spicejet start air services darbhanga delhi mumbai : ਬਿਹਾਰ ਦੇ ਦਰਭੰਗਾ ਤੋਂ ਦਿੱਲੀ, ਮੁੰਬਈ ਅਤੇ ਬੈਂਗਲੁਰੂ ਲਈ ਅੱਜ ਤੋਂ ਹਵਾਈ ਸੇਵਾਵਾਂ ਸ਼ੁਰੂ ਹੋ ਗਈਆਂ ਹਨ।ਸਪਾਈਜੈੱਟ ਨੇ ਜਿਥੇ 3 ਨਵੀਆਂ ਉਡਾਨਾਂ ਸ਼ੁਰੂ ਕੀਤੀਆਂ ਹਨ, ਉਥੇ ਦੂਜੇ ਪਾਸੇ ਹਵਾਈ ਯਾਤਰਾ ਸ਼ੁਰੂ ਹੋਣ ਤੋਂ ਪਹਿਲਾਂ ਇਹ ਲੋਕਾਂ ਲਈ ਰੋਜ਼ਗਾਰ ਦੇ ਮੌਕੇ ਤਾਂ ਵਧਣਗੇ, ਨਾਲ ਹੀ ਲੰਬੇ ਸਮੇਂ ਦੀ ਯਾਤਰ ਤੋਂ ਰਾਹਤ ਵੀ ਮਿਲੇਗੀ।ਦਰਭੰਗਾ ਦੇ ਲੋਕਾਂ ਦਾ ਲੰਬੇ ਸਮੇਂ ਦੀ ਉਡੀਕ ਅੱਜ ਖਤਮ ਹੋ ਗਈ ਹੈ।ਇਥੋਂ ਦੇ ਹਵਾਈ ਸੈਨਾ ਕੇਂਦਰ ‘ਚ ਬਣੇ ਸਿਵਿਲ ਏਅਰਪੋਰਟ ਤੋਂ ਦਿੱਲੀ, ਮੁੰਬਈ ਅਤੇ ਬੇਂਗਲੁਰੂ ਦੇ ਲਈ ਹਵਾਈ ਸੇਵਾ ਸ਼ੁਰੂ ਹੋਈ ਹੈ।ਦਰਭੰਗਾ ਤੋਂ ਹਰ ਰੋਜ਼ 3 ਫਲਾਈਟਾਂ ਉਡਾਨ ਭਰਨਗੀਆਂ। ਜਿਸ ‘ਚ ਦਰਭੰਗਾ ਤੋਂ ਦਿੱਲੀ, ਦਰਭੰਗਾ
ਤੋਂ ਮੁੰਬਈ ਅਤੇ ਦਰਭੰਗਾ ਤੋਂ ਮੁੰਬਈ ਤੋਂ ਬੇਂਗਲੁਰੂ ਦੀ ਸਿੱਧੀ ਉਡਾਨ ਭਰ ਸਕਦਾ ਹੈ।ਸਪਾਈਸਜੈੱਟ ਏਅਰਲਾਂਈਸ ਕੰਪਨੀ ਵਲੋਂ ਇਹ ਸੇਵਾਵਾਂ ਸ਼ੁਰੂ ਕੀਤੀ ਜਾ ਰਹੀ ਹੈ।ਅੱਜ ਇਥੋਂ ਦਿੱਲੀ ਲਈ ਸਵੇਰੇ 11.45 ਵਜੇ ਪਹਿਲੀ ਫਲਾਈਟ ਯਾਤਰੀਆਂ ਨੂੰ ਲੈ ਕੇ ਉਡਾਨ ਭਰੇਗੀ।ਇਸ ਤੋਂ ਬਾਅਦ ਹੋਰ ਫਲਾਈਟਾਂ ਦਾ ਸ਼ੈਡਊਲ ਵੀ ਜਾਰੀ ਕੀਤਾ ਜਾਵੇਗਾ।ਦੂਜੇ ਪਾਸੇ ਦਰਭੰਗਾ ਤੋਂ 3 ਮੁੱਖ ਸ਼ਹਿਰਾਂ ਲਈ ਹਵਾਈ ਸੈਨਾ ਸ਼ੁਰੂ ਹੋਣ ਨਾਲ ਇੱਥੋਂ ਦੇ ਲੋਕ ਉਤਸ਼ਾਹਿਤ ਹਨ।ਲੋਕਾਂ ਦਾ ਕਹਿਣਾ ਹੈ ਕਿ ਹੁਣ ਨਾ ਤਾਂ ਦਿੱਲੀ ਦੂਰ ਹੈ ਤਾਂ ਨਾ ਹੀ ਫਿਲਮ ਨਗਰੀ ਮੁੰਬਈ।ਪਹਿਲਾਂ ਇਥੋਂ ਜਾਣ ਲਈ ਸੋਚਣਾ ਪੈਂਦਾ ਸੀ, ਕਿ ਇੰਨਾ ਲੰਬਾ ਸਫਰ ਕਿਵੇਂ ਤਹਿ ਕਰੀਏ।ਪਰ ਹੁਣ ਹਵਾਈ ਸੇਵਾਵਾਂ ਸ਼ੁਰੂ ਹੋਣ ਨਾਲ ਲੋਕਾਂ ਨੂੰ ਬਹੁਤ ਰਾਹਤ ਮਿਲੇਗੀ।ਦਰਭੰਗਾ ਤੋਂ ਦਿੱਲੀ ਦੇ ਲਈ ਉਡਾਨ ਭਰਨ ਵਾਲੀ ਪਹਿਲੀ ਫਲਾਈਟ ‘ਚ ਸਫਰ ਕਰਨ ਜਾ ਰਹੇ ਯਾਤਰੀ ਜਿਤੇਂਦਰ ਮੰਡਲ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਇਸ ਸਮੇਂ ਦੀ ਉਡੀਕ ਸੀ।ਹਵਾਈ ਸੇਵਾ ਸ਼ੁਰੂ ਹੋਣ ਨਾਲ ਸਾਡੇ ਸ਼ਹਿਰ ਦਾ ਵੀ ਵਿਕਾਸ ਹੋਵੇਗਾ।