sonia gandhi criticized modi government: ਕੋਰੋਨਾ ਦੇ ਕਾਰਨ ਦੇਸ਼ ਦੀ ਵਿਘੜਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਦੇਸ਼ ਦੀ ਮੁੱਖ ਵਿਰੋਧੀ ਕਾਂਗਰਸ ਪਾਰਟੀ ਨੇ ‘ਕਾਂਗਰਸ ਵਰਕਿੰਗ ਕਮੇਟੀ’ ਦੀ ਬੈਠਕ ਬੁਲਾਈ ਹੈ।ਬੈਠਕ ਦੌਰਾਨ ਆਪਣੀ ਓਪਨਿੰਗ ਸਟੇਟਮੈਂਟ ‘ਚ ਸੋਨੀਆ ਗਾਂਧੀ ਨੇ ਕੇਂਦਰ ਦੀ ਭਾਜਪਾ ਸਰਕਾਰ ‘ਤੇ ਦੋਸ਼ ਲਗਾਇਆ ਕਿ ਉਹ ਕਾਂਗਰਸ ਸ਼ਾਸਤ ਸੂਬਿਆਂ ਦੇ ਨਾਲ ਭੇਦਭਾਵ ਕਰ ਰਹੀ ਹੈ ਅਤੇ ਗੈਰ ਕਾਂਗਰਸੀ ਸੂਬਿਆਂ ਨੂੰ ਪਹਿਲ ਦੇ ਰਹੀ ਹੈ।ਕਾਂਗਰਸ ਪਾਰਟੀ ਨੇ ਇਹ ਵੀ ਮੰਗ ਕੀਤੀ ਹੈ ਕਿ ਕੋਵਿਡ ਸੰਬੰਧਿਤ ਜ਼ਰੂਰੀ ਵਸਤੂਆਂ ਨੂੰ ਜੀਐੱਸਟੀ ਮੁਕਤ ਰੱਖਿਆ ਗਿਆ।ਕਾਂਗਰਸ ਨੇ ਇਹ ਵੀ ਮੰਗ ਰੱਖੀ ਹੈ ਕਿ ਕੋਰੋਨਾ ਨਾਲ ਹਾਲ ‘ਚ ਪ੍ਰਭਾਵਿਤ ਹੋਏ ਗਰੀਬ ਨਾਗਰਿਕਾਂ ਨੂੰ ਆਰਥਿਕ ਮੱਦਦ ਕੀਤੀ ਜਾਵੇ।
ਇੱਕ ਮਹੱਤਵਪੂਰਨ ਮੰਗ ਰੱਖਦੇ ਹੋਏ ਕਾਂਗਰਸ ਨੇ ਕਿਹਾ ਹੈ ਕਿ 25 ਤੋਂ ਘੱਟ ਉਮਰ ਦੇ ਲੋਕਾਂ ਨੂੰ ਵੀ ਕੋਰੋਨਾ ਵੈਕਸੀਨ ਦਿੱਤੀ ਜਾਵੇ ਅਤੇ ਹਰ ਉਮਰ ਦੇ ਉਨ੍ਹਾਂ ਨਾਗਰਿਕਾਂ ਨੂੰ ਵੈਕਸੀਨ ਦਿੱਤੀ ਜਾਵੇ ਜੋ ਕਿਸੇ ਨਾ ਕਿਸੇ ਬੀਮਾਰੀ ਤੋਂ ਪੀੜਤ ਹਨ।ਗੈਰ ਭਾਜਪਾ ਸੂਬਿਆਂ ਦੇ ਨਾਲ ਭੇਦਭਾਵ ਦਾ ਦੋਸ਼ ਲਗਾਉਂਦੇ ਹੋਏ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਕਿਹਾ ਕਿ ਕਾਂਗਰਸੀ ਮੁੱਖ ਮੰਤਰੀਆਂ ਅਤੇ ਕਾਂਗਰਸ ਦੇ ਸਹਿਯੋਗੀ ਮੁੱਖ ਮੰਤਰੀਆਂ ਨੇ ਕਈ ਵਾਰ ਪ੍ਰਧਾਨ ਮੰਤਰੀਆਂ ਨੂੰ ਪੱਤਰ ਲਿਖ ਕੇ ਜ਼ਰੂਰੀ ਸਾਮਾਨਾਂ ਦੀ ਮੰਗ ਕੀਤੀ ਹੈ।ਪਰ ਕੇਂਦਰ ਸਰਕਾਰ ਇੱਕਦਮ ਚੁੱਪੀ ਧਾਰੇ ਹੋਏ ਹਨ, ਕਈ ਸੂਬਿਆਂ ‘ਚ ਵੈਕਸੀਨ ਨਹੀਂ ਹੈ, ਵੈਂਟੀਲੇਟਰ ਨਹੀਂ ਹੈ, ਆਕਸੀਜ਼ਨ ਨਹੀਂ ਹੈ।
ਦੂਜੇ ਪਾਸੇ ਇਹ ਵੀ ਦੇਖਣ ਨੂੰ ਮਿਲ ਰਿਹਾ ਹੈ ਕਿ ਕੁਝ ਸੂਬਿਆਂ ਨੂੰ ਪਹਿਲਤਾ ਦੇ ਆਧਾਰ ‘ਤੇ ਟ੍ਰੀਟ ਕੀਤਾ ਜਾ ਰਿਹਾ ਹੈ।ਕਾਂਗਰਸ ਪਾਰਟੀ ਨੇ ਕੋਰੋਨਾ ਲਾਕਡਾਊਨ ਅਤੇ ਆਰਥਿਕ ਪ੍ਰਤੀਬੰਧਾਂ ਨਾਲ ਪ੍ਰਭਾਵਿਤ ਹੋਣ ਵਾਲੇ ਸਾਰੇ ਨਾਗਰਿਕਾਂ ਲਈ 6-6 ਹਜ਼ਾਰ ਰੁਪਏ ਆਰਥਿਕ ਸਹਾਇਤਾ ਦੇਣ ਦੀ ਵੀ ਮੰਗ ਕੀਤੀ ਹੈ।ਕਾਂਗਰਸ ਪਾਰਟੀ ਨੇ ਪ੍ਰਵਾਸੀ ਮਜ਼ਦੂਰਾਂ ਦੇ ਸੁਰੱਖਿਅਤ ਟ੍ਰਾਂਸਪੋਰਟੇਸ਼ਨ ਅਤੇ ਪੁਨਰਵਾਸ ਦੀ ਮੰਗ ਕੀਤੀ ਗਈ ਹੈ।