Sonia gandhi letter to pm modi : ਕੋਰੋਨਾ ਟੀਕਾਕਰਨ ਦੇ ਨਵੇਂ ਪੜਾਅ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਵਿਵਾਦ ਸ਼ੁਰੂ ਹੋ ਗਿਆ ਹੈ। ਸੀਰਮ ਇੰਸਟੀਟਿਊਟ ਨੇ ਪਿੱਛਲੇ ਦਿਨੀਂ ਆਪਣੇ ਕੋਵਿਸ਼ਿਲਡ ਟੀਕੇ ਦੀਆਂ ਕੀਮਤਾਂ ਜਾਰੀ ਕੀਤੀਆਂ, ਜਿਸ ਵਿੱਚ ਕੇਂਦਰ ਅਤੇ ਰਾਜ ਸਰਕਾਰ ਲਈ ਵੱਖ ਵੱਖ ਕੀਮਤਾਂ ਨਿਰਧਾਰਤ ਕੀਤੀਆਂ ਗਈਆਂ ਹਨ। ਹੁਣ ਇਸ ਮੁੱਦੇ ‘ਤੇ, ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਪੱਤਰ ਲਿਖਿਆ ਹੈ ਅਤੇ ਕੇਂਦਰ ਸਰਕਾਰ ਦੀ ਟੀਕਾ ਨੀਤੀ ‘ਤੇ ਸਵਾਲ ਚੁੱਕੇ ਹਨ। ਸੋਨੀਆ ਗਾਂਧੀ ਨੇ ਆਪਣੇ ਪੱਤਰ ਵਿੱਚ ਲਿਖਿਆ ਹੈ ਕਿ ਜਦੋਂ ਅਜਿਹੇ ਸਮੇਂ ਹਸਪਤਾਲਾਂ ਵਿੱਚ ਬੈੱਡਾਂ, ਦਵਾਈਆਂ, ਆਕਸੀਜਨ ਦੀ ਘਾਟ ਹੈ ਤਾਂ ਸਰਕਾਰ ਅਜਿਹੇ ਮੋਨਾਫਾਖੋਰੀ ਨੂੰ ਕਿਵੇਂ ਆਗਿਆ ਦੇ ਸਕਦੀ ਹੈ। ਸੀਰਮ ਇੰਸਟੀਟਿਊਟ ਨੇ ਟੀਕੇ ਦੀਆਂ ਵੱਖ ਵੱਖ ਕੀਮਤਾਂ ਕੇਂਦਰ ਸਰਕਾਰ ਅਤੇ ਰਾਜ ਸਰਕਾਰ ਲਈ ਨਿਰਧਾਰਤ ਕੀਤੀਆਂ ਹਨ, ਇਹ ਆਮ ਆਦਮੀ ‘ਤੇ ਸਿੱਧਾ ਭਾਰ ਪਏਗਾ।
ਸੋਨੀਆ ਗਾਂਧੀ ਨੇ ਕਿਹਾ ਹੈ ਕਿ ਰਾਜ ਸਰਕਾਰਾਂ ‘ਤੇ ਸੰਕਟ ਵਧੇਗਾ ਅਤੇ ਆਮ ਆਦਮੀ ਨੂੰ ਟੀਕੇ ਲਈ ਵਧੇਰੇ ਭੁਗਤਾਨ ਕਰਨਾ ਪਏਗਾ। ਅਜਿਹੀ ਸਥਿਤੀ ਵਿੱਚ, ਉਹੀ ਟੀਕਾ ਨਿਰਮਾਤਾ ਤਿੰਨ ਤਰਾਂ ਦੀਆਂ ਕੀਮਤਾਂ ਕਿਵੇਂ ਤੈਅ ਕਰ ਸਕਦਾ ਹੈ। ਸੋਨੀਆ ਗਾਂਧੀ ਨੇ ਅਪੀਲ ਕੀਤੀ ਹੈ ਕਿ ਕੇਂਦਰ ਸਰਕਾਰ ਨੂੰ ਤੁਰੰਤ ਆਪਣੀ ਨੀਤੀ ਵਾਪਿਸ ਲੈਣੀ ਚਾਹੀਦੀ ਹੈ ਤਾਂ ਜੋ 18 ਸਾਲ ਤੋਂ ਵੱਧ ਉਮਰ ਦੇ ਲੋਕ ਵੱਡੀ ਗਿਣਤੀ ਵਿੱਚ ਟੀਕੇ ਲਗਵਾ ਸਕਣ।
ਤੁਹਾਨੂੰ ਦੱਸ ਦੇਈਏ ਕਿ ਕੇਂਦਰ ਸਰਕਾਰ ਨੇ ਟੀਕਾਕਰਨ ਦੇ ਇੱਕ ਨਵੇਂ ਪੜਾਅ ਦਾ ਐਲਾਨ ਕੀਤਾ ਹੈ, ਜਿਸ ਦੇ ਤਹਿਤ ਰਾਜ ਸਰਕਾਰ, ਨਿੱਜੀ ਹਸਪਤਾਲ ਟੀਕਾ ਨਿਰਮਾਤਾਵਾਂ ਤੋਂ ਸਿੱਧਾ ਟੀਕਾ ਲੈ ਸਕਣਗੇ। ਪਿਛਲੇ ਦਿਨੀਂ ਸੀਰਮ ਇੰਸਟੀਟਿਊਟ ਵੱਲੋਂ ਜਾਰੀ ਕੀਤੀ ਗਈ ਰੇਟ ਸੂਚੀ ਅਨੁਸਾਰ ਇਹ ਟੀਕਾ ਰਾਜ ਸਰਕਾਰ ਨੂੰ 400 ਰੁਪਏ ਪ੍ਰਤੀ ਖੁਰਾਕ, ਨਿੱਜੀ ਹਸਪਤਾਲ ਨੂੰ 600 ਰੁਪਏ ਪ੍ਰਤੀ ਖੁਰਾਕ ਅਤੇ ਕੇਂਦਰ ਸਰਕਾਰ ਨੂੰ 150 ਰੁਪਏ ਪ੍ਰਤੀ ਖੁਰਾਕ ਦੇ ਹਿਸਾਬ ਨਾਲ ਦਿੱਤਾ ਜਾਵੇਗਾ।