smriti irani recovers coronavirus: ਅਮੇਠੀ ਤੋਂ ਭਾਜਪਾ ਸੰਸਦ ਮੈਂਬਰ ਸਮ੍ਰਿਤੀ ਈਰਾਨੀ ਬਿਹਾਰ ਚੋਣਾਂ ਪ੍ਰਚਾਰ ਦੌਰਾਨ ਕੋੋਰੋਨਾ ਪਾਜ਼ੇਟਿਵ ਪਾਈ ਗਈ ਸੀ।ਕੇਂਦਰੀ ਮੰਤਰੀ ਸਮ੍ਰਿਤੀ ਈਰਾਨੀ ਨੇ ਕੋਰੋਨਾ ਨੂੰ ਮਾਤ ਦੇ ਕੇ ਸਿਹਤਯਾਬੀ ਪ੍ਰਾਪਤੀ ਕੀਤੀ ਹੈ।ਇਸਦੀ ਜਾਣਕਾਰੀ ਉਨ੍ਹਾਂ ਨੇ ਖੁਦ ਆਪਣੇ ਟਵਿੱਟਰ ਅਕਾਊਂਟ ਦੇ ਦਿੱਤੀ।ਦੱਸਣਯੋਗ ਹੈ ਕਿ ਅਮੇਠੀ ਤੋਂ ਭਾਜਪਾ ਸੰਸਦ ਸਮ੍ਰਿਤੀ ਈਰਾਨੀ 28 ਅਕਤੂਬਰ ਨੂੰ ਕੋਰੋਨਾ ਪਾਜ਼ੇਟਿਵ ਪਾਈ ਗਈ ਸੀ।ਮਹੱਤਵਪੂਰਨ ਹੈ ਕਿ
ਇਸ ਦੌਰਾਨ ਉਹ ਬਿਹਾਰ ਵਿਧਾਨ ਸਭਾ ਚੋਣ ਪ੍ਰਚਾਰ ‘ਚ ਵਿਅਸਤ ਸੀ।ਟਵੀਟ ਕਰਦਿਆਂ ਹੋਇਆ ਉਨ੍ਹਾਂ ਨੇ ਦੱਸਿਆ ਕਿ, ਮੇਰਾ ਕੋਰੋਨਾ ਟੈਸਟ ਨੈਗੇਟਿਵ ਆਇਆ ਹੈ।ਮੈਂ ਹੁਣ ਪੂਰੀ ਤਰ੍ਹਾਂ ਠੀਕ ਹਾਂ, ਮੈਂ ਉਨ੍ਹਾਂ ਸਾਰੇ ਲੋਕਾਂ ਦਾ ਧੰਨਵਾਦ ਕਰਦੀ ਹਾਂ, ਜਿਨ੍ਹਾਂ ਨੇ ਮੈਨੂੰ ਮੁਸ਼ਕਿਲ ਸਮੇਂ ‘ਚ ਮੇਰੇ ਠੀਕ ਹੋਣ ਲਈ ਅਰਦਾਸ-ਬੇਨਤੀ ਕੀਤੀ।ਭਾਜਜਾ ਦੀ ਸਟਾਰ ਪ੍ਰਚਾਰਕ ਸਮ੍ਰਿਤੀ ਈਰਾਨੀ ਨੇ ਗੋਪਾਲਗੰਜ ‘ਚ ਚੋਣਾਵੀ ਸਭਾ ਕੀਤੀ ਸੀ।ਇਸ ਦੌਰਾਨ ਉਹ ਇਸ ਕੋਰੋਨਾ ਮਹਾਂਮਾਰੀ ਦੀ ਗ੍ਰਿਫਤ ‘ਚ ਆ ਗਈ ਸੀ।ਇਸ ਦੌਰਾਨ ਕਈ ਕੇਂਦਰੀ ਮੰਤਰੀ ਅਤੇ ਭਾਜਪਾ ਨੇਤਾ ਕੋਰੋਨਾ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਇਸ ‘ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਕੇਂਦਰੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਇਨ੍ਹਾਂ ‘ਚੋਂ ਇਕ ਹਨ।
ਇਹ ਵੀ ਦੇਖੋ:1760 ‘ਚ ਭੰਗੀਆਂ ਦੇ ਬਣਾਏ ਕਿਲ੍ਹੇ ਦੀ ਕਹਾਣੀ ਜੋ ਜਿੱਤਿਆ ਸੀ ‘ਸ਼ੇਰੇ ਪੰਜਾਬ’ ਨੇ, ਸੁਣੋ ਇਤਿਹਾਸ ਦਾ ਅਨਮੋਲ ਕਿੱਸਾ…