ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ 15 ਸਾਲਾ ਸਿਦਕਦੀਪ ਸਿੰਘ ਚਹਿਲ ਨਾਂ ਦੇ ਨਾਬਾਲਗ ਸਿੱਖ ਮੁੰਡੇ ਨੇ ਹੁਣੇ ਜਿਹੇ ਲੰਬੇ ਵਾਲਾਂ ਦਾ ਵਿਸ਼ਵ ਰਿਕਾਰਡ ਬਣਾਇਆ ਹੈ। ਸਿਦਕਦੀਪ ਨੇ ਆਪਣੇ ਪੂਰੇ ਜੀਵਨ ਵਿਚ ਕਦੇ ਵਾਲ ਨਹੀਂ ਕਟਵਾਏ ਤੇ 146 ਸੈਂਮੀ ਤੱਕ ਇਨ੍ਹਾਂ ਨੂੰ ਵਧਾ ਕੇ ਗਿਨੀਜ਼ ਬੁੱਕ ਵਿਚ ਆਪਣਾ ਨਾਂ ਦਰਜ ਕਰਵਾ ਲਿਆ ਹੈ।
ਸਿਦਕਦੀਪ ਹਫਤੇ ਵਿਚ 2 ਵਾਰ ਆਪਣਾ ਸਿਰ ਧੋਂਦਾ ਹੈ ਅਤੇ ਹਰ ਵਾਰ ਵਾਲਾਂ ਨੂੰ ਧੋਣਾ, ਸੁਕਾਉਣ ਤੇ ਕੰਘੀ ਕਰਨ ਵਿਚ ਘੱਟੋ-ਘੱਟ 1 ਘੰਟਾ ਲੱਗਦਾ ਹੈ। ਸਿਦਕਦੀਪ ਆਪਣੇ ਵਾਲ ਇਸ ਲਈ ਨਹੀਂ ਕਟਾਏ ਕਿਉਂਕਿ ਉਹ ਸਿੱਖ ਹੈ। ਧਰਮ ਦੇ ਮੂਲ ਸਿਧਾਂਤਾਂ ਵਿਚੋਂ ਇਕ ਇਹ ਹੈ ਕਦੇ ਵੀ ਆਪਣੇ ਵਾਲ ਨਹੀਂ ਕਟਵਾਉਣੇ ਚਾਹੀਦੇ ਕਿਉਂਕਿ ਇਹ ਭਗਵਾਨ ਦਾ ਇਕ ਤੋਹਫਾ ਹੈ।
ਸਿਦਕਦੀਪ ਆਮ ਤੌਰ ‘ਤੇ ਵਾਲਾਂ ਨੂੰ ਇਕ ਜੂੜੇ ਵਿਚ ਬੰਨ੍ਹਦਾ ਹੈ ਤੇ ਇਨ੍ਹਾਂ ਨੂੰ ਪਗੜੀ ਨਾਲ ਢੱਕਦਾ ਹੈ ਜਿਵੇਂ ਕਿ ਸਿੱਖਾਂ ਵਿਚ ਹੁੰਦਾ ਹੈ। ਉਸ ਦਾ ਪਰਿਵਾਰ ਤੇ ਉਸਦੇ ਕਈ ਦੋਸਤ ਵੀ ਸਿੱਖ ਹਨ ਪਰ ਉਨ੍ਹਾਂ ਵਿਚੋਂ ਕਿਸੇ ਦੇ ਵੀ ਵਾਲ ਉਸ ਦੇ ਜਿੰਨੇ ਲੰਬੇ ਨਹੀਂ ਹਨ। ਬਚਪਨ ਵਿਚ ਸਿਦਕਦੀਪ ਦੇ ਦੋਸਤ ਕਦੇ-ਕਦੇ ਉਸ ਨੂੰ ਚਿੜਾਉਂਦੇ ਸਨ ਤੇ ਉਸਦੇ ਵਾਲਾਂ ਦਾ ਮਜ਼ਾਕ ਉਡਾਉਂਦੇ ਸਨ।ਇਸਦੇ ਬਾਅਦ ਉਸ ਨੇ ਆਪਣੇ ਮਾਤਾ-ਪਿਤਾ ਨੂੰ ਕਿਹਾ ਕਿ ਜਦੋਂ ਉਹ ਵੱਡਾ ਹੋ ਜਾਵੇਗਾ ਤਾਂ ਇਨ੍ਹਾਂ ਵਾਲਾਂ ਨੂੰ ਕਟਵਾ ਦੇਵੇਗਾ ਪਰ ਜਿਵੇਂ-ਜਿਵੇਂ ਉਹ ਵੱਡਾ ਹੁੰਦਾ ਗਿਆ, ਵਾਲਾਂ ਨੂੰ ਆਪਣੀ ਪਛਾਣ ਦਾ ਹਿੱਸਾ ਮੰਨਣ ਲੱਗਾ। ਗੱਲਬਾਤ ਕਰਦਿਆਂ ਸਿਦਕਦੀਪ ਨੇ ਕਿਹਾ ਕਿ ਮੇਰੀ ਮਾਂ ਦੀ ਮਦਦ ਨਾਲ ਹੀ ਮੈਂ ਆਪਣੀ ਵਾਲਾਂ ਨੂੰ ਸੰਭਾਲ ਪਾਉਂਦਾ ਹਾਂ, ਨਹੀਂ ਤਾਂ ਇਨ੍ਹਾਂ ਨੂੰ ਸੰਵਾਰਨ ਵਿਚ ਹੀ ਉਸ ਦਾ ਪੂਰਾ ਦਿਨ ਲੱਗ ਜਾਂਦਾ।
ਇਹ ਵੀ ਪੜ੍ਹੋ : ਮੁਕਤਸਰ ‘ਚ 2 ਔਰਤਾਂ ਸਣੇ 4 ਨਸ਼ਾ ਤਸਕਰ ਕਾਬੂ, ਹੈਰੋਇਨ ਤੇ 460 ਨਸ਼ੀਲੀਆਂ ਗੋਲੀਆਂ ਬਰਾਮਦ
ਸਿਦਕਦੀਪ ਵਿਸ਼ਵ ਰਿਕਾਰਡ ਕਾਇਮ ਕਰਨ ਤੇ ਗਿਨੀਜ਼ ਵਰਲਡ ਰਿਕਾਰਡਸ 2024 ਕਿਤਾਬ ਵਿਚ ਸ਼ਾਮਲ ਹੋਣ ਨਾਲ ਬਹੁਤ ਖੁਸ਼ ਹੈ, ਜੋ ਅਜੇ ਵਿਕਰੀ ਵਿਚ ਹੈ। ਉਸ ਨੇ ਕਿਹਾ ਕਿ ਜਦੋਂ ਮੈਨੂੰ ਪਤਾ ਲੱਗਾ ਕਿ ਮੈਨੂੰ ਗਿਨੀਜ਼ ਬੁੱਕ ਵਿਚ ਫੀਚਰ ਕੀਤਾ ਜਾਵੇਗਾ ਤਾਂ ਮੈਂ ਖੁਸ਼ੀ ਨਾਲ ਝੂਮ ਉਠਿਆ।
ਵੀਡੀਓ ਲਈ ਕਲਿੱਕ ਕਰੋ -: