ਜੰਮੂ-ਕਸ਼ਮੀਰ ਦੀ ਰਾਜਧਾਨੀ ਸ੍ਰੀਨਗਰ ਨੂੰ UNESCO ਦੀਆਂ ਕ੍ਰਿਏਟਿਵ ਸਿਟੀਜ਼ ਨੈੱਟਵਰਕ ਵਿੱਚ ਸ਼ਾਮਿਲ ਕੀਤਾ ਗਿਆ ਹੈ। ਇਸ ਲਿਸਟ ਵਿੱਚ ਦੁਨੀਆ ਭਰ ਦੇ 49 ਸ਼ਹਿਰ ਸ਼ਾਮਿਲ ਕੀਤੇ ਗਏ ਹਨ। ਇਸ ਤਰ੍ਹਾਂ ਨਾਲ ਇਸ ਨੈੱਟਵਰਕ ਵਿੱਚ 90 ਦੇਸ਼ਾਂ ਦੇ 295 ਸ਼ਹਿਰ ਸ਼ਾਮਿਲ ਹੋ ਗਏ ਹਨ।
ਇਸ ਮੌਕੇ ਪੀਐੱਮ ਮੋਦੀ ਨੇ ਵੀ ਟਵੀਟ ਕਰ ਕੇ ਵਧਾਈ ਦਿੱਤੀ ਹੈ । ਪੀਐੱਮ ਮੋਦੀ ਨੇ ਆਪਣੇ ਟਵੀਟ ਵਿੱਚ ਲਿਖਿਆ ਇਹ ਕਾਫ਼ੀ ਖੁਸ਼ੀ ਦੀ ਗੱਲ ਹੈ ਕਿ ਸੁੰਦਰ ਸ਼ਹਿਰ ਸ੍ਰੀਨਗਰ ਯੂਨੇਸਕੋ ਦੀ ਕ੍ਰਿਏਟਿਵ ਸਿਟੀਜ਼ ਨੈੱਟਵਰਕ ਵਿੱਚ ਸ਼ਾਮਿਲ ਹੋ ਗਿਆ ਹੈ। ਯੂਨੇਸਕੋ ਨੇ ਸ੍ਰੀਨਗਰ ਦੀ ਲੋਕ ਤੇ ਸ਼ਿਲਪ ਕਲਾ ਦੇ ਬਾਰੇ ਜ਼ਿਕਰ ਕੀਤਾ ਹੈ। ਇਸ ਨਾਲ ਸ੍ਰੀਨਗਰ ਦੀ ਸੰਸਕ੍ਰਿਤੀ ਨੂੰ ਇੱਕ ਨਵੀਂ ਪਹਿਚਾਣ ਮਿਲੀ ਹੈ। ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਬਹੁਤ-ਬਹੁਤ ਵਧਾਈ।
ਗੌਰਤਲਬ ਹੈ ਕਿ ਇਸ ਸੂਚੀ ਵਿੱਚ 246 ਸ਼ਹਿਰ ਪਹਿਲਾਂ ਤੋਂ ਹਨ। ਇਨ੍ਹਾਂ 49 ਸ਼ਹਿਰਾਂ ਨੂੰ ਇਸ ਸੂਚੀ ਵਿੱਚ ਯੂਨੇਸਕੋ ਦੇ ਡਾਇਰੈਕਟਰ-ਜਨਰਲ ਔਡਰੇ ਅਜ਼ੌਲੇ ਵੱਲੋਂ ਵਿਕਾਸ ਦੇ ਕੇਂਦਰ ਵਿੱਚ ਸੱਭਿਆਚਾਰ ਅਤੇ ਰਚਨਾਤਮਕਤਾ ਨੂੰ ਬਣਾਏ ਰੱਖਣ ਦੀ ਉਨ੍ਹਾਂ ਦੀ ਵਚਨਬੱਧਤਾ ਅਤੇ ਗਿਆਨ ਅਤੇ ਚੰਗੀ ਪ੍ਰਥਾਵਾਂ ਨੂੰ ਸਾਂਝਾ ਕਰਨ ਸਬੰਧੀ ਮਾਨਤਾ ਦੇਣ ਤੋਂ ਬਾਅਦ ਸ਼ਾਮਿਲ ਕੀਤਾ ਗਿਆ ਹੈ ।
ਇਹ ਵੀ ਪੜ੍ਹੋ: ਨਵਜੋਤ ਸਿੱਧੂ ਕਰਤਾਰਪੁਰ ਲਾਂਘੇ ਨੂੰ ਮੁੜ ਖੁੱਲ੍ਹਵਾਉਣ ਦੀ ਅਰਦਾਸ ਕਰਨ ਲਈ ਪਹੁੰਚੇ ਡੇਰਾ ਬਾਬਾ ਨਾਨਕ
ਦੱਸ ਦੇਈਏ ਕਿ ਇਸ ਲਿਸਟ ਵਿੱਚ ਸ਼ਾਮਿਲ ਸ਼ਹਿਰਾਂ ਵਿੱਚ ਬੋਹਿਕਾਨ, ਦੋਹਾ ਤੇ ਜਕਾਰਤਾ ਸ਼ਾਮਿਲ ਕੀਤੇ ਗਏ ਹਨ। ਉੱਥੇ ਹੀ ਜੇਕਰ ਮੌਜੂਦਾ ਮੈਂਬਰ ਦੇਸ਼ਾਂ ਦੀ ਗੱਲ ਕੀਤੀ ਜਾਵੇ ਤਾਂ ਇਨ੍ਹਾਂ ਵਿੱਚ UAE, ਮੈਕਸੀਕੋ ਸਿਟੀ ਤੇ ਮਾਂਟਰੀਅਲ ਸ਼ਾਮਿਲ ਹਨ। ਉੱਥੇ ਹੀ ਜੇਕਰ ਦੂਜੇ ਨਵੇਂ ਸ਼ਹਿਰਾਂ ਦੀ ਗੱਲ ਕੀਤੀ ਜਾਵੇ ਤਾਂ ਅਬੂ ਧਾਬੀ, ਪੋਰਟ ਲੁਇਸ ਸ਼ਾਮਿਲ ਹਨ।
ਵੀਡੀਓ ਲਈ ਕਲਿੱਕ ਕਰੋ -: