sputnik v vaccine approved for india: ਰੂਸ ਦੀ ਵੈਕਸੀਨ ਸਪੁਤਨਿਕ V ਦੇ ਭਾਰਤ ‘ਚ ਇਸਤੇਮਾਲ ਨੂੰ ਮਨਜ਼ੂਰੀ ਮਿਲ ਗਈ ਹੈ।ਕਈ ਸੂਬਿਆਂ ‘ਚ ਕੋਰੋਨਾ ਵੈਕਸੀਨ ਦੀ ਕਮੀ ਦੌਰਾਨ ਕੇਂਦਰ ਸਰਕਾਰ ਇਨ੍ਹਾਂ ਦਾ ਪ੍ਰੋਡਕਸ਼ਨ ਵਧਾਉਣ ‘ਤੇ ਜ਼ੋਰ ਦੇ ਰਹੀ ਹੈ।ਨਾਲ ਹੀ ਨਵੀਆਂ ਵੈਕਸੀਨ ਨੂੰ ਮਨਜ਼ੂਰੀ ਦੇਣ ਦੀ ਪ੍ਰਕਿਰਿਆ ਵੀ ਸ਼ੁਰੂ ਹੋ ਗਈ ਹੈ।ਸਭ ਤੋਂ ਪਹਿਲਾਂ ਰੂਸ ਦੀ ਸਪੁਤਨਿਕ-ਵੀ ਨੂੰ ਐਮਰਜੈਂਸੀ ਯੂਜ਼ ਲਈ ਅਪਰੂਵਲ ਮਿਲ ਸਕਦਾ ਹੈ।
ਅਗਲੇ 10 ਦਿਨਾਂ ‘ਚ ਇਸ ‘ਤੇ ਫੈਸਲਾ ਹੋਣ ਦੀ ਉਮੀਦ ਹੈ।ਸਰਕਾਰ ਦੇ ਸੂਤਰਾਂ ਮੁਤਾਬਕ, ਇਸ ਸਾਲ ਅਕਤੂਬਰ ਤੱਕ ਭਾਰਤ ‘ਚ 5 ਨਵੀਆਂ ਵੈਕਸੀਨ ਮਿਲ ਸਕਣਗੀਆਂ।ਭਾਰਤ ‘ਚ ਇਸ ਸਮੇਂ ਕੋਵਿਸ਼ੀਲ਼ਡ ਅਤੇ ਕੋਵੈਕਸੀਨ ਦੀ ਵਰਤੋਂ ਹੋ ਰਹੀ ਹੈ।ਐਕਸਟਰਾ ਡੋਜ਼ ਦਾ ਇੰਤਜ਼ਾਮ ਕਰਨ ਲਈ ਸਰਕਾਰ ਰਣਨੀਤੀ ਬਦਲ ਸਕਦੀ ਹੈ।