿਚ ਜੈਵ-ਚਕਿਤਸਾ ਰਿਸਰਚ, ਮਾਈਕ੍ਰੋਏਲਗੀ ਦਾ ਅਧਿਐਨ ਤੇ ਨੈਨੋਮਟੇਰੀਅਲਸ ‘ਤੇ ਕੰਮ ਸ਼ਾਮਲ ਸੀ। ਇਹ ਪ੍ਰਯੋਗ ਭਵਿੱਖ ਵਿਚ ਪੁਲਾਸ਼ ਯਾਤਰਾਵਾਂ ਦੌਰਾਨ ਭੋਜਨ, ਸਿਹਤ ਨਿਗਰਾਨੀ ਤੇ ਜੀਵਨ ਸਮਰੱਥ ਪ੍ਰਣਾਲੀ ਨੂੰ ਬੇਹਤਰ ਬਣਾਉਣ ਵਿਚ ਮਦਦ ਕਰਨਗੇ।
ਇਹ ਵੀ ਪੜ੍ਹੋ : ‘ਪੰਜਾਬ ‘ਚ 3083 ਮਾਡਰਨ ਗਰਾਊਂਡ ਬਣਨਗੇ, ਦੇਸ਼ ਲਈ ਮੈਡਲ ਜਿੱਤਣ ਵਾਲੇ ਖਿਡਾਰੀ ਦੇਣਗੇ ਕੋਚਿੰਗ’ : CM ਮਾਨ
ਸ਼ਨੀਵਾਰ ਨੂੰ ਵਿਗਿਆਨਕਾਂ ਨੇ ਥਰਮਲ ਕੰਫਰਟ ਸੂਟ, ਇਲੈਕਟ੍ਰੀਕਲ ਮਸਲ ਸਟਿਮੂਲੇਸ਼ਨ ਤੇ ਕਰੂ ਬਿਹੇਵੀਅਰ ਨਾਲ ਜੁੜੇ ਆਖਰੀ ਅਧਿਐਨ ਕੀਤੇ। ਐਤਵਾਰ ਨੂੰ ਪੂਰੀ ਟੀਮ ਨੇ ਵਿਗਿਆਨਕ ਉਪਕਰਣਾਂ ਨੂੰ ਪੈਕ ਕੀਤਾ ਤੇ ਧਰਤੀ ‘ਤੇ ਲਿਆਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ। ਪੁਲਾੜ ਯਾਤਰੀਆਂ ਨੇ ਆਪਣੇ ਸਾਮਾਨ ਨੂੰ ਸਪੇਸਐਕਸ ਡ੍ਰੈਗਨ ਯਾਨ ਵਿਚ ਲੋਡ ਕਰ ਦਿੱਤਾ ਹੈ। ਫਿਲਹਾਲ ਹੁਣ ਸਾਰਿਆਂ ਦੀਆਂ ਨਜ਼ਰਾਂ ਸ਼ੁਭਾਸ਼ੁ ਸ਼ੁਕਲਾ ਤੇ ਉਨ੍ਹਾਂ ਦੀ ਟੀਮ ਦੀ ਸੁਰੱਖਿਅਤ ਵਾਪਸੀ ‘ਤੇ ਟਿਕੀਆਂ ਹਨ।
ਵੀਡੀਓ ਲਈ ਕਲਿੱਕ ਕਰੋ -:
























