sonali guha tmc said i cant live without you didi: ਪੱਛਮੀ ਬੰਗਾਲ ‘ਚ ਚੋਣਾਂ ਖਤਮ ਹੋ ਚੁੱਕੀਆਂ ਹਨ।ਸੱਤਾਧਾਰੀ ਟੀਐੱਮਸੀ ਦੀ ਫਿਰ ਤੋਂ ਵਾਪਸੀ ਹੋਈ ਹੈ ਅਤੇ ਮਮਤਾ ਬੈਨਰਜੀ ਇੱਕ ਵਾਰ ਫਿਰ ਤੋਂ ਸੀਐੱਮ ਬਣ ਗਈ ਹੈ।ਇਸ ਦੌਰਾਨ ਹੁਣ ਚੋਣਾਂ ਦੇ ਸਮੇਂ ਟੀਐੱਮਸੀ ਛੱਡ ਕੇ ਬੀਜੇਪੀ ‘ਚ ਸ਼ਾਮਲ ਹੋਈ ਸਾਬਕਾ ਵਿਧਾਇਕ ਸੋਨਾਲੀ ਗੁਹਾ ਨੇ ਮਮਤਾ ਬੈਨਰਜੀ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ‘ਜਿਸ ਤਰ੍ਹਾਂ ਮਛਲੀ ਪਾਣੀ ਤੋਂ ਬਿਨਾਂ ਨਹੀਂ ਰਹਿ ਸਕਦੀ ਹੈ, ਉਵੇਂ ਹੀ ਮੈਂ ਤੁਹਾਡੇ ਬਿਨ੍ਹਾਂ ਨਹੀਂ ਰਹਿ ਸਕਦੀ, ਦੀਦੀ।
ਟੀਐੱਮਸੀ ਛੱਡ ਬੀਜੇਪੀ ‘ਚ ਸ਼ਾਮਲ ਹੋਈ ਸੋਨਾਲੀ ਨੇ ਸੀਐੱਮ ਮਮਤਾ ਨੂੰ ਕਿਹਾ ਕਿ ਮੈਂ ਤੁਹਾਡੇ ਤੋਂ ਮੁਆਫੀ ਚਾਹੁੰਦੀ ਹਾਂ ਕਿ ਮੈਂ ਪਾਰਟੀ ਛੱਡੀ।ਜੇਕਰ ਤੁਸੀਂ ਮੈਨੂੰ ਮਾਫ ਨਹੀਂ ਕਰੋਗੇ ਤਾਂ ਮੈਂ ਜ਼ਿੰਦਾ ਨਹੀਂ ਰਹਿ ਸਕਾਂਗੀ।ਕ੍ਰਿਪਾ ਕਰਕੇ ਪਾਰਟੀ ‘ਚ ਵਾਪਸ ਆਉਣ ਦੀ ਆਗਿਆ ਦਿਉ ਤਾਂ ਕਿ ਮੈਂ ਆਪਣਾ ਬਾਕੀ ਦਾ ਜੀਵਨ ਤੁਹਾਡੇ ਨਾਲ ਬਤੀਤ ਕਰ ਸਕਾਂ।
ਸੋਨਾਲੀ ਨੇ ਕਿਹਾ ਮੈਂ ਟੁੱਟੇ ਦਿਲ ਨਾਲ ਇਹ ਲਿਖ ਰਹੀ ਹਾਂ ਕਿ ਭਾਵੁਕ ਹੋ ਕੇ ਮੈਂ ਦੂਜੀ ਪਾਰਟੀ ‘ਚ ਸ਼ਾਮਲ ਹੋਣ ਦਾ ਗਲਤ ਫੈਸਲਾ ਲਿਆ।ਦੱਸਣਯੋਗ ਹੈ ਕਿ ਸੋਨਾਲੀ ਚਾਰ ਵਾਰ ਵਿਧਾਇਕ ਰਹੀ ਹੈ ਅਤੇ ਕਦੇ ਉਨਾਂ੍ਹ ਨੂੰ ਸੀਐੱਮ ਮਮਤਾ ਬੈਨਰਜੀ ਦਾ ਕਰੀਬੀ ਮੰਨਿਆ ਜਾਂਦਾ ਸੀ।ਪਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਉਨਾਂ੍ਹ ਨੇ ਬੀਜੇਪੀ ਦਾ ਹੱਥ ਥਾਮ ਲਿਆ ਸੀ।ਉਨਾਂ੍ਹ ਨੇ ਇਸ ਵਾਰ ਟੀਅੇੱਮਸੀ ਨੇ ਵਿਧਾਨ ਸਭਾ ਚੋਣਾਂ ਦਾ ਟਿਕਟ ਨਹੀਂ ਦਿੱਤਾ ਸੀ।
ਇਹ ਵੀ ਪੜੋ:ਆਧਾਰ ਕਾਰਡ, ਵੋਟਰ ID , ਪਾਸਪੋਰਟ, ਲਾਇਸੈਂਸ ਨਾ ਹੋਣ ‘ਤੇ ਵੀ ਲੱਗੇਗੀ ਕੋਰੋਨਾ ਵੈਕਸੀਨ, ਜਾਣੋ ਕੀ ਹਨ ਨਿਯਮ…
ਜਿਸ ਤੋਂ ਬਾਅਦ ਉਨ੍ਹਾਂ ਨੇ ਟੀਵੀ ਚੈੱਨਲਾਂ ‘ਤੇ ਨਾਰਾਜ਼ਗੀ ਦਾ ਇਜ਼ਹਾਰ ਕਰਦੇ ਹੋਏ ਕਿਹਾ ਪਾਰਟੀ ਛੱਡ ਦਿੱਤੀ ਅਤੇ ਬੀਜੇਪੀ ‘ਚ ਸ਼ਾਮਲ ਹੋ ਗਈ।ਹਾਲਾਂਕਿ, ਉਨਾਂ੍ਹ ਚੋਣਾਂ ਨਹੀਂ ਲੜੀਆਂ ਪਰ ਕਿਹਾ ਸੀ ਕਿ ਬੀਜੇਪੀ ਦਾ ਸੰਗਠਨ ਮਜ਼ਬੂਤ ਕਰਨ ਲਈ ਕੰਮ ਕਰੇਗੀ।
ਇਹ ਵੀ ਪੜੋ:ਕੀ ਮੂੰਹ ਦੇ ਛਾਲਿਆਂ ਤੋਂ ਵੀ ਹੋ ਸਕਦੀ ਹੈ ‘Black Fungus ‘ ? ਨਵੇਂ ਲੱਛਣਾਂ ਨੇ ਫਿਕਰਾਂ ‘ਚ ਪਾਏ ਲੋਕ !