sonia gandhi slams modi govt over democratic rightsਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਦਸ਼ਹਿਰੇ ਮੌਕੇ ਇਹ ਕਹਿੰਦਿਆਂ ਪ੍ਰਧਾਨ ਮੰਤਰੀ ਮੋਦੀ ‘ਤੇ ਤੰਜ ਕੱਸਿਆ ਸੀ ਕਿ ਸ਼ਾਸਕ ਦੇ ਜੀਵਨ ‘ਚ ਹੰਕਾਰ, ਝੂਠ ਅਤੇ ਵਾਅਦੇ ਤੋੜਨ ਦੀ ਥਾਂ ਨਹੀਂ ਹੁੰਦੀ।ਇਸ ਤਿੱਖੀ ਨਿਸ਼ਾਨੇਬਾਜ਼ੀ ਤੋਂ ਬਾਅਦ ਸੋਨੀਆ ਗਾਂਧੀ ਨੇ ਕਿਹਾ ਮੋਦੀ ਸਰਕਾਰ ਨੂੰ ਘੇਰਦਿਆਂ ਹੋਏ ਕਿਹਾ ਹੈ ਕਿ ਭਾਰਤੀ ਲੋਕਤੰਤਰ ਖੋਖਲਾ ਹੁੰਦਾ ਜਾ ਰਿਹਾ ਹੈ ਜਿਸਦੀ ਜ਼ਿੰਮੇਵਾਰ ਮੋਦੀ ਸਰਕਾਰ ਹੈ।ਸੋਨੀਆ ਗਾਂਧੀ ਨੇ ਬੋਲਦਿਆਂ ਕਿਹਾ ਕਿ ਇਹ ਤਾਂ ਪਹਿਲਾਂ ਹੀ ਸਾਫ ਹੈ ਕਿ ਅਰਥਵਿਵਸਥ ਗਹਿਰੇ ਸੰਕਟ ‘ਚ ਹੈ।ਪਰ ਲੋਕਤੰਤਰੀ ਢਾਂਚਾ ਵੀ ਖਤਰੇ ‘ਚ ਹੈ।ਹਰ ਵਿਅਕਤੀ ਦੀ ਆਜ਼ਾਦੀ ਦੇ ਮੌਲਿਕ ਅਧਿਕਾਰਾਂ ਨੂੰ ਖਤਮ ਕੀਤਾ
ਜਾ ਰਿਹਾ ਹੈ।ਵਿਰੋਧ ਦੀ ਆਵਾਜ਼ ਨੂੰ ਜਾਨਬੁੱਝ ਕੇ ‘ਅੱਤਵਾਦ’ ਜਾਂ ‘ਦੇਸ਼-ਵਿਰੋਧੀ ਗਤੀਵਿਧੀ’ ਦੱਸਿਆ ਜਾ ਰਿਹਾ ਹੈ।ਸੋਨੀਆ ਗਾਂਧੀ ਦਾ ਕਹਿਣਾ ਹੈ ਕਿ ਮੋਦੀ ਸਰਕਾਰ ਅਤੇ ਬੀਜੇਪੀ ਨੂੰ ਹਰ ਸਿਆਸੀ ਵਿਰੋਧ ਦੇ ਪਿੱਛੇ ਸਾਜਿਜ਼ ਨਜ਼ਰ ਆਉਂਦੀ ਹੈ।ਜੋ ਲੋਕ ਵਿਰੋਧ ‘ਚ ਆਵਾਜ਼ ਚੁੱਕਦੇ ਹਨ ਉਨ੍ਹਾਂ ਨੂੰ ਜਾਂਚ ਏਜੰਸੀਆਂ ਵਲੋਂ ਡਰਾਇਆ ਜਾ ਰਿਹਾ ਹੈ ਅਤੇ ਟ੍ਰੋਲਸ ਜਰੀਏ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।ਇਸ ਤਰ੍ਹਾਂ ਭਾਰਤੀ ਲੋਕਤੰਤਰ ਨੂੰ ਖੋਖਲਾ ਕੀਤਾ ਜਾ ਰਿਹਾ ਹੈ।ਪੁਲਸ,ਈਡੀ, ਸੀਬੀਆਈ,ਐੱਨਆਈਏ ਅਤੇ ਐੱਨਸੀਬੀ ਵਰਗੀਆਂ ਏਜੰਸੀਆਂ ਦਾ ਨਾਮ ਲੈਂਦੇ ਸੋਨੀਆ ਨੇ ਕਿਹਾ ਕਿ ਇਹ ਏਜੰਸੀਆਂ ਸਿਰਫ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਦੇ ਇਸ਼ਾਰਿਆਂ ‘ਤੇ ਡਾਂਸ ਕਰਦੀਆਂ ਹਨ।ਹਾਥਰਸ ਰੇਪ ਮਾਮਲੇ ‘ਚ ਸੋਨੀਆ ਗਾਂਧੀ ਨੇ ਯੂਪੀ ਸਰਕਾਰ ਨੂੰ ਕਈ ਖਰੀਆਂ-ਖੋਟੀਆਂ ਸੁਣਾਈਆਂ।ਸੋਨੀਆ ਗਾਂਧੀ ਦਾ ਕਹਿਣਾ ਹੈ ਕਿ ਯੂਪੀ ਸਰਕਾਰ ਵਲੋਂ ਮਾਮਲੇ ਨੂੰ ਦਬਾਇਆ ਗਿਆ ਅਤੇ ਪੀੜਤਾ ਦੇ ਪਰਿਵਾਰ ਨੂੰ ਡਰਾਇਆ ਧਮਕਾਇਆ ਗਿਆ।