sonia gandhi today’s birthday: ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਦਾ ਅੱਜ ਜਨਮਦਿਨ ਹੈ।ਇਸ ਮੌਕੇ ‘ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ।ਪੀਐੱਮ ਨੇ ਟਵੀਟ ਰਾਹੀਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਵਧਾਈ ਦਿੱਤੀ ਹੈ।ਉਨਾਂ੍ਹ ਨੇ ਸੋਨੀਆ ਗਾਂਧੀ ਦੀ ਬਿਹਤਰ ਸਿਹਤ ਦੀ ਕਾਮਨਾ ਕੀਤੀ ਹੈ।ਖਾਸ ਗੱਲ ਇਹ ਹੈ ਕਿ ਸੋਨੀਆ ਇਸ ਵਾਰ ਕਿਸਾਨ ਅੰਦੋਲਨ ਦੇ ਚਲਦਿਆਂ ਆਪਣਾ ਜਨਮਦਿਨ ਨਹੀਂ ਮਨਾਉਣ ਦਾ ਫੈਸਲਾ ਲਿਆ ਹੈ।ਦਿੱਲੀ ਦੀਆਂ ਸਰਹੱਦਾਂ ‘ਤੇ ਕਿਸਾਨਾਂ ਦੇ ਪ੍ਰਦਰਸ਼ਨ ‘ਚ ਕਾਂਗਰਸ ਨੇ ਵੀ ਸਮਰਥਨ ਜਤਾਇਆ ਹੈ।ਸੋਨੀਆ ਗਾਂਧੀ ਦੇ 74ਵੇਂ ਜਨਮਦਿਨ ‘ਤੇ ਪੀਐੱਮ ਮੋਦੀ ਨੇ ਲਿਖਿਆ ‘ਸ਼੍ਰੀਮਤੀ ਸੋਨੀਆ ਗਾਂਧੀ ਨੂੰ ਜਨਮਦਿਨ ਦੀਆਂ ਸ਼ੁੱਭਕਾਮਨਾਵਾਂ।ਪ੍ਰਮਾਤਮਾ ਉਨ੍ਹਾਂ ਨੂੰ ਲੰਬੀ ਉਮਰ ਅਤੇ ਸਿਹਤਮੰਦ ਜੀਵਨ ਪ੍ਰਦਾਨ ਕਰਨ।ਜਾਣਕਾਰੀ ਮੁਤਾਬਕ ਸੋਨੀਆ ਗਾਂਧੀ ਫਿਲਹਾਲ ਗੋਆ ‘ਚ ਹੈ।ਉਨਾਂ੍ਹ ਨੂੰ ਡਾਕਟਰ ਨੇ ਗੰਭੀਰ ਪ੍ਰਦੂਸ਼ਣ ਦੇ ਚਲਦਿਆਂ ਦਿੱਲੀ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਹੈ।ਖਾਸ ਗੱਲ ਇਹ ਹੈ ਕਿ ਕੁਝ ਦਿਨਾਂ ਤੋਂ ਪਹਿਲਾਂ ਕਾਂਗਰਸ
ਪ੍ਰਧਾਨ ਨੂੰ ਦਿਲ ‘ਚ ਦਰਦ ਦੀ ਸ਼ਿਕਾਇਤ ਹੋਈ ਸੀ।ਉਨਾਂ੍ਹ ਦੇ ਨਾਲ ਹੀ ਉਨ੍ਹਾਂ ਦੇ ਬੇਟਾ ਰਾਹੁਲ ਗਾਂਧੀ ਵੀ ਗੋਆ ‘ਚ ਮੌਜੂਦ ਹਨ।ਦਿੱਲੀ ਦੀਆਂ ਸਰਹੱਦਾਂ ‘ਤੇ ਕਿਸਾਨਾਂ ਦੀ ਨਾਰਾਜ਼ਗੀ ਅਜੇ ਖਤਮ ਨਹੀਂ ਹੋਈ ਹੈ।ਨਵੇਂ ਖੇਤੀ ਕਾਨੂੰਨਾਂ ਦੀ ਮੰਗ ਜਾਰੀ ਹੈ।ਅਜਿਹੇ ‘ਚ ਕਾਂਗਰਸ ਵੀ ਕਿਸਾਨਾਂ ਦੇ ਸਮਰਥਨ ‘ਚ ਆ ਕੇ ਸਰਕਾਰ ਤੋਂ ਕਾਨੂੰਨ ਵਾਪਸ ਲੈਣ ਦੀ ਮੰਗ ਕਰ ਰਹੀ ਹੈ।ਇਸੇ ਕਾਰਨ ਇਸ ਸਾਲ ਸੋਨੀਆ ਗਾਂਧੀ ਨੇ ਜਨਮਦਿਨ ਨਾ ਮਨਾਉਣ ਦਾ ਫੈਸਲਾ ਲਿਆ ਹੈ।ਹਾਲਾਂਕਿ ਇਹ ਪਹਿਲੀ ਵਾਰ ਨਹੀਂ ਹੈ, ਜਦੋਂ ਕਿਸੇ ਸਾਮਾਜਿਕ ਕਾਰਨਾਂ ਦੇ ਚਲਦਿਆਂ ਸੋਨੀਆ ਨੇ ਜਨਮਦਿਨ ਮਨਾਉਣ ਤੋਂ ਇਨਕਾਰ ਕੀਤਾ ਹੈ।ਬੀਤੇ ਸਾਲ ਵੀ ਦੇਸ਼ ‘ਚ ਵੱਧ ਰਹੇ ਬਲਾਤਕਾਰਾਂ ਦੇ ਮਾਮਲਿਆਂ ਨੂੰ ਲੈ ਕੇ ਉਨ੍ਹਾਂ ਨੇ ਜਨਮਦਿਨ ਨਹੀਂ ਮਨਾਇਆ ਸੀ।ਇਹ ਫੈਸਲਾ ਉਨਾਂ੍ਹ ਨੇ ਰਾਜਧਾਨੀ ਦਿੱਲੀ ਦੇ ਹਸਪਤਾਲ ‘ਚ ਇਕ ਰੇਪ ਪੀੜਤਾ ਦੀ ਮੌਤ ਅਤੇ ਹੈਦਰਾਬਾਦ ‘ਚ ਇਕ ਡਾਕਟਰ ਦੀ ਮੌਤ ਤੋਂ ਬਾਅਦ ਲਿਆ ਸੀ।ਦੋਵਾਂ ਮਾਮਲਿਆਂ ‘ਚ ਘਟਨਾ ਤੋਂ ਬਾਅਦ ਪੀੜਤਾ ਨੂੰ ਅੱਗ ਲਗਾ ਦਿੱਤੀ ਗਈ ਸੀ।ਇਸ ਤੋਂ ਪਹਿਲਾਂ ਸੋਨੀਆ ਬੀਤੀ 19 ਨਵੰਬਰ ਨੂੰ ਸਵ. ਇੰਦਰਾ ਗਾਂਧੀ ਦੇ ਯਾਦਗਾਰੀ ‘ਤੇ ਨਜ਼ਰ ਆਈ ਸੀ।ਉਹ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਪਹੁੰਚੀ ਸੀ।
ਬਾਬਾ ਲਾਡੀ ਦੀਆਂ ਸਿੱਧੀਆਂ ਤੇ ਸਪੱਸ਼ਟ ਗੱਲਾਂ, ਉੱਠ ਖੜੀ ਕੌਮ, ਹੰਕਾਰ ਵੀ ਟੁੱਟੂ, ਜਿੱਤ ਵੀ ਯਕੀਨੀ