Snowfall in mountainous area: ਉੱਤਰ ਭਾਰਤ ਵਿੱਚ ਮੌਸਮ ਦਾ ਮਿਜਾਜ਼ ਬਦਲ ਗਿਆ ਹੈ। ਪਹਾੜਾਂ ‘ਤੇ ਹੋ ਰਹੀ ਬਰਫਬਾਰੀ ਅਤੇ ਮੈਦਾਨੀ ਇਲਾਕਿਆਂ ਵਿੱਚ ਮੀਂਹ ਪੈਣ ਕਾਰਨ ਠੰਢ ਵਿੱਚ ਵਾਧਾ ਹੋਣਾ ਸ਼ੁਰੂ ਹੋ ਗਿਆ ਹੈ। ਦਿੱਲੀ ਵਿੱਚ ਐਤਵਾਰ ਸ਼ਾਮ ਨੂੰ ਸਰਦੀਆਂ ਦੇ ਮੌਸਮ ਦੀ ਪਹਿਲੀ ਬਾਰਿਸ਼ ਹੋਈ। ਬਾਰਿਸ਼ ਕਾਰਨ ਦਿੱਲੀ ਰਾਜਧਾਨੀ ਖੇਤਰ ਵਿੱਚ ਠੰਡਕ ਵੱਧ ਗਈ। ਉੱਤਰਾਖੰਡ ਦੀਆਂ ਉੱਚੀਆਂ ਥਾਵਾਂ ‘ਤੇ ਬਰਫਬਾਰੀ ਜਾਰੀ ਹੈ। ਬਰਫਬਾਰੀ ਦੇ ਵਿਚਕਾਰ ਕੇਦਾਰਨਾਥ ਧਾਮ ਦੇ ਕਪਾਟ ਬੰਦ ਕਰ ਦਿੱਤੇ ਗਏ ਹਨ। ਇਸ ਦੇ ਨਾਲ ਹੀ ਹਰਿਆਣਾ ਅਤੇ ਰਾਜਸਥਾਨ ਦੇ ਕੁਝ ਇਲਾਕਿਆਂ ਵਿੱਚ ਗੜੇ ਪਏ ਹਨ।
ਇਸ ਤੋਂ ਇਲਾਵਾ 15 ਨਵੰਬਰ ਨੂੰ ਗੰਗੋਤਰੀ ਧਾਮ ਦੇ ਕਪਾਟ ਵੀ ਬੰਦ ਹੋ ਗਏ । ਗੰਗੋਤਰੀ ਅਤੇ ਯਮੁਨੋਤਰੀ ਧਾਮ ਵਿੱਚ ਲਗਾਤਾਰ ਬਰਫਬਾਰੀ ਹੋ ਰਹੀ ਹੈ। ਦੋਵੇਂ ਧਾਮ ਬਰਫ ਨਾਲ ਢੱਕੇ ਹੋਏ ਹਨ। ਦੋਵਾਂ ਧਾਮਾਂ ਦਾ ਸਰਦੀਆਂ ਦਾ ਪਰਵਾਸ ਵੀ ਬਰਫ ਦੇ ਹੇਠਾਂ ਹੈ। ਦੂਜੇ ਪਾਸੇ ਜੰਮੂ ਕਸ਼ਮੀਰ ਦੇ ਗੁਲਮਰਗ ਸਮੇਤ ਕਈ ਥਾਵਾਂ ‘ਤੇ ਬਰਫਬਾਰੀ ਹੋਈ ਹੈ। ਅਗਲੇ ਦੋ ਦਿਨਾਂ ਵਿੱਚ ਭਾਰੀ ਬਰਫਬਾਰੀ ਅਤੇ ਮੀਂਹ ਪੈਣ ਦੀ ਸੰਭਾਵਨਾ ਹੈ। ਗੰਗਾਜੀ ਨੂੰ ਉਨ੍ਹਾਂ ਦੇ ਸ਼ੀਤਕਾਲੀਨ ਪਰਵਾਸ ਮੁਖਵਾ ਵਿੱਚ ਪਹੁੰਚਾ ਦਿੱਤਾ ਗਿਆ ਹੈ। ਯਮੁਨਾਜੀ ਦੇ ਸਰਦੀਆਂ ਦੇ ਪਰਵਾਸ ਖਰਸਾਲੀ ਵਿੱਚ ਭਾਰੀ ਬਰਫਬਾਰੀ ਕਾਰਨ ਸਾਰਾ ਸ਼ਹਿਰ ਬਰਫ ਦੀ ਇੱਕ ਸੰਘਣੀ ਚਾਦਰ ਵਿੱਚ ਢੱਕਿਆ ਹੋਇਆ ਹੈ। ਸੜਕਾਂ ਅਤੇ ਗੱਡੀਆਂ ‘ਤੇ ਬਰਫ ਪੈ ਰਹੀ ਹੈ। ਹਰਿਆਣਾ ਵਿੱਚ ਕਈ ਥਾਵਾਂ ‘ਤੇ ਗੜੇਮਾਰੀ ਕਾਰਨ ਨਜ਼ਾਰਾ ਸ਼ਿਮਲਾ ਵਰਗਾ ਹੋ ਗਿਆ ਹੈ ।
ਇਸ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਵਿੱਚ ਐਤਵਾਰ ਸਵੇਰੇ ਲਾਹੁਲ-ਸਪਿਤੀ, ਕਿਨੌਰ ਸਮੇਤ ਚੰਬਾ, ਕਾਂਗੜਾ ਅਤੇ ਕੁੱਲੂ ਦੀਆਂ ਪਹਾੜੀਆਂ ਵਿੱਚ ਬਰਫਬਾਰੀ ਸ਼ੁਰੂ ਹੋ ਗਈ ਹੈ, ਜਦੋਂ ਕਿ ਮੈਦਾਨੀ ਇਲਾਕਿਆਂ ਵਿੱਚ ਬੂੰਦਾਂ-ਬਾਂਦੀ ਹੋਈ। ਸਪੀਤੀ ਪ੍ਰਸ਼ਾਸਨ ਨੇ ਮਨਾਲੀ-ਕਾਜ਼ਾ ਮਾਰਗ ਨੂੰ ਅਧਿਕਾਰਤ ਤੌਰ ‘ਤੇ ਬੰਦ ਕਰ ਦਿੱਤਾ ਹੈ। ਕਾਜਾ ਘਾਟੀ ਕਿੰਨੌਰ ਦੇ ਰਸਤੇ ਸ਼ਿਮਲਾ ਨਾਲ ਜੁੜੀ ਰਹੇਗੀ, ਪਰ ਮਨਾਲੀ-ਕਾਜਾ ਮਾਰਗ ਹੁਣ ਅਗਲੇ ਸਾਲ ਗਰਮੀਆਂ ਵਿੱਚ ਮੁੜ ਚਾਲੂ ਹੋਵੇਗਾ ।
ਦੱਸ ਦੇਈਏ ਕਿ ਕੇਦਾਰਨਾਥ ਧਾਮ ਵਿੱਚ ਕਪਾਟ ਬੰਦ ਹੋਣ ਤੋਂ ਪਹਿਲਾਂ ਭਾਰੀ ਬਰਫਬਾਰੀ ਹੋਈ ਹੈ। ਕੇਦਾਰਨਾਗਰੀ ਬਰਫਬਾਰੀ ਕਾਰਨ ਚਿੱਟੀ ਹੋ ਗਈ ਹੈ। ਬਰਫਬਾਰੀ ਕਾਰਨ ਧਾਮ ਵਿੱਚ ਠੰਢ ਵੱਧ ਗਈ ਹੈ। ਜਿਵੇਂ ਹੀ ਧਾਮ ਦੇ ਦਰਵਾਜ਼ੇ ਬੰਦ ਹੋਏ ਅਚਾਨਕ ਮੌਸਮ ਬਦਲ ਗਿਆ ਅਤੇ ਬਰਫਬਾਰੀ ਸ਼ੁਰੂ ਹੋ ਗਈ, ਜਿਸ ਕਾਰਨ ਸਾਰੀ ਗੰਗਾ ਘਾਟੀ ਬਰਫ ਨਾਲ ਚਿੱਟੀ ਹੋ ਗਈ।
ਇਹ ਵੀ ਦੇਖੋ: ਅੱਜ ਤੋਂ ਖੁੱਲ੍ਹਣਗੇ ਵਿਦਿਆਰਥੀਆਂ ਲਈ ਕਾਲਜਾਂ ਦੇ ਦਰਵਾਜ਼ੇ ਪਰ ਕਿਵੇਂ ਲੱਗਣਗੀਆਂ ਕਲਾਸਾਂ