Slain gangster Vikas Dubey aide: ਕਾਨਪੁਰ: ਉੱਤਰ ਪ੍ਰਦੇਸ਼ ਵਿੱਚ ਕਾਨਪੁਰ ਦੇ ਚੌਬੇਪੁਰ ਇਲਾਕੇ ਵਿੱਚ ਬੀਤੀ 2-3 ਜੁਲਾਈ ਦੀ ਰਾਤ ਬਿਕਰੂ ਪਿੰਡ ਵਿੱਚ 8 ਪੁਲਿਸ ਮੁਲਾਜ਼ਮਾਂ ਦੇ ਕਤਲ ਵਿੱਚ AK-47 ਅਤੇ ਇਸਾਂਸ ਰਾਈਫਲ ਵਰਗੇ ਹਥਿਆਰਾਂ ਦੀ ਵਰਤੋਂ ਕੀਤੀ ਗਈ ਸੀ। ਇਸ ਸਬੰਧੀ ਗਲਬਾਤ ਕਰਦਿਆਂ ਯੂਪੀ ADG ਪ੍ਰਸ਼ਾਂਤ ਕੁਮਾਰ ਨੇ ਦੱਸਿਆ ਕਿ ਵਿਕਾਸ ਦੁਬੇ ਦੇ ਘਰ ਦੀ ਤਲਾਸ਼ੀ ਦੌਰਾਨ ਪੁਲਿਸ ਨੂੰ AK-47 ਸਣੇ ਹੋਰ ਅਤਿਆਧੁਨਿਕ ਹਥਿਆਰਾਂ ਦਾ ਜਖੀਰਾ ਬਰਾਮਦ ਹੋਇਆ ਹੈ। ਇਸਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਕਾਨਪੁਰ ਐਨਕਾਊਂਟਰ ਦੇ ਇੱਕ ਹੋਰ ਦੋਸ਼ੀ ਸ਼ਸ਼ੀਕਾਂਤ ਨੂੰ ਪੁਲਿਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸਦੇ ਨਾਲ ਹੀ ਪੁਲਿਸ ਵਾਲਿਆਂ ਕੋਲੋਂ ਲੁੱਟੇ ਗਏ ਹਥਿਆਰ ਬਰਾਮਦ ਹੋਏ ਹਨ । ਏਡੀਜੀ ਲਾਅ ਐਂਡ ਆਰਡਰ ਪ੍ਰਸ਼ਾਂਤ ਕੁਮਾਰ ਨੇ ਦੱਸਿਆ ਕਿ ਪੁਲਿਸ ਤੋਂ ਲੁੱਟੇ ਗਏ ਕਈ ਹਥਿਆਰ ਬਿਕਰੂ ਪਿੰਡ ਤੋਂ ਬਰਾਮਦ ਹੋਏ ਹਨ।
DGP ਪ੍ਰਸ਼ਾਂਤ ਕੁਮਾਰ ਨੇ ਕਿਹਾ ਕਿ ਬਿਕਰੂ ਕਾਂਡ ਦੇ ਇੱਕ ਹੋਰ ਦੋਸ਼ੀ ਸ਼ਸ਼ੀਕਾਂਤ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸ ‘ਤੇ 50 ਹਜ਼ਾਰ ਰੁਪਏ ਦਾ ਇਨਾਮ ਸੀ । ਸ਼ਸ਼ੀਕਾਂਤ ਦੇ ਘਰ ਵਿੱਚੋਂ ਪੁਲਿਸ ਤੋਂ ਲੁੱਟੀ ਗਈ ਇਸਾਂਸ ਰਾਈਫਲ ਬਰਾਮਦ ਕੀਤੀ ਗਈ ਹੈ । ਉਨ੍ਹਾਂ ਦੱਸਿਆ ਕਿ ਇਸ ਪੂਰੇ ਮਾਮਲੇ ਵਿੱਚ 21 ਦੋਸ਼ੀ ਸਨ, ਜਿਸ ਵਿੱਚੋਂ 4 ਲੋਕ ਗ੍ਰਿਫ਼ਤਾਰ ਕੀਤਾ ਜਾ ਚੁੱਕੇ ਹਨ । ਜਦਕਿ ਵਿਕਾਸ ਦੁਬੇ ਸਮੇਤ 6 ਦੋਸ਼ੀ ਪੁਲਿਸ ਐਨਕਾਊਂਟਰ ਵਿੱਚ ਮਾਰੇ ਗਏ ਹਨ ਤੇ ਹੋਰਨਾਂ ਨੂੰ ਵੀ ਛੇਤੀ ਫੜ੍ਹ ਲਿਆ ਜਾਵੇਗਾ ।
ਦੱਸ ਦੇਈਏ ਕਿ ਕਾਨਪੁਰ ਦੇ ਬਿਕਰੂ ਪਿੰਡ ਵਿੱਚ 2 ਜੁਲਾਈ ਦੀ ਰਾਤ ਦਬਿਸ਼ ਦੇਣ ਗਈ ਪੁਲਿਸ ਟੀਮ ‘ਤੇ ਵਿਕਾਸ ਦੁਬੇ ਅਤੇ ਉਸ ਦੇ ਸਾਥੀਆਂ ਨੇ ਹਮਲਾ ਕੀਤਾ ਸੀ । ਇਸ ਦੌਰਾਨ ਖੇਤਰ ਅਧਿਕਾਰੀ ਦਵਿੰਦਰ ਮਿਸ਼ਰਾ ਸਮੇਤ 8 ਪੁਲਿਸ ਮੁਲਾਜ਼ਮ ਸ਼ਹੀਦ ਹੋ ਗਏ ਸਨ । ਇਸ ਤੋਂ ਬਾਅਦ ਐਨਕਾਊਂਟਰ ਵਿੱਚ ਵਿਕਾਸ ਦੁਬੇ ਅਤੇ ਉਸ ਦੇ 5 ਸਾਥੀ ਮਾਰੇ ਜਾ ਚੁੱਕੇ ਹਨ।