Sputnik v vaccines from russia : ਭਾਰਤ ਇਸ ਵੇਲੇ ਕੋਰੋਨਾ ਦੀ ਦੂਜੀ ਲਹਿਰ ਨਾਲ ਜੂਝ ਰਿਹਾ ਹੈ। ਰੋਜ਼ਾਨਾ ਵੱਡੀ ਗਿਣਤੀ ਵਿੱਚ ਕੋਰੋਨਾ ਦੇ ਮਾਮਲੇ ਸਾਹਮਣੇ ਆ ਰਹੇ ਹਨ। ਇਸ ਸੰਕਟ ਦੌਰਾਨ ਹਸਪਤਾਲਾਂ ਵਿੱਚ ਆਕਸੀਜਨ, ਵੈਕਸੀਨ ਅਤੇ ਬੈੱਡਾਂ ਦੀ ਵੀ ਘਾਟ ਆ ਰਹੀ ਹੈ। ਪਰ ਇਸ ਮੁਸ਼ਕਿਲ ਦੇ ਸਮੇ ਵੀ ਬਹੁਤ ਸਾਰੇ ਲੋਕ ਮਦਦ ਆ ਹੱਥ ਵਧਾ ਰਹੇ ਹਨ। ਕੋਈ ਫ੍ਰੀ ਆਕਸੀਜਨ ਸਪਲਾਈ ਕਰ ਰਿਹਾ ਹੈ ਅਤੇ ਕੋਈ ਮਰੀਜ਼ਾਂ ਦੇ ਆਉਣ ਜਾਣ ਦਾ ਪ੍ਰਬੰਧ ਕਰ ਰਿਹਾ ਹੈ। ਪਰ ਇਸ ਦੌਰਾਨ ਹੁਣ ਰਾਹਤ ਦੀ ਖਬਰ ਆਈ ਹੈ।
ਦਰਅਸਲ ਕੋਰੋਨਾ ਸੰਕਟ ਨਾਲ ਜੂਝ ਰਹੇ ਦੇਸ਼ ਲਈ ਖੁਸ਼ਖਬਰੀ ਇਹ ਹੈ, ਕੇ ਰੂਸੀ ਵੈਕਸੀਨ Sputnik V ਦੀ ਪਹਿਲੀ ਖੇਪ ਸ਼ਨੀਵਾਰ ਨੂੰ ਹੈਦਰਾਬਾਦ ਪਹੁੰਚ ਗਈ ਹੈ। ਇਹ ਟੀਕਾ ਕੋਰੋਨਾ ਵਾਇਰਸ ਦੇ ਵਿਰੁੱਧ 90 ਫੀਸਦੀ ਤੋਂ ਵੱਧ ਪ੍ਰਭਾਵਸ਼ਾਲੀ ਹੈ। ਟੀਕਾਕਰਨ ਵਿੱਚ ਤੇਜ਼ੀ ਲਿਆਉਣ ਲਈ, ਕੇਂਦਰ ਸਰਕਾਰ ਨੇ ਹਾਲ ਹੀ ਵਿੱਚ ਭਾਰਤ ਵਿੱਚ Sputnik V ਦੀ ਐਮਰਜੈਂਸੀ ਵਰਤੋਂ ਨੂੰ ਪ੍ਰਵਾਨਗੀ ਦਿੱਤੀ ਹੈ।
ਇਹ ਵੀ ਦੇਖੋ : ਸਾਹਮਣੇ ਪਏ ਲੱਖਾਂ ਰੁਪਏ ਛੱਡ, ਆਹ ਚੀਜ਼ ਚੋਰੀ ਕਰ ਕੇ ਲੈ ਗਿਆ ਸ਼ਖਸ, ਦੇਖ ਕੇ ਨਹੀਂ ਰੁਕੇਗਾ ਹਾਸਾ