ਜੰਮੂ-ਕਸ਼ਮੀਰ ਵਿੱਚ ਇੱਕ ਤੋਂ ਬਾਅਦ ਇੱਕ ਘਟਨਾਵਾਂ ਦਾ ਦੌਰ ਜਾਰੀ ਹੈ। ਜੰਮੂ ਦੇ ਸਿਧਰਾ ਦੇ ਇੱਕ ਰਿਹਾਇਸ਼ੀ ਘਰ ਵਿੱਚ 6 ਲੋਕਾਂ ਦੀਆਂ ਲਾਸ਼ਾਂ ਮਿਲੀਆਂ ਹਨ। ਇਨ੍ਹਾਂ ਵਿੱਚ ਦੋ ਪੁਰਸ਼ ਅਤੇ 4 ਮਹਿਲਾਵਾਂ ਸ਼ਾਮਿਲ ਹਨ। ਸਾਰੀਆਂ ਲਾਸ਼ਾਂ ਨੂੰ ਪੋਸਟਮਾਰਟਮ ਅਤੇ ਪਹਿਚਾਣ ਦੇ ਲਈ ਭੇਜ ਦਿੱਤਾ ਗਿਆ ਹੈ। ਸੂਤਰਾਂ ਮੁਤਾਬਕ ਇਨ੍ਹਾਂ ਦੇ ਸਰੀਰ ‘ਤੇ ਗੋਲੀ ਦਾ ਕੋਈ ਨਿਸ਼ਾਨ ਨਹੀ ਹੈ। ਮੌਤ ਦੀ ਅਸਲੀ ਵਜ੍ਹਾ ਜਾਨਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਦੋ ਲਾਸ਼ਾਂ ਇੱਕ ਘਰ ਵਿੱਚ ਜਦਕਿ ਚਾਰ ਲਾਸ਼ਾਂ ਦੂਜੇ ਘਰ ਵਿੱਚੋਂ ਮਿਲੀਆਂ ਹਨ।
ਪੁਲਿਸ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਹਿਚਾਣ ਸਕੀਨਾ ਬੇਗਮ, ਉਸਦੀਆਂ 2 ਕੁੜੀਆਂ ਨਸੀਮਾ ਅਖਤਰ ਅਤੇ ਰੁਬੀਨਾ ਬਾਨੋ, ਬੇਟਾ ਜਫ਼ਰ ਸਲੀਮ ਅਤੇ ਦੋ ਰਿਸ਼ਤੇਦਾਰ ਨੂਰ ਉਲ ਹਬੀਬ ਅਤੇ ਸਜਾਦ ਅਹਿਮਦ ਦੇ ਰੂਪ ਵਿੱਚ ਹੋਈ ਹੈ। ਲਾਸ਼ਾਂ ਨੂੰ ਪਰਿਆਵਰਣ ਦੇ ਸਿਧਰਾ ਸਥਿਤ ਘਰ ਤੋਂ ਬਰਾਮਦ ਕੀਤਾ ਗਿਆ ਹੈ। ਜਿਸ ਤੋਂ ਬਾਅਦ ਉਨ੍ਹਾਂ ਨੂੰ ਸਰਕਾਰੀ ਮੈਡੀਕਲ ਕਾਲਜ ਵਿੱਚ ਸ਼ਿਫਟ ਕੀਤਾ ਗਿਆ ਹੈ।
ਦੱਸ ਦੇਈਏ ਕਿ ਇਸ ਸਤੋਂ ਪਹਿਲਾਂ ਮੰਗਲਵਾਰ ਨੂੰ ਅੱਤਵਾਦੀਆਂ ਨੇ ਜੰਮੂ-ਕਸ਼ਮੀਰ ਦੇ ਸ਼ੌਪੀਆਂ ਜ਼ਿਲ੍ਹੇ ਦੇ ਚੋਟੀਪੋਰਾ ਇਲਾਕੇ ਦੇ ਸੇਬ ਦੇ ਬਾਗ ਵਿੱਚ ਦੋ ਕਸ਼ਮੀਰੀ ਪੰਡਿਤਾਂ ਨੂੰ ਗੋਲੀ ਮਾਰ ਦਿੱਤੀ ਗਈ ਸੀ, ਜਿਸ ਵਿੱਚ ਇੱਕ ਦੀ ਮੌਤ ਹੋ ਗਈ, ਜਦਕਿ ਦੂਜਾ ਜ਼ਖਮੀ ਹੋ ਗਿਆ ਸੀ । ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਸੁਰੱਖਿਆ ਬਲਾਂ ਦੀ ਤੈਨਾਤੀ ਵਧ ਦਿੱਤੀ ਗਈ।
ਵੀਡੀਓ ਲਈ ਕਲਿੱਕ ਕਰੋ -: