singhu border gatka farmers protest: ਸਿੰਘੂ ਬਾਰਡਰ ‘ਤੇ ਕਿਸਾਨਾਂ ਦੇ ਅੰਦੋਲਨ ‘ਚ ਜੀਵਨ ਦੇ ਕਈ ਜੌਹਰ ਦੇਖਣ ਨੂੰ ਮਿਲ ਰਹੇ ਹਨ।ਦੱਸਣਯੋਗ ਹੈ ਕਿ ਜਿਥੇ ਕਿਸਾਨ ਆਪਣੇ ਹੱਕਾਂ ਦੀ ਲੜਾਈ ਲਈ ਦਿੱਲੀ ਬੈਠੇ ਲੜ ਰਹੇ ਹਨ।ਜਾਣਕਾਰੀ ਮੁਤਾਬਕ ਸਿੰਘੂ ਬਾਰਡਰ ‘ਤੇ ਨੌਜਵਾਨਾਂ ਨੂੰ ਉਤਸ਼ਾਹ ਭਰਪੂਰ ਗਤਕਾ ਦੇ ਅਭਿਆਸ ਕਰਦੇ ਦੇਖਿਆ ਜਾ ਸਕਦਾ ਹੈ।ਗਤਕਾ ਦੇ ਮਾਹਿਰ ਟ੍ਰੇਨਰ ਵੀ ਵੱਡੇ ਮਨੋਯੋਗ ਮਾਰਸ਼ਲ ਆਰਟ ਦੀਆਂ ਬਾਰੀਕੀ ਨਾਲ ਸਿਖਾ ਰਹੇ ਹਨ।ਸਿੱਖ ਗੁਰੂਆਂ
ਨੇ ਗਤਕਾ ਨੂੰ ਮਨੁੱਖਤਾ ਦੀ ਭਲਾਈ ਲਈ ਸਮਰਪਿਤ ਕੀਤਾ।ਗਤਕਾ ‘ਚ ਗਤੀ ਅਤੇ ਤਾਲਮੇਲ ਦੇ ਵਿਸ਼ੇਸ਼ ਮਾਇਨੇ ਰੱਖਦੇ ਹਨ।ਸਿੱਖਾਂ ਦੇ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗਤਕਾ ਸ਼ਬਦ ਦਾ ਜਨਮਦਾਤਾ ਮੰਨਿਆ ਜਾਂਦਾ ਹੈ।ਜ਼ੁਲਮ ਅਤੇ ਅੱਤਿਆਚਾਰ ਦੇ ਵਿਰੁੱਧ ਲੜਨ ਲਈ ਗਤਕਾ ਸ਼ਸ਼ਤਰ ਕਲਾ ਨੂੰ ਇਸਤੇਮਾਲ ‘ਚ ਲਾਇਆ ਗਿਆ।ਸਿੱਖ ਇਸ ਬਤੌਰ ਮਾਰਸ਼ਲ ਆਰਟ ਅਤੇ ਸਪੋਰਟਸ ਦੇ ਤੌਰ ‘ਤੇ ਵੱਡੇ ਪੱਧਰ ‘ਤੇ ਸਿੱਖਦੇ ਹਨ।ਨਿਹੰਗ ਸਿੱਖ ਯੋਧਿਆਂ ਨੂੰ ਮੌਕੇ ਇਸ ਅਕਸਰ ਇਸ ਯੁੱਧਕਲਾ ਦਾ ਪ੍ਰਦਰਸ਼ਨ ਕਰਦੇ ਦੇਖਿਆ ਜਾਂਦਾ ਹੈ।ਨਗਰ ਕੀਰਤਨ ਨੂੰ ਸਿੱਖਾਂ ਦੇ ਧਾਰਮਿਕ ਉਤਸਵਾਂ ‘ਚ ਇਸ ਕਲਾ ਦਾ
ਪ੍ਰਦਰਸ਼ਨ ਕੀਤਾ ਜਾਂਦਾ ਹੈ।ਸਿੰਘੂ ਬਾਰਡਰ ‘ਤੇ ਨੌਜਵਾਨਾਂ ਨੂੰ ਗਤਕਾ ਦੀ ਟ੍ਰੇਨਿੰਗ ਦੇ ਰਹੇ ਸੁਖਚੈਨ ਸਿੰਘ ਦਾ ਕਹਿਣਾ ਹੈ ਉਹ ਆਉਣ ਵਾਲੀ ਪੀੜੀ ਨੂੰ ਇਸਦੀ ਜ਼ਰੂਰਤ ਹੈ।ਇਸ ਸਾਡਾ ਪੁਰਾਣਾ ਪ੍ਰੰਾਪਰਿਕ ਖੇਲ ਹੈ ਅਤੇ ਮਾਰਸ਼ਲ ਆਰਟ ਹੈ।ਇਸ ਸ਼ਸਤ ਵਿੱਦਿਆ ਦੇ ਰਾਹੀਂ ਅਸੀਂ ਜਿੱਤ ਪ੍ਰਾਪਤ ਕਰਦੇ ਹਾਂ।ਆਪਣੀ ਸੁਰੱਖਿਆ ਲਈ ਹਰ ਇਕ ਇਨਸਾਨ ਨੂੰ ਅਜਿਹੀ ਵਿੱਦਿਆ ਜ਼ਰੂਰ ਹਾਸਲ ਕਰਨੀ ਚਾਹੀਦੀ ਹੈ।