ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਸ਼ਨੀਵਾਰ ਨੂੰ ਇੱਕ ਡਿਜੀਟਲ ਪ੍ਰੈਸ ਕਾਨਫਰੰਸ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਨਿਸ਼ਾਨਾ ਸਾਧਿਆ ਹੈ।
ਸਿਸੋਦੀਆ ਨੇ ਦੋਸ਼ ਲਾਇਆ ਕਿ ਸਾਨੂੰ ਬਹੁਤ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੀਬੀਆਈ, ਈਡੀ ਅਤੇ ਦਿੱਲੀ ਪੁਲਿਸ ਕਮਿਸ਼ਨਰ ਰਾਕੇਸ਼ ਅਸਥਾਨਾ ਨੂੰ 15 ਲੋਕਾਂ ਦੀ ਸੂਚੀ ਸੌਂਪੀ ਹੈ ਕਿ ਇਨ੍ਹਾਂ 15 ਲੋਕਾਂ ‘ਤੇ ਛਾਪੇਮਾਰੀ ਕਰੋ, ਝੂਠੇ ਕੇਸਾਂ ਵਿੱਚ ਫਸਾਉ ਅਤੇ ਇੰਨਾਂ ਨੂੰ ਬਰਬਾਦ ਕਰ ਦੇਵੋ। ਉਨ੍ਹਾਂ ਨੂੰ ਕੁੱਝ ਵੀ ਕਰਨ ਲਈ ਕਿਹਾ ਗਿਆ ਹੈ, ਭਾਵੇਂ ਝੂਠੇ ਕੇਸ ਕਰੋ। ਇਨ੍ਹਾਂ 15 ਲੋਕਾਂ ਦੇ ਵਿੱਚ ਕਈ ਨਾਮ ਆਮ ਆਦਮੀ ਪਾਰਟੀ ਦੇ ਵੀ ਹਨ, ਸਾਨੂੰ ਇਹ ਜਾਣਕਰੀ ਭਰੋਸੇਯੋਗ ਸੂਤਰਾਂ ਨੇ ਦਿੱਤੀ ਹੈ। ਸਿਸੋਦੀਆ ਨੇ ਕਿਹਾ ਕਿ ਅਜਿਹਾ ਇਸ ਲਈ ਕਿਹਾ ਗਿਆ ਹੈ ਕਿਉਂਕਿ ਇਹ ਆਉਣ ਵਾਲੀਆਂ ਚੋਣਾਂ ਵਿੱਚ ਵੱਡਾ ਖਤਰਾ ਬਣ ਸਕਦਾ ਹੈ। ਦਿੱਲੀ ਦੇ ਪੁਲਿਸ ਕਮਿਸ਼ਨਰ ਰਾਕੇਸ਼ ਅਸਥਾਨਾ ਮੋਦੀ ਦੇ ਬ੍ਰਹਮਾਸਤਰ ਹਨ। ਹੁਣ ਮੋਦੀ ਜੀ ਨੇ ਆਪਣਾ ਬ੍ਰਹਮਾਸਤਰ ਚਲਾਇਆ ਹੈ। ਸਾਨੂੰ ਇਹ ਵੀ ਦੱਸਿਆ ਗਿਆ ਹੈ ਕਿ ਰਾਕੇਸ਼ ਅਸਥਾਨਾ ਜੀ ਨੇ ਵਾਅਦਾ ਕੀਤਾ ਹੈ ਕਿ ਇਨ੍ਹਾਂ 15 ਲੋਕਾਂ ਦੇ ਖਿਲਾਫ ਜੋ ਵੀ ਕਰਨਾ ਪਏ ਚਾਹੇ ਝੂਠੇ ਕੇਸ ਕਰਨੇ ਪੈਣ ਉਹ ਕਰਨਗੇ।
ਦਿੱਲੀ ਦੇ ਉਪ ਮੁੱਖ ਮੰਤਰੀ ਨੇ ਕਿਹਾ, “ਆਮ ਆਦਮੀ ਪਾਰਟੀ ਇਮਾਨਦਾਰੀ ਦੀ ਰਾਜਨੀਤੀ ਕਰਦੀ ਹੈ। ਮੋਦੀ ਜੀ, ਤੁਸੀਂ ਸੀਬੀਆਈ ਭੇਜ ਸਕਦੇ ਹੋ … ਪੁਲਿਸ ਭੇਜ ਸਕਦੇ ਹੋ … ਆਈਬੀ ਭੇਜ ਸਕਦੇ ਹੋ। ਅਸੀਂ ਸਾਰਿਆਂ ਦਾ ਸਵਾਗਤ ਕਰਦੇ ਹਾਂ ਕਿਉਂਕਿ ਅਸੀਂ ਸੱਚ ਦੀ ਰਾਜਨੀਤੀ ਕਰਦੇ ਹਾਂ।” ਉਨ੍ਹਾਂ ਕਿਹਾ ਕਿ ਅਸੀਂ ਪ੍ਰਧਾਨ ਮੰਤਰੀ ਤੋਂ ਪੁੱਛਣਾ ਚਾਹੁੰਦੇ ਹਾਂ ਕਿ ਤੁਸੀਂ ਪਹਿਲਾਂ ਵੀ ਸਾਡੇ ‘ਤੇ ਬਹੁਤ ਛਾਪੇਮਾਰੀ ਕੀਤੀ ਹੈ, ਖੁਦ ਮੇਰੇ ਘਰ ਵੀ ਦੋ ਵਾਰ ਛਾਪੇਮਾਰੀ ਹੋ ਚੁੱਕੀ ਹੈ। ਤੁਸੀਂ ਦੱਸੋ ਕਿ ਮੇਰੇ ਘਰ 6 ਘੰਟੇ ਛਾਪੇਮਾਰੀ ਹੋਈ ਸੀ, ਇਸ ਵਿੱਚੋਂ ਕੀ ਨਿਕਲਿਆ? ਸਤੇਂਦਰ ਜੈਨ ਦੇ ਘਰ 12 ਘੰਟੇ ਦੇ ਛਾਪੇ ਤੋਂ ਕੀ ਨਿਕਲਿਆ? ਸਾਡੇ 21 ਵਿਧਾਇਕਾਂ ਦੇ ਖਿਲਾਫ ਵੱਖ -ਵੱਖ ਤਰ੍ਹਾਂ ਦੀ ਕਾਰਵਾਈ ਕੀਤੀ ਗਈ ਪਰ ਅੰਤ ਵਿੱਚ ਕੀ ਸਾਹਮਣੇ ਆਇਆ? ਸਿਸੋਦੀਆ ਨੇ ਕੇਂਦਰ ‘ਤੇ ਦੋਸ਼ ਲਾਇਆ ਕਿ ਤੁਸੀਂ ਮੁੱਖ ਮੰਤਰੀ ਵਿਰੁੱਧ ਸਾਜ਼ਿਸ਼ ਰਚੀ, ਦਫਤਰ’ ਤੇ ਛਾਪਾ ਮਾਰਿਆ ਗਿਆ ਅਤੇ ਪੁਲਿਸ ਉਨ੍ਹਾਂ ਦੇ ਘਰ ‘ਚ ਦਾਖਲ ਹੋ ਕੇ ਬੈਡਰੂਮ ‘ਚ ਪਹੁੰਚ ਗਈ। ਬਾਅਦ ਵਿੱਚ ਅਦਾਲਤ ਚਲੀ ਗਈ। ਪ੍ਰਧਾਨ ਮੰਤਰੀ, ਦੇਸ਼ ਨੂੰ ਦੱਸੋ ਕਿ ਇਨ੍ਹਾਂ ਛਾਪਿਆਂ ਦਾ ਕੀ ਨਤੀਜਾ ਨਿਕਲਿਆ? ਤੁਸੀ ਬਲੂ ਕਮੇਟੀ ਦੁਆਰਾ 450 ਫਾਈਲਾਂ ਦੀ ਜਾਂਚ ਕਰਵਾਈ ਇਸ ਵਿੱਚੋਂ ਕੀ ਨਿਕਲਿਆ, ਕੁੱਝ ਨਹੀਂ।
ਇਹ ਵੀ ਦੇਖੋ : ਚੌਲਾਂ ਦੇ ਦਾਣੇ ਤੋਂ 10 ਗੁਣਾ ਛੋਟਾ 2 MM ਦਾ ਚੰਦਨ ਦਾ ਚੱਮਚ ਬਣਾ ਮੁੰਡੇ ਨੇ ਕਰਤਾ ਕਮਾਲ | Chandan Wood Art