shubhendu adhikari to tmc: ਤ੍ਰਿਣਮੂਲ ਕਾਂਗਰਸ ਦਾ ਸਾਥ ਛੱਡਣ ਤੋਂ ਬਾਅਦ ਭਾਰਤੀ ਜਨਤਾ ਪਾਰਟੀ ‘ਚ ਸ਼ਾਮਲ ਹੋਏ ਸ਼ੁਭੇਂਦੂ ਅਧਿਕਾਰੀ ਆਉਣ ਵਾਲੀਆਂ ਵਿਧਾਨਸਭਾ ਚੋਣਾਂ ਲਈ ਤਿਆਰ ਨਜ਼ਰ ਆ ਰਹੇ ਹਨ।ਅਧਿਕਾਰੀ ਨੇ ਸ਼ਨੀਵਾਰ ਨੂੰ ਕਿਹਾ ਕਿ ਉਹ ਪੱਛਮੀ ਬੰਗਾਲ ‘ਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ‘ਚ ਭਾਜਪਾ ਨੂੰ ਸੱਤਾ ‘ਚ ਲਿਆਉਣ ਲਈ ਉਸਦੇ ਅਨੁਸ਼ਾਸਿਤ ਸਿਪਾਹੀ ਦੀ ਤਰ੍ਹਾਂ ਕੰਮ ਕਰਨਗੇ।ਮਹੱਤਵਪੂਰਨ ਹੈ ਕਿ ਬੀਤੇ ਕੁਝ ਦਿਨਾਂ ‘ਚ
ਵੱਡੀ ਗਿਣਤੀ ‘ਚ ਟੀਐੱਮਸੀ ਨੇਤਾਵਾਂ ਨੇ ਬੀਜੇਪੀ ਦਾ ਹੱਥ ਥਾਮਿਆ ਹੈ।ਅਧਿਕਾਰੀ ਨੇ ਤ੍ਰਿਣਮੂਲ ਕਾਂਗਰਸ ਤੋਂ ਭਾਜਪਾ ‘ਚ ਸ਼ਾਮਲ ਹੋਣ ਵਾਲੇ ਨੇਤਾਵਾਂ ਦੇ ਸਵਾਗਤ ਸਮਾਰੋਹ ‘ਚ ਕਿਹਾ ਕਿ ਭਾਜਪਾ ਦੁਨੀਆ ਦੀ ਸਭ ਤੋਂ ਵੱਡੀ ਰਾਜਨੀਤਿਕ ਪਾਰਟੀ ਹੈ ਅਤੇ ਦੇਸ਼ ਸੇਵਾ ਲਈ ਸਮਰਪਿਤ ਹੈ।ਜਦੋਂ ਕਿ ਤ੍ਰਿਣਮੂਲ ਕਾਂਗਰਸ ‘ਚ ਕੋਈ ਅਨੁਸ਼ਾਸਨ ਨਹੀਂ ਹੈ।ਉਨਾਂ੍ਹ ਨੇ ਕਿਹਾ, ਅਸੀਂ ਮਿਲ ਕੇ ਕੰਮ ਕਰਾਂਗੇ ਤਾਂ ਕਿ ਸੂਬੇ ‘ਚ ਭਾਜਪਾ ਸੱਤਾ ‘ਚ ਆਏ ਅਤੇ ਪੱਛਮੀ ਬੰਗਾਲ ‘ਸੋਨਾਰ ਬੰਗਲਾ’ ‘ਚ ਬਦਲ ਜਾਵੇ।ਸ਼ਨੀਵਾਰ ਨੂੰ ਉਨਾਂ੍ਹ ਨੇ ਟੀਐੱਮਸੀ ‘ਤੇ ਜਮਕੇ ਨਿਸ਼ਾਨਾ ਸਾਧਿਆ ਹੈ।ਅਧਿਕਾਰੀ ਇਥੇ ਬੀਜੇਪੀ ‘ਚ ਕਾਰਜਕਾਰੀਆਂ ਨੂੰ ਸੰਬੋਧਿਤ ਕਰ ਰਹੇ ਸੀ।ਉਨਾਂ੍ਹ ਨੇ ਕਿਹਾ ਜਿਸ ਸਿਆਸੀ ਪਾਰਟੀ ਦੇ ਨਾਲ ਮੈਂ ਪਹਿਲਾਂ ਜੁੜਿਆ ਸੀ।ਉਸ ‘ਚ ਕੋਈ ਅਨੁਸ਼ਾਸਨ ਨਹੀਂ ਹੈ।ਉਹ ਪਾਰਟੀ ਇੱਕ ਕੰਪਨੀ ‘ਚ ਬਦਲ ਗਈ ਹੈ।ਉਨਾਂ੍ਹ ਨੇ ਕਿਹਾ ਮੈਨੂੰ ਸ਼ਰਮ ਆਉਂਦੀ ਹੈ ਕਿ ਉਸ ਪਾਰਟੀ ਦੇ ਨਾਲ 21 ਸਾਲ ਤੱਕ ਜੁੜਿਆ ਰਿਹਾ।
ਕਿਸਾਨ ਜੱਥੇਬੰਦੀਆਂ ਨੇ 29 ਨੂੰ ਮੀਟਿੰਗ ਦਾ ਲਿਆ ਫੈਸਲਾ, ਹੋਰ ਸੁਣੋ ਕੀ ਕਿਹਾ ਜਾਏਗਾ ਕੇਂਦਰੀ ਮੰਤਰੀਆਂ ਨੂੰ